ਪੰਜਾਬ ਪੈਨਸ਼ਨ ਯੂਨੀਅਨ ਦੀ ਮਹੀਨਾਵਰ ਮੀਟਿੰਗ ਵਿਚ 75 ਸਾਲ ਪੂਰੇ ਹੋਣ ਤੇ 2 ਪੈਨਸ਼ਨਰਾਂ ਨੂੰ ਕੀਤਾ ਸਨਮਾਨਿਤ

ਫਿ਼ਰੋਜ਼ਪੁਰ, 5 ਦਸੰਬਰ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}:-

ਪੰਜਾਬ ਪੈਨਸ਼ਨਰ ਯੂਨੀਅਨ ਰਜਿ: ਦੀ ਇਕ ਮਹੀਨਾਵਰ ਮੀਟਿੰਗ ਸ੍ਰੀ ਉਮ ਪ੍ਰਕਾਸ਼ ਜਨਰਲ ਸਕੱਤਰ ਦੀ ਪ੍ਰਧਾਨਗੀ ਹੇਠ ਹੋਈ। ਇਹ ਮੀਟਿੰਗ ਬੱਸ ਸਟੈਂਡ ਫਿ਼ਰੋਜ਼ਪੁਰ ਸ਼ਹਿਰ ਵਿਖੇ ਕਾਮਰੇਡ ਜਰਨੈਲ ਸਿੰਘ ਭਵਨ ਵਿਖੇ ਹੋਈ। ਇਸ ਮੀਟਿੰਗ ਵਿਚ ਕਈ ਅਹਿਮ ਵਿਚਾਰ ਵਟਾਂਦਰੇ ਕੀਤੇ ਗਏ ਅਤੇ ਵੱਖ-ਵੱਖ ਬੁਲਾਰਿਆਂ ਨੇ ਆਪਣੇ-ਆਪਣੇ ਸੁਝਾਅ ਦਿੱਤੇ। ਇਸ ਮੌਕੇ ਤੇ ਪੰਜਾਬ ਪੈਨਸ਼ਨਰ ਯੂਨੀਅਨ ਰਜਿ: ਵਿਚ ਰਹਿ ਰਹੇ ਮੈਂਬਰਾਂ ਜਿਨ੍ਹਾਂ ਵਿਚ ਸ੍ਰੀ ਦੀਵਾਨ ਚੰਦ ਸੁਖੀਜਾ ਜੁਆਇੰਟ ਸਕੱਤਰ ਅਤੇ ਸ੍ਰੀ ਤਰਲੋਕ ਸਿੰਘ ਜਿਹੜੇ ਕਿ ਆਪਣੀ 75 ਸਾਲ ਦੀ ਉਮਰ ਪੂਰੀ ਕਰ ਚੁੱਕੇ ਸੀ, ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸ੍ਰੀ ਉਮ ਪ੍ਰਕਾਸ਼ ਜਨਰਲ ਸਕੱਤਰ ਨੇ ਬੋਲਦਿਆਂ ਕਿਹਾ ਕਿ ਕਾਂਗਰਸ ਸਰਕਾਰ ਜਿਹੜੀ ਕਿ ਪੈਨਸ਼ਨਰਾਂ ਨੂੰ ਲਾਰੇ ਲੱਪੇ ਵਿਚ ਰੱਖ ਰਹੀ ਹੈ ਅਤੇ ਉਨ੍ਹਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ, ਸਾਡੀ ਬਾਰ-ਬਾਰ ਮੀਟਿੰਗ ਕਦੇ ਮਨਪ੍ਰੀਤ ਸਿੰਘ ਬਾਦਲ ਨਾਲ ਹੋਈ, ਜਿਹੜੇ ਪਹਿਲਾਂ ਪੈਨਸ਼ਨਰਾਂ ਨੂੰ 2-72 ਦੀ ਸਹਿਮਤੀ ਦਿੱਤੀ, ਫਿਰ 2-59 ਦੀ ਸਹਿਮਤੀ ਦਿੱਤੀ ਅਤੇ ਹੁਣ ਉਨ੍ਹਾਂ 2-45 ਦੀ ਸਹਿਮਤੀ ਦਿੱਤੀ ਹੈ, ਜੋ ਕਿ ਬੈਂਕਾਂ ਵਾਲੇ ਦੇਣ ਤੋਂ ਟਾਲ-ਮਟੋਲ ਕਰ ਰਹੇ ਹਨ। ਇਸ ਤੋਂ ਇਹ ਲੱਗਦਾ ਹੈ ਕਿ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਵੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਹੱਕ ਵਿਚ ਨਹੀਂ ਹੈ। ਇਸ ਮੌਕੇ ਤੇ ਮਲਕੀਤ ਚੰਦ ਪਾਸੀ ਸੀਨੀਅਰ ਮੀਤ ਪ੍ਰਧਾਨ, ਮੁਖਤਿਆਰ ਸਿੰਘ ਕੈਸ਼ੀਅਰ, ਜਗਤਾਰ ਸਿੰਘ ਮੀਤ ਪ੍ਰਧਾਨ, ਕੁਲਦੀਪ ਸਿੰਘ ਖੁੰਗਰ ਮੀਤ ਪ੍ਰਧਾਨ ਆਦਿ ਹਾਜ਼ਰ ਸਨ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

ब्राह्मण सभा नमक मंडी फिरोजपुर में लगाया गया वैक्सीनेशन का कैंप:प्रवीण शर्मा

Mon Dec 6 , 2021
फिरोजपुर 5 दिसंबर {कैलाश शर्मा जिला विशेष संवाददाता}:- सिविल सर्जन राजिदंर अरोड़ा के दिशा निर्द्रेश अनुसार श्री परशुराम जी के मंदिर ब्राह्मण सभा नमक मंडी में कोरोना महामारी की रोकथाम के चलते सिविल प्रशासन के सहयोग से वैक्सीनेशन टीका करण का शिविर लगाया है जिस्में सिविल अस्पताल से रमणदीप सिंह […]

You May Like

advertisement