ਜ਼ਿਲਾ ਵਿੱਚ ਕਰੋਨਾ ਨਾਲ ਸਬੰਧਤ ਪਾਬੰਦੀਆਂ ਨੂੰ 8 ਫਰਵਰੀ ਤੱਕ ਕੀਤਾ ਲਾਗੂ
ਇਨਡੋਰ 500 ਅਤੇ ਆਊਟਡੋਰ 1000 ਵਿਅਕਤੀਆਂ ਦੇ ਇਕੱਠ ਦੀ ਹੋਵੇਗੀ ਮੰਨਜੂਰੀ-ਹਰਚਰਨ ਸਿੰਘ

ਮੋਗਾ, 1 ਫਰਵਰੀ: [ ਸ਼ੰਕਰ ਯਾਦਵ ਵਿਸ਼ੇਸ਼ ਸੰਵਾਦਦਾਤਾ]:=ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲਾ ਪ੍ਰਸ਼ਾਸ਼ਨ ਮੋਗਾ ਵੱਲੋਂ ਕਰੋਨਾ ਨਾਲ ਸਬੰਧਤ ਕੁਝ ਪਾਬੰਦੀਆਂ ਲਗਾਈਆਂ ਗਈਆਂ ਹਨ ਤਾਂ ਕਿ ਕਰੋਨਾ ਦੇ ਸੰਕਰਮਣ ਨੂੰ ਵਧਣ ਤੋਂ ਰੋਕਿਆ ਜਾ ਸਕੇ। ਇਹ ਪਾਬੰਦੀਆਂ ਹੁਣ 8 ਫਰਵਰੀ, 2022 ਤੱਕ ਲਾਗੂ ਰਹਿਣਗੀਆਂ।
ਇਨਾਂ ਪਾਬੰਦੀਆਂ ਬਾਰੇ ਵਧੀਕ ਜ਼ਿਲਾ ਮੈਜਿਸਟ੍ਰੇਟ ਮੋਗਾ ਸ੍ਰੀ ਹਰਚਰਨ ਸਿੰਘ ਨੇ ਦੱਸਿਆ ਕਿ ਮਾਸਕ ਪਹਿਨਣਾ ਹਰ ਆਦਮੀ ਲਈ ਲਾਜ਼ਮੀ ਹੋਵੇਗਾ। 6 ਫੁੱਟ ਦੀ ਸਮਾਜਿਕ ਦੂਰੀ ਦੀ ਪਾਲਣਾ ਵੀ ਜਰੂਰੀ ਹੋਵੇਗੀ। ਰਾਤ ਦਾ ਕਰਫਿਊ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਲਾਗੂ ਰਹੇਗਾ। ਸਾਰੀਆਂ ਗੈਰ ਜਰੂਰੀ ਗਤੀਵਿਧੀਆਂ ਇਸ ਸਮੇਂ ਦੌਰਾਨ ਬੰਦ ਰਹਿਣਗੀਆਂ। ਜ਼ਰੂਰੀ ਗਤੀਵਿਧੀਆਂ ਜਿਵੇਂ ਕਿ ਇੰਡਸਟਰੀ ਦੀਆਂ ਸਿਫ਼ਟਾਂ ਦੇ ਸੰਚਾਲਨ, ਸਰਕਾਰੀ ਅਤੇ ਪ੍ਰਾਈਵੇਟ ਦਫ਼ਤਰ, ਨੈਸ਼ਨਲ ਅਤੇ ਸਟੇਟ ਹਾਈਵੇ ਉੱਪਰ ਆਵਾਜਾਈ ਚਾਲੂ ਰਹੇਗੀ। ਬੱਸਾਂ ਅਤੇ ਹਵਾਈ ਜਹਾਜ਼ਾਂ ਉੱਪਰ ਕੋਈ ਵੀ ਪਾਬੰਦੀ ਨਹੀਂ ਹੋਵੇਗੀ। ਦਵਾਈਆਂ ਜਾਂ ਦਵਾਈਆਂ ਨਾਲ ਸਬੰਧਤ ਚੀਜਾਂ, ਵੈਕਸੀਨਾਂ, ਮੈਡੀਕਲ ਯੰਤਰ, ਮੈਡੀਕਲ ਟੈਸਟਿੰਗ ਯੰਤਰਾਂ ਦੀਆਂ ਕਿੱਟਾਂ ਆਦਿ ਦੀ ਆਵਾਜਾਈ ਚਾਲੂ ਰਹੇਗੀ।
500 ਤੱਕ ਵਿਅਕਤੀਆਂ ਦਾ ਇਕੱਠ ਇਨਡੋਰ ਅਤੇ 1000 ਵਿਅਕਤੀਆਂ ਦਾ ਇਕੱਠ ਆਊਟਡੋਰ ਵਿੱਚ ਕਰਨ ਦੀ ਇਜ਼ਾਜਤ ਹੋਵੇਗੀ ਅਤੇ ਸਬੰਧਤ ਜਗਾ ਦਾ 50 ਫੀਸਦੀ ਇਕੱਠ ਕੀਤਾ ਜਾ ਸਕੇਗਾ। ਇਹ ਇਕੱਠ ਕੋਵਿਡ 19 ਦੇ ਸੰਕਰਮਣ ਨੂੰ ਰੋਕਣ ਦੀਆਂ ਸਾਰੀਆਂ ਸਾਵਧਾਨੀਆਂ ਅਪਨਾ ਕੇ ਹੀ ਕੀਤਾ ਜਾ ਸਕੇਗਾ। ਸਾਰੇ ਸਕੂਲ, ਕਾਲਜ਼, ਯੂਨੀਵਰਸਿਟੀਜ਼, ਕੋਚਿੰਗ ਇੰਸਟੀਚਿਉਸ਼ਨਜ਼, ਆਦਿ ਫਿਲਹਾਲ ਬੰਦ ਰਹਿਣਗੇ। ਆਨਲਾਈਨ ਕਲਾਸਾਂ ਜਾਰੀ ਰਹਿਣਗੀਆਂ। ਇਸ ਤੋਂ ਇਲਾਵਾ ਮੈਡੀਕਲ ਅਤੇ ਨਰਸਿੰਗ ਕਾਲਜ ਖੁੱਲੇ ਰਹਿਣਗੇ।
ਸਾਰੇ ਬਾਰਜ਼, ਸਿਨੇਮਾ ਹਾਲਜ਼,  ਮਲਟੀਪਲੈਕਸ, ਮਾਲਜ਼, ਰੈਸਟਰੋਰੈਂਟ, ਸਪਾਅਜ, ਜਿੰਮ, ਸਪੋਰਟਸ ਕੰਪਲੈਕਸ, ਮਿਊਜੀਅਮ, ਚਿੜੀਆਘਰ 50 ਫੀਸਦੀ ਇਕੱਠ ਦੀ ਸਮਰੱਥਾ ਨਾਲ ਖੁੱਲੇ ਰੱਖੇ ਜਾ ਸਕਦੇ ਹਨ, ਪ੍ਰੰਤੂ ਇਨਾਂ ਦਾ ਸਟਾਫ਼ ਫੁੱਲੀ ਵੈਕਸੀਨੇਟਡ ਹੋਣਾ ਚਾਹੀਦਾ ਹੈ। ਏ.ਸੀ. ਬੱਸਾਂ ਨੂੰ ਵੀ 50 ਫੀਸਦੀ ਸਮਰੱਥਾ ਨਾਲ ਸਵਾਰੀਆਂ ਲੈ ਕੇ ਚਲਾਉਣ ਦੀ ਆਗਿਆ ਹੋਵੇਗੀ।
ਨੋ ਮਾਸਕ ਨੋ ਸਰਵਿਸ ਨਿਯਮ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ। ਸਾਰੇ ਪ੍ਰਾਈਵੇਟ ਅਤੇ ਸਾਰਕਾਰੀ ਅਦਾਰਿਆਂ ਵਿੱਚ ਜਿਹੜੇ ਵਿਅਕਤੀ ਮਾਸਕ ਤੋਂ ਬਿਨਾਂ ਸੇਵਾਵਾਂ ਲੈਣ ਲਈ ਆਉਂਦੇ ਹਨ ਉਨਾਂ ਨੂੰ ਕਿਸੇ ਵੀ ਪ੍ਰਕਾਰ ਦੀ ਸੇਵਾ ਨਹੀਂ ਦਿੱਤੀ ਜਾਵੇਗੀ। ਕਰੋਨਾ ਦੀਆਂ ਸਾਰੀਆਂ ਡੋਜ਼ਾਂ ਲਗਵਾ ਚੁੱਕੇ ਜਾਂ 72 ਘੰਟੇ ਪੁਰਾਣੀ ਆਰ.ਟੀ.ਪੀ.ਸੀ.ਆਰ. ਰਿਪੋਰਟ ਨਾਲ ਹੀ ਪੰਜਾਬ ਵਿੱਚ ਐਂਟਰੀ ਹੋ ਸਕੇਗੀ। ਜੇਕਰ ਵਿਅਕੀ ਕੋਲ ਦੋਨੋਂ ਨਹੀਂ ਹਨ ਤਾਂ ਰੈਟ ਟੈਸਟ ਲਾਜ਼ਮੀ ਹੋਵੇਗਾ। ਅੰਗਹੀਣ ਅਤੇ ਗਰਭਵਤੀ ਔਰਤ ਮੁਲਾਜ਼ਮ ਘਰ ਤੋਂ ਹੀ ਦਫ਼ਤਰ ਦਾ ਕੰਮਕਾਜ ਕਰ ਸਕਦੇ ਹਨ।ਉਪਰੋਕਤ ਬਾਰੇ ਵਿੱਚ ਕੋਵਿਡ ਢੁੱਕਵਾਂ ਵਿਵਹਾਰ ਸਬੰਧ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੀ ਇੰਨ ਬਿੰਨ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ ਜਿਸ ਵਿੱਚ 6 ਫੁੱਟ ਦੀ ਸਮਾਜਿਕ ਦੂਰੀ ਨੂੰ ਬਣਾਏ ਰੱਖਣਾ, ਮਾਸਕ ਪਹਿਨਣਾ ਅਤੇ ਜਨਤਕ ਥਾਵਾਂ ਤੇ ਨਾ ਥੁੱਕਣਾ ਆਦਿ ਸ਼ਾਮਿਲ ਹਨ। ਇਸ ਤੋਂ ਇਲਾਵਾ ਸਮੂਹ ਲੋਕਾਂ ਨੂੰ ਮਸ਼ਵਰਾ ਦਿੱਤਾ ਜਾਂਦਾ ਹੈ ਕਿ ਵੈਕਸੀਨੇਸ਼ਨ ਦੀਆਂ ਦੋਨੋਂ ਡੋਜ਼ਾਂ ਲਗਵਾ ਲਈਆਂ ਜਾਣ ਤਾਂ ਜ਼ੋ ਹਰ ਵਿਅਕਤੀ ਕੋਵਿਡ ਤੋਂ ਸੁਰੱਖਿਅਤ ਰਹਿ ਸਕੇ।ਅੰਤ ਉਨਾਂ ਕਿਹਾ ਕਿ ਉਪਰੋਕਤ ਹੁਕਮਾਂ ਦੀ ਪਾਲਣਾ ਨਾ ਕਰਨ ਵਾਲੇ ਵਿਅਕਤੀਆਂ ਤੇ ਅਦਾਰਿਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।  

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

उतराखंड: चीमा के बयान से काशीपुर में भाजपा बैकफुट पर,

Tue Feb 1 , 2022
काशीपुर : ऊधमसिंह नगर जिले की कई सीटों पर भाजपा में असंतोष सामने आ रहा है। रुद्रपुर में भाजपा विधायक ने पार्टी प्रत्याशी को सीधी चुनौती दी है तो काशीपुर में भाजपाइयों ने मौन साध रखा है। काशीपुर में पार्टी प्रत्याशी के एक बयान मुझे तो सेंट्रल लीडरशिप ने टिकट दिया […]

You May Like

advertisement