ਕਿਸਾਨ ਅੰਦੋਲਨ ਦੇ 7 ਮਹੀਨੇ ਪੂਰੇ ਹੋਣ ਮੌਕੇ ਕਿਸਾਨਾਂ ਨਾਲ ਏਕਤਾ ਦਾ ਮੁਜਾਹਰਾ ਕਰਦਿਆਂ ਜ਼ਿਲ੍ਹਾ ਇੰਟਕ ਨੇ ਮਨਾਇਆ “ਖੇਤੀ ਬਚਾਓ, ਲੋਕਤੰਤਰ ਬਚਾਓ ਦਿਹਾੜਾ”

ਲੋਕਤੰਤਰ ਵਿੱਚ ਜਨਤਾ ਦੀ ਮੰਗ ਪੂਰੀ ਕਰਨਾ ਜਨਤਾ ਦਾ ਸਰਕਾਰ ਨੂੰ ਹੁਕਮ ਹੁੰਦਾ ਹੈ। – ਜੌੜਾ/ਪ੍ਰਵੀਨ

ਮੋਗਾ : 26 ਜੂਨ [ਕੈਪਟਨ ਸੁਭਾਸ਼ ਚੰਦਰ ਸ਼ਰਮਾ ਸੰਪਾਦਕ ਪੰਜਾਬ]:

ਇੰਟਕ ਸਮੇਤ ਦੇਸ਼ ਦੀਆਂ ਰਾਸ਼ਟਰ ਪੱਧਰੀ ਟ੍ਰੇਡ ਯੂਨੀਅਨਾਂ ਨੇ ਕਿਸਾਨਾਂ ਦੇ ਅੰਦੋਲਨ ਦੇ ਹੱਕ ਵਿੱਚ ਅੱਜ 26 ਜੂਨ ਦਾ ਦਿਨ ਬਤੋਰ “ਖੇਤੀ ਬਚਾਓ, ਲੋਕਤੰਤਰ ਬਚਾਓ” ਦੇਸ਼ ਭਰ ਵਿੱਚ ਮਣਾਉਣ ਦਾ ਐਲਾਨ ਕੀਤਾ ਸੀ। ਇੰਟਕ ਦੇ ਕੌਮੀ ਪ੍ਰਧਾਨ ਡਾਕਟਰ ਜੀ ਸੰਜੀਵਾ ਰੈਡੀ, ਪੰਜਾਬ ਪ੍ਰਧਾਨ ਡਾਕਟਰ ਸੁਭਾਸ਼ ਸ਼ਰਮਾ, ਯੂਥ ਇੰਟਕ ਦੇ ਕੌਮੀ ਪ੍ਰਧਾਨ ਸੰਜੇ ਗਾਬਾ ਦੀ ਹਦਾਇਤ ਅਤੇ ਜ਼ਿਲ੍ਹਾ ਇੰਟਕ ਪ੍ਰਧਾਨ ਵਿਜੇ ਧੀਰ ਐਡਵੋਕੇਟ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਇੰਟਕ ਨੇ ਅੱਜ ਇਥੇ ਨੀਵਾਂ ਪੁਲ ਨੇੜੇ ਬਾਬਾ ਵਿਸ਼ਵਕਰਮਾ ਰਾਜ ਮਿਸਤਰੀ ਮਜ਼ਦੂਰ ਯੂਨੀਅਨ ਦੇ ਦਫਤਰ ਅੱਗੇ ਪ੍ਰਦੇਸ਼ ਇੰਟਕ ਜਨਰਲ ਸਕੱਤਰ ਦਵਿੰਦਰ ਸਿੰਘ ਜੋੜਾਂ, ਪ੍ਰਦੇਸ਼ ਯੂਥ ਇੰਟਕ ਜਨਰਲ ਸਕੱਤਰ ਪ੍ਰਵੀਨ ਕੁਮਾਰ ਸ਼ਰਮਾ ਦੀ ਅਗਵਾਈ ਵਿੱਚ “ਖੇਤੀ ਬਚਾਓ, ਲੋਕਤੰਤਰ ਬਚਾਓ ਦਿਹਾੜਾ” ਮਨਾਇਆ ਗਿਆ। ਇਸ ਮੌਕੇ ਇੰਟਕ ਵਰਕਰਾਂ ਨੇ ਕਿਸਾਨੀ ਵਿਰੋਧੀ ਤਿੰਨੇ ਕਾਲ਼ੇ ਕਾਨੂੰਨ ਵਾਪਸ ਲੈਣ ਦੀ ਮੰਗ ਦੇ ਨਾਅਰਿਆਂ ਦੀਆਂ ਤਖ਼ਤੀਆਂ ਹੱਥਾਂ ਵਿੱਚ ਪਕੜੀਆਂ ਹੋਈਆਂ ਸਨ। ਇਸ ਮੌਕੇ ਵਰਕਰਾਂ ਨੇ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ ਅਤੇ ਮੋਦੀ ਸਰਕਾਰ ਮੁਰਦਾਬਾਦ ਦੇ ਨਾਅਰੇ ਲਾਏ। ਇਸ ਮੌਕੇ ਪ੍ਰਦੇਸ਼ ਇੰਟਕ ਜਨਰਲ ਸਕੱਤਰ ਦਵਿੰਦਰ ਸਿੰਘ ਜੋੜਾਂ ਅਤੇ ਪ੍ਰਦੇਸ਼ ਯੂਥ ਇੰਟਕ ਜਨਰਲ ਸਕੱਤਰ ਪ੍ਰਵੀਨ ਕੁਮਾਰ ਸ਼ਰਮਾ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਲ਼ੇ ਖੇਤੀ ਕਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈਕੇ ਅੰਦੋਲਨ ਕਰ ਰਹੇ ਕਿਸਾਨਾਂ ਨੇ ਪਹਿਲਾਂ ਕੜਾਕੇ ਦੀ ਹੱਡ ਚੀਰਵੀ ਠੰਡ ਅਤੇ ਹੁਣ ਅੱਤ ਦੀ ਗਰਮੀ ਵਿੱਚ ਦਿੱਲੀ ਦੇ ਬਾਰਡਰਾਂ ਤੇ ਬੀਤੇ 7 ਮਨੀਨਿਆਂ ਤੋਂ ਧਰਨਾ ਲਾਈ ਬੈਠੇ ਹਨ ਅਤੇ 500 ਤੋਂ ਵੱਧ ਕਿਸਾਨ-ਮਜਦੂਰ ਸ਼ਹੀਦ ਹੋ ਚੁੱਕੇ ਹਨ। ਜੋੜਾਂ ਅਤੇ ਪ੍ਰਵੀਨ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੇਸ਼ ਵਿੱਚ ਅਣ- ਐਲਾਨੀ ਐਮਰਜੈਂਸੀ ਲਗਾ ਕੇ ਤਾਨਾਸ਼ਾਹੀ ਦੀ ਰਾਹ ਤੇ ਤੁਰੀ ਹੋਈ ਹੈ ਅਤੇ ਕਿਸਾਨ ਅੰਦੋਲਨ ਨੂੰ ਯਰਕਾਉਣ, ਦਬਕਾਉਣ ਅਤੇ ਦਬਾਉਣ ਦੇ ਗੈਰ ਲੋਕਤੰਤਰਿਕ ਰਸਤੇ ਅਖ਼ਤਿਆਰ ਕਰੀ ਬੈਠੀ ਹੈ। ਜੋੜਾਂ ਅਤੇ ਪ੍ਰਵੀਨ ਨੇ ਕਿਹਾ ਕਿ ਲੋਕਤੰਤਰ ਵਿੱਚ ਸਰਕਾਰ ਲੋਕਾਂ ਦੀ, ਲੋਕਾਂ ਵੱਲੋਂ ਲੋਕਾਂ ਲਈ ਬਣਾਈ ਜਾਂਦੀ ਹੈ ਜਿਸ ਦਾ ਅਰਥ ਹੈ ਲੋਕ ਸਰਕਾਰ ਦੇ ਮਾਲਕ ਹੁੰਦੇ ਹਨ ਅਤੇ ਸਰਕਾਰ ਲੋਕਾਂ ਦੀ ਸੇਵਕ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਦੇਸ਼ ਭਰ ਦੇ ਕਿਸਾਨ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਤਿੰਨੇ ਕਾਲ਼ੇ ਖੇਤੀ ਕਾਨੂੰਨ ਪਸੰਦ ਨਹੀਂ ਹਨ ਇਸ ਲਈ ਇਹ ਰੱਦ ਕੀਤੇ ਜਾਣ। ਲੋਕਤੰਤਰ ਦੇ ਹਿਸਾਬ ਨਾਲ ਮੋਦੀ ਸਰਕਾਰ ਨੂੰ ਅਪਣੀ ਮਾਲਕ ਜਨਤਾ ਦਾ ਹੁਕਮ ਮੰਨ ਕੇ ਇਹ ਤਿੰਨੇ ਕਾਲ਼ੇ ਖੇਤੀ ਕਾਨੂੰਨ ਤੁਰੰਤ ਵਾਪਸ ਲੈਣੇ ਬਣਦੇ ਹਨ ਪ੍ਰੰਤੂ ਮੋਦੀ ਸਰਕਾਰ ਲੋਕਤੰਤਰ ਦੀ ਮਰਿਆਦਾ ਦੀ ਪਾਲਣਾ ਨਾ ਕਰਕੇ ਜਨਤਾ ਦੀ ਸੇਵਕ ਹੋਣ ਦੀ ਬਜਾਏ ਜਨਤਾ ਦੀ ਮਾਲਕ ਬਣੀ ਬੈਠੀ ਹੈ। ਜੋੜਾਂ ਅਤੇ ਪ੍ਰਵੀਨ ਨੇ ਕਿਹਾ ਕਿ ਖੇਤੀ ਅਤੇ ਲੋਕਤੰਤਰ ਨੂੰ ਬਚਾਉਣ ਲਈ ਦੇਸ਼ ਦਾ ਮਜ਼ਦੂਰ ਵਰਗ ਦੇਸ਼ ਦੇ ਕਿਸਾਨਾਂ ਨਾਲ ਚੱਟਾਨ ਵਾਂਗ ਖੜਾ ਹੈ। ਇਸ ਮੌਕੇ ਮੰਗਾਂ ਦਾ ਖੁਲਾਸਾ ਕਰਦਿਆਂ ਪ੍ਰਦੇਸ਼ ਯੂਥ ਇੰਟਕ ਜਨਰਲ ਸਕੱਤਰ ਪ੍ਰਵੀਨ ਕੁਮਾਰ ਸ਼ਰਮਾ ਨੇ ਕਿਹਾ ਕਿ ਇਸ ਵਿਚ ਤਿੰਨੇ ਕਾਲ਼ੇ ਖੇਤੀ ਕਾਨੂੰਨ ਰੱਦ ਕਰਨੇ, ਸਾਰੀਆਂ ਫਸਲਾਂ ਦੀ ਐਮ ਐਸ ਪੀ ਅਤੇ ਖਰੀਦ ਯਕੀਨੀ ਬਣਾਉਣ ਦੀ ਗਰੰਟੀ ਦੇਣਾ, ਬਿਜਲੀ ਸੋਧ ਐਕਟ 2020 ਰੱਦ ਕਰਨਾ, ਚਾਰੇ ਲੇਬਰ ਕੋਡਜ ਰੱਦ ਕਰਨੇ, ਸਾਰੇ ਦੇਸ਼ ਵਿੱਚ ਇੱਕ ਸਾਰ ਮੁਫ਼ਤ ਕੋਰੋਨਾ ਵੈਕਸੀਨੇਸਨ ਟੀਕਾ ਲਗਵਾਉਣਾ, ਲੋੜਬੰਦਾ ਨੂੰ ਹਰ ਮਹੀਨੇ 10 ਕਿਲੋ ਪ੍ਰਤੀ ਵਿਅਕਤੀ ਅਨਾਜ਼ ਮੁਫ਼ਤ ਦੇਣਾ, ਆਮਦਨ ਕਰ ਨਾਂ ਦੇਣ ਵਾਲੇ ਪਰਿਵਾਰਾਂ ਨੂੰ 7500 ਰੁਪਏ ਪ੍ਰਤੀ ਮਹੀਨਾ ਆਰਥਿਕ ਸਹਾਇਤਾ ਦੇਣਾ ਅਤੇ ਜਨਤਕ ਖੇਤਰ ਦੇ ਸਰਕਾਰੀ ਮਹਿਕਮਿਆਂ ਦਾ ਨਿੱਜੀਕਰਨ ਬੰਦ ਕਰਨਾ ਸ਼ਾਮਲ ਹੈ। ਅੱਜ ਦੇ ਇਸ “ਖੇਤੀ ਬਚਾਓ, ਲੋਕਤੰਤਰ ਬਚਾਓ ਦਿਹਾੜਾ” ਪ੍ਰੋਗਰਾਮ ਮੌਕੇ ਕਿਸਾਨਾਂ ਦੇ ਹੱਕ ਵਿੱਚ ਨਿਤਰੇ ਇੰਟਕ ਵਰਕਰਾਂ ਵਿੱਚ ਜ਼ਿਲ੍ਹਾ ਇੰਟਕ ਪ੍ਰਧਾਨ ਵਿਜੇ ਧੀਰ ਐਡਵੋਕੇਟ ਤੋਂ ਇਲਾਵਾ ਮਦਨ ਲਾਲ ਬੋਹਤ, ਅਨਿਲ ਜਾਦਾ, ਸੰਤੋਖ ਸਿੰਘ, ਲਵਦੀਪ ਸਿੰਘ ਲਾਡੀ ਸਰਪੰਚ, ਸਰਵਨ ਸਿੰਘ ਬਰਾੜ, ਪ੍ਰੀਤਮ ਸਿੰਘ ਬਿੱਲੂ, ਕੁਲਵਿੰਦਰ ਕੌਰ, ਸੁਰਜੀਤ ਕੌਰ, ਸੁਖਮੰਦਰ ਸਿੰਘ, ਮੰਗਾਂ, ਰਜੇਸ਼ ਚੋਪੜਾ, ਗੁਰਤੇਜ ਸਿੰਘ ਘਾਲੀ, ਕੁਲਵੰਤ ਸਿੰਘ ਮੇਜਰ ਸਿੰਘ, ਚੰਦ ਸਿੰਘ, ਗੁਰਜੰਟ ਸਿੰਘ, ਬਿੱਟੂ, ਵਿਜੇ ਛਪਰੀ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਇੰਟਕ ਵਰਕਰ ਹਾਜ਼ਰ ਸਨ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

उत्तराखंड:ट्रक पर तीन हेलीकॉप्टर लाद कर अपने गोदाम पहुचा कबाड़ी, पूरे शहर के लोग हैरान

Sat Jun 26 , 2021
प्रभारी संपादक उत्तराखंडसाग़र मलिक मशीनें अक्सर इंसानों को अपनी तरफ आकर्षित करती हैं। कभी जेसीबी और क्रेन को देखने के लिए लोगों की भीड़ लग जाती है तो कभी कबाड़ हो चुके हेलिकॉप्टर के साथ लोग सेल्फी लेना शुरू कर देते हैं। जी हां, पंजाब के मानसा में कबाड़ हो […]

You May Like

advertisement