ਰਬਾਬੀ ਲਾਟ ਦਾ ਆਰੰਭ 7 ਨਵੰਬਰ ਨੂੰ-ਡਾ: ਓਬਰਾਏ

ਫਿ਼ਰੋਜ਼ਪੁਰ, 30 ਅਕਤੂਬਰ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ} :-

ਵਿਸ਼ਵ ਭਰ ਵਿਚ ਬਣੀ ਰਬਾਬੀਆਂ ਦੀ ਪਹਿਲੀ ਲਾਟ ਦਾ ਆਰੰੰਭ 7 ਨਵੰਬਰ ਨੂੰ ਉੱਚ ਸਖਸ਼ੀਅਤ ਡਾ: ਐਸ.ਪੀ ਸਿੰਘ ਜੀ ਓਬਰਾਏ ਦਿਨ ਦੇ 1 ਵਜੇ ਕਰਨਗੇ। ਵਿਸ਼ਵ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੁਸਾਇਟੀ ਦੇ ਹਰਪਾਲ ਸਿੰਘ ਭੁੱਲਰ, ਮੀਤ ਪ੍ਰਧਾਨ ਹਰਜੀਤ ਸਿੰਘ, ਖਜਾਨਚੀ ਮੋਹਨ ਸਿੰਘ, ਜਸਵੰਤ ਸਿੰਘ ਸੰਧਾ ਨੇ ਪੱਤਰਕਾਰਾਂ ਨੂੰ ਦੱਸਦੇ ਹੋਏ ਆਖਿਆ ਕਿ 7 ਨਵੰਬਰ ਨੂੰ ਸਵੇਰੇ 10:30 ਵਜੇ ਤੋਂ 12:00 ਵਜੇ ਤੱਕ ਕੀਰਤਨ ਫਿਰ ਵਿਚਾਰ ਅਤੇ ਸਨਮਾਨ ਫਿਰ ਰਬਾਬੀ ਲਾਟ ਦਾ ਆਰੰੰਭ 1 ਵਜੇ ਸ੍ਰੀ ਓਬਰਾਏ ਕਰਨਗੇ, ਫਿਰ ਪ੍ਰੀਤੀ ਭੋਜਣ ਹੋਵੇਗਾ, ਮੱਦੀ ਦੀ ਰੋਟੀ, ਸਰੋਂ ਦਾ ਸਾਗ, ਮਾਹ ਦੀ ਦਾਲ ਪ੍ਰੀਤੀ ਭੋਜਣ ਵਿਚ ਹੋਣਗੇ। ਇਸ ਮੌਕੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ, ਵਿਨੀਤ ਕੁਮਾਰ ਡਿਪਟੀ ਕਮਿਸ਼ਨਰ ਫਿ਼ਰੋਜ਼ਪੁਰ ਵਿਸ਼ੇਸ਼ ਤੌਰ `ਤੇ ਸ਼ਾਮਲ ਹੋਣਗੇ। ਫਿ਼ਰੋਜ਼ਪੁਰ ਸ਼ਹਿਰ, ਛਾਉਣੀ ਦੀਆਂ ਸੰਗਤਾਂ ਨੂੰ ਸ਼ਾਮਿਲ ਹੋਣ ਲਈ ਬੇਨਤੀ ਕੀਤੀ ਜਾਂਦੀ ਹੈ। ਇਸ ਦਾ ਅਗਲਾ ਪੜ੍ਹਾ ਤੰਤੀ ਸਾਜਾਂ ਦੀ ਸਿਖਲਾਈ ਲਈ ਸ਼ੋ੍ਰਮਣੀ ਸੰਗੀਤਕਾਰ ਭਾਈ ਮਰਦਾਨਾ ਸੰਗੀਤ ਅਕੈਡਮੀ ਦਾ ਆਰੰਭ ਨਵੇਂ ਸਾਲ ਤੋਂ ਆਰੰਭ ਹੋਵੇਗਾ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

ਵਾਤਾਵਰਣ ਦੀ ਸ਼ੁੱਧਤਾ ਤੇ ਗਰੀਨ ਦੀਵਾਲੀ ਮਨਾਉਣ ਲਈ ਬੱਚਿਆਂ ਨੂੰ ਕੀਤਾ ਜਾਗਰੂਕ

Sun Oct 31 , 2021
ਫਿ਼ਰੋਜ਼ਪੁਰ, 30 ਅਕਤੂਬਰ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ} :- ਸ਼ੁੱਧ ਵਾਤਾਵਰਣ ਦੀ ਤਰੱਕੀ ਉਨਤੀ ਲਈ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਗੋਲਬਾਗ ਫਿ਼ਰੋਜ਼ਪੁਰ ਸ਼਼ਹਿਰ ਵਿਖੇ ਇਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿਚ ਬੱਚਿਆਂ ਨੂੰ ਸਾਫ ਸੁਥਰੇ ਵਾਤਾਵਰਣ ਦੀ ਉਸਾਰੀ, ਸਮਾਜ ਵਿਚ ਫੈਲੀਆਂ ਕੁਰੀਤੀਆਂ ਦੂਰ ਕਰਨ ਲਈ ਅਧਿਆਪਕਾਂ ਵੱਲੋਂ ਵਿਸਥਾਰਤ ਜਾਣਕਾਰੀ ਦਿੱਤੀ ਗਈ, […]

You May Like

advertisement