ਫਿ਼ਰੋਜ਼ਪੁਰ, 9 ਅਗਸਤ[ ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ] :-
ਜੈਪੁਰ ਵਿਖੇ ਰਬਾਬੀ ਲਾਟ ਦੇ 4 ਯਾਦਗਾਰੀ ਬੁੱਤ ਤਿਆਰ ਹੋ ਗਏ ਹਨ, ਜੋ ਛੇਤੀ ਹੀ ਫਿ਼ਰੋਜ਼ਪੁਰ ਵਿਖੇ 6 ਲੱਖ ਦੀ ਲਾਗਤ ਨਾਲ ਬਣੇ ਬੁੱਤ ਲਾਏ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਸ਼ਵ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੁਸਾਇਟੀ ਦੇ ਆਗੂਆਂ ਨੇ ਦੱਸਿਆ ਕਿ ਭਾਈ ਮਰਦਾਨਾ ਜੀ ਦਾ ਬੁੱਤ ਰਬਾਬੀ ਭਾਈ ਬਾਬਲ ਦਾ ਬੁੱਤ ਬਾਣੀਕਾਰ ਭਾਈ ਸਤੇ ਡੂਮ ਦਾ ਬੁੱਤ ਰਬਾਬੀ ਰਾਇਬਲ ਵੰਡ ਦਾ ਬੁੱਤ ਉਪਰ ਵੱਡੀ ਰਬਾਬ ਤਿਆਰ ਕੀਤੀ ਗਈ ਹੈ। ਭਾਈ ਮਰਦਾਨਾ ਜੀ ਯਾਦਗਾਰੀ ਕੀਰਤਨ ਦਰਬਾਰ ਸੁਸਾਇਟੀ ਦੇ ਪ੍ਰਧਾਨ ਹਰਪਾਲ ਸਿੰਘ ਭੁੱਲਰ, ਮੀਤ ਪ੍ਰਧਾਨ ਸੋਹਨ ਸਿੰਘ, ਹਰਜੀਤ ਸਿੰਘ ਖਜਾਨਚੀ ਸੋਹਨ ਸਿੰਘ ਨੇ ਕਿਹਾ ਕਿ ਜੈਪੁਰ ਵਿਖੇ ਮੁਰਤੀ ਆਰਟ ਵਾਲੇ ਪਿਛਲੇ ਮਹੀਨੇ ਯਾਦਗਾਰੀ ਬੁੱਤ ਦਾ ਪਲੇਟ ਫਾਰਮ ਪੱਥਰ ਦਾ ਤਿਆਰ ਕੀਤਾ ਹੈ, ਜਿਸ ਉਪਰ ਤਕਰੀਬਨ 8 ਲੱਖ ਰੁਪਏ ਖਰਚ ਆਏ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਥੀ ਰਬਾਬੀ ਭਾਈ ਮਰਦਾਨਾ ਜੀ ਅਤੇ ਹੋਰ ਬਾਣੀਕਾਰ ਰਬਾਬੀਆਂ ਦੇ ਬੁੱਤ ਜੋ ਬਣ ਚੁੱਕੇ ਹਨ, ਜੋ ਛੇਤੀ ਹੀ ਫਿ਼ਰੋਜ਼ਪੁਰ ਵਿਖੇ ਰਬਾਬੀ ਲਾਟ ਉਪਰ ਰੱਖੇ ਜਾਣਗੇ। ਇਹ ਇਕ ਯਾਦਗਾਰੀ ਛੇਤੀ ਹੀ ਫਿ਼ਰੋਜ਼ਪੁਰ ਲਿਆ ਕੇ ਲਾਏ ਜਾਣਗੇ।