ਸਦਾਵਰਤ ਪੰਚਾਇਤੀ ਟਰਸਟ ਵੱਲੋਂ 98 ਗਰੀਬ ਤੇ ਲੋੜਵੰਦ ਪਰਿਵਾਰ ਨੂੰ ਰਾਸ਼ਨ ਵੰਡਿਆ:ਪੀ ਸੀ ਕੁਮਾਰ

ਫਿ਼ਰੋਜ਼ਪੁਰ, 8 ਨਵੰਬਰ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:-

ਹਰ ਮਹੀਨੇ ਦੀ ਤਰ੍ਹਾਂ ਇਸ ਵਾਰ ਵੀ 98 ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਇਸ ਮੌਕੇ ਤੇ ਸਦਾਵਰਤ ਪੰਚਾਇਤੀ ਟਰਸਟ ਦੇ ਅਹੁਦੇਦਾਰ ਸ੍ਰੀ ਪੀ.ਸੀ ਕੁਮਾਰ, ਅਸ਼ਵਨੀ ਮੌਂਗਾ, ਉਮ ਪ੍ਰਕਾਸ਼ ਚਾਵਲਾ, ਡੀ.ਕੇ ਬਜਾਜ, ਮਦਨ ਲਾਲ ਕੁਮਾਰ, ਮੰਗਤ ਰਾਮ ਮਾਨਕਟਾਲਾ ਨੇ ਕਿਹਾ ਕਿ ਗਰੀਬ ਅਤੇ ਲੋੜਵੰਦਾਂ ਦੀ ਸੇਵਾ ਵਿਚ ਸਾਨੂੰ ਵੱਧ ਚੜ ਕੇ ਅੱਗੇ ਆਉਣਾ ਚਾਹੀਦਾ ਹੈ। ਮਨੁੱਖਤਾ ਦੀ ਸੇਵਾ ਇਕ ਸੱਚੀ ਸੁਚੀ ਸੇਵਾ ਹੈ ਅਤੇ ਸਾਨੂੰ ਆਪਣੀ ਕਮਾਈ ਵਿਚੋਂ ਦਸਵੰਧ ਕੱਢ ਕੇ ਮਨੁੱਖਤਾ ਦੀ ਸੇਵਾ ਕਰਨੀ ਚਾਹੀਦੀ ਹੈ। ਉਪਰੋਕਤ ਅਹੁਦੇਦਾਰਾਂ ਨੇ ਅੱਗੇ ਕਿਹਾ ਕਿ ਇਹ ਸੰਸਥਾ 1914 ਤੋਂ ਇਸੇ ਤਰ੍ਹਾਂ ਹੀ ਮਾਨਖਤਾ ਦੀ ਸੇਵਾ ਕਰਦੀ ਆ ਰਹੀ ਹੈ। ਇਹ ਸਾਰਾ ਕੁਝ ਦਾਨੀ ਸੱਜਣਾਂ ਦੀ ਬਦੋਲਤ ਹੁੰਦਾ ਆ ਰਿਹਾ ਹੈ, ਜਿਨ੍ਹਾਂ ਦੀ ਬਦੌਲਤ ਅੱਜ ਵੀ ਇਹ ਸੰਸਥਾ ਲੋੜਵੰਦਾਂ ਦੀ ਸੇਵਾ ਜਿਵੇਂ ਕਿ ਵਿਧਵਾ, ਬੇਸਹਾਰਾ, ਯਤੀਮ ਪੜ੍ਹਾਈ ਤੋਂ ਵਾਂਝੇ ਬੱਚਿਆਂ ਨੂੰ ਪੈਰਾਂ ਸਿਰ ਖੜ੍ਹੇ ਕਰਨ ਦਾ ਯਤਨ ਕਰ ਰਹੀ ਹੈ। ਇਸ ਸਦਾਵਰਤ ਪੰਚਾਇਤੀ ਸੰਸਥਾ ਦੇ ਅਹੁਦੇਦਾਰ ਜੋ ਕਿ ਬਹੁਤ ਹੀ ਮਿਹਨਤ ਨਾਲ ਲੋਕਾਂ ਦੀ ਸੇਵਾ ਕਰਦੇ ਹਨ ਅਤੇ ਜਿਹੜਾ ਵੀ ਲੋੜਵੰਦ ਪਰਿਵਾਰ ਮਿਲੇ ਉਸ ਨੂੰ ਘਰ-ਘਰ ਜਾ ਕੇ ਰਾਸ਼ਨ ਵੰਡਦੇ ਹਨ। ਇਸ ਤੋਂ ਇਲਾਵਾ ਇਹ ਸੰਸਥਾ ਸਰਕਾਰੀ ਹਸਪਤਾਲਾਂ ਵਿਚ ਜਾ ਕੇ ਲੋੜਵੰਦ ਮਰੀਜਾਂ ਨੂੰ ਦਵਾਈਆਂ ਲੈ ਕੇ ਦਿੰਦੇ ਹਨ ਅਤੇ ਜੇਲ੍ਹ ਵਿਚ ਜਾ ਕੇ ਔਰਤਾਂ, ਬੱਚਿਆਂ ਨੂੰ ਸਵੈ ਰੁਜ਼ਗਾਰ ਤਹਿਤ ਸਿਲਾਈ ਮਸ਼ੀਨਾਂ ਦਿੱਤੀਆਂ ਜਾਂਦੀਆਂ ਹਨ। ਇਹ ਸੰਸਥਾ ਆਪਣੇ ਹੀ ਬਲਬੁਤੇ ਤੇ ਕੰਮ ਕਰਦੀ ਆ ਰਹੀ ਹੈ ਅਤੇ ਕਦੇ ਵੀ ਕਿਸੇ ਕਿਸਮ ਦੀ ਮੱਦਦ ਦੀ ਮੰਗ ਨਹੀਂ ਕੀਤੀ ਅਤੇ ਇਹ ਜ਼ਰੂਰ ਮੰਗ ਕਰਦੀ ਹੈ ਕਿ ਜਨਾਰਦਨ, ਬੁੱਧੀਜੀਵੀਆਂ, ਅਧਿਆਪਕਾਂ, ਪਰੀਚਰਾਂ ਅਤੇ ਲੀਡਰਾਂ ਨੂੰ ਨੇਕੀ ਦੀ ਮੱਦਦ ਕਰਨਾ ਹੀ ਨੇਕੀ ਹੈ, ਇਸ ਸੰਸਥਾ ਨੂੰ ਥਾਪੀ ਦਿੰਦੇ ਰਹਿਣ ਦਾ ਉਪਰਾਲਾ ਹੁੰਦਾ ਰਹੇ ਤਾਂ ਇਹ ਸੰਸਥਾ ਹੋਰ ਵੀ ਵੱਧ ਚੜ ਕੇ ਸੇਵਾ ਕਰਦੀ ਰਹੇਗੀ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

तिर्वा कन्नौज:मामूली बात को लेकर चले लाठी-डंडे , एक दर्जन से अधिक घायल

Mon Nov 8 , 2021
वी वी न्यूज़ तिर्वा तहसीलसंवाददाता अवनीश कुमार तिवारी मामूली बात को लेकर चले लाठी-डंडे , एक दर्जन से अधिक घायल कन्नौज। इंदरगढ़ थाना क्षेत्र में मामूली बात को लेकर आपस में कहासुनी हो गई । विवाद बढ़ता गया आपस में लाठी-डंडे चलने लगे । जिससे 1 दर्जन से अधिक लोग […]

You May Like

advertisement