ਏ.ਟੀ.ਐਮ ਲੁੱਟਣ ਵਾਲਾ ਮੁਲਾਜ਼ਮ ਕੀਤਾ 9 ਦਿਨਾਂ ਵਿਚ ਕਾਬੂ

ਵਾਰਤਾਦ`ਚ ਵਰਤੀ ਅਲਟੋ ਕਾਰ ਸਮੇਤ ਔਜਾਰ ਕੀਤਾ ਮੁਲਜ਼ਮ ਕਾਬੂ

ਫਿ਼ਰੋਜ਼ਪੁਰ, 11 ਸਤੰਬਰ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦ ਦਾਤਾ]:-

ਇਲਾਕੇ ਵਿਚ ਵਾਪਰ ਰਹੀਆਂ ਘਟਨਾਵਾਂ ਅਤੇ ਹੋ ਰਹੀਆਂ ਚੋਰੀਆਂ ਚਕਾਰੀਆਂ ਕਰਕੇ ਲੋਕਾਂ ਦੇ ਹੋ ਰਹੇ ਨੁਕਸਾਨ ਨੂੰ ਬਚਾਉਣ ਲਈ ਫਿ਼ਰੋਜ਼ਪੁਰ ਪੁਲਿਸ ਪ੍ਰਸ਼ਾਸਨ ਨੇ ਮੁਸ਼ਤੈਦੀ ਕਰਦਿਆਂ ਏ.ਟੀ.ਐਮ ਵਿਚ ਸੰਨ ਲਗਾਉਣ ਵਾਲਾ ਮੁਲਜ਼ਮ ਕੀਤਾ 9 ਦਿਨਾਂ ਵਿਚ ਕਾਬੂ। ਕਾਬੂ ਕੀਤੇ ਮੁਲਜ਼ਮ ਦੀ ਪੁਸ਼ਟੀ ਕਰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਐਂਡ ਸਿੰਧ ਬੈਂਕ ਵਿਚ ਸੰਨ ਲਗਾ ਕੇ 4,84,000 ਰੁਪਏ ਦੀ ਲੁੱਟ ਕਰਨ ਵਾਲੇ ਮੁਲਜ਼ਮ ਨੂੰ ਕਾਬੂ ਕਰਕੇ ਇਸ ਲੁੱਟ ਲਈ ਵਰਤੀ ਗਈ ਅਲਟੋ ਕਾਰ ਨੰਬਰ ਪੀ.ਬੀ05 ਏ.ਕੇ 1279 ਸਮੇਤ ਔਜਾਰ ਆਕਸੀਜਨਨ ਸਿਲੰਡਰ, ਐਲ.ਪੀ.ਜੀ ਸਿਲੰਗਰ, ਪਾਈਪਾਂ, ਕਟਰ ਆਦਿ ਬਰਾਮਦ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। ਪੁਲਿਸ ਮੁਤਾਬਿਕ ਬੈਂਕ ਦੇ ਏ.ਟੀ.ਐਮ ਵਿਚ ਸੰਨ ਲਗਾ ਕੇ ਲੱਖਾਂ ਦੀ ਲੁੱਟ ਕਰਨ ਵਾਲਾ ਕੋਈ ਹੋਰ ਨਾ ਹੋ ਕੇ ਦੇਸ਼ ਦਾ ਰਖਿਅਕ ਸੀ, ਜਿਸ ਨੇ ਸ਼ੇਅਰ ਬਜ਼ਾਰ ਵਿਚ ਪੈਸੇ ਲਗਾ ਕੇ ਪਏ ਘਾਟੇ ਨੂੰ ਦੂਰ ਕਰਨ ਲਈ ਅਜਿਹਾ ਘਿਨਾਉਣਾ ਕਾਰਾ ਕੀਤਾ ਸੀ।ਪੁਲਿਸ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਗਸ਼ਤ ਦੌਰਾਨ ਪੁਲਿਸ ਨੇ ਸੌਕੜ ਨਹਿਰ ਫਿ਼ਰੋਜ਼ਪੁਰ ਸ਼ਹਿਰ ਨੇੜੀਓ ਉਕਤ ਮੁਲਜ਼ਮ ਨੂੰ ਕਾਬੂ ਕੀਤਾ, ਜਿਸ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਕਾਬੂ ਕੀਤੇ ਮੁਲਜ਼ਮ ਦੀ ਪਹਿਚਾਣ ਚਰਨਜੀਤ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਬਸਤੀ ਬੇਲਾਂ ਸਿੰਘ ਥਾਣਾ ਮੱਲਾਂਵਾਲਾ ਜਿ਼ਲ੍ਹਾ ਫਿ਼ਰੋਜ਼ਪੁਰ ਵਜੋਂ ਹੋਈ ਹੈ, ਜੋ ਕਿ ਆਰਮੀ ਵਿਚ ਪੱਛਮੀ ਬੰੰਗਾਲ ਵਿਚ ਤਾਇਨਾਤ ਸੀ। ਉਨ੍ਹਾਂ ਕਿਹਾ ਕਿ ਮੁਲਜ਼ਮ ਨੂੰ ਅਦਾਲਤ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ ਤਾਂ ਜੋ ਹੋਰ ਸੁਰਾਗ ਲੱਗ ਸਕਣ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

ਭਾਈ ਮਰਦਾਨਾ ਯਾਦਗਾਰ ਵਿਖੇ ਪਹਿਲਾਂ ਚੋਰੀ ਹੋਈ ਹੁਣ ਥੱਲੇ ਖੜੀਆਂ ਗੱਡੀਆਂ ਦੀ ਭੰਨ-ਤੋੜ-ਭੁੱੱਲਰ

Sat Sep 11 , 2021
ਫਿ਼ਰੋਜ਼ਪੁਰ, 11 ਸਤੰਬਰ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:- ਭਾਈ ਮਰਦਾਨਾ ਯਾਦਗਾਰ ਫਿ਼ਰੋਜ਼ਪੁਰ ਵਿਖੇ 6 ਸਤੰਬਰ ਨੂੰ ਚੋਰੀ ਹੋਈ ਸੀ ਅਤੇ ਕੱਲ 10 ਸਤੰਬਰ ਨੂੰ ਬੇਸਮੈਂਟ ਦੇ ਅੰਦਰ ਖੜੀਆਂ ਗੱਡੀਆਂ ਦੇ ਇੱਟਾਂ ਮਾਰ ਕੇ 3 ਗੱਡੀਆਂ ਦੇ ਸ਼ੀਸ਼ੇ ਤੋੜੇ ਅਤੇ ਗੱਡੀ ਦੀ ਬੈਂਟਰੀ ਕੱਢ ਕੇ ਲੈ ਗਏ। ਇਹ ਜਾਣਕਾਰੀ ਸੁਸਾਇਟੀ ਆਗੂਆਂ […]

You May Like

Breaking News

advertisement