ਕੰਜਕ ਪੂਜਨ ਦਾ ਪ੍ਰੋਗਰਾਮ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਸੋਢੇ ਵਾਲਾ ਵਿੱਚ ਸੇਵਾ ਭਾਰਤੀ ਦੇ ਸਹਿਯੋਗ ਨਾਲ ਕਰਵਾਇਆ ਗਿਆ

ਫ਼ਿਰੋਜ਼ਪੁਰ 12 ਅਪ੍ਰੈਲ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ ]:-

ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਸੋਡੇ ਵਾਲਾ ਵਿਖੇ ਕੰਜਕ ਪੂਜਨ ਦਾ ਪਰੋਗਰਾਮ ਸੇਵਾ ਭਾਰਤੀ ਫਿਰੋਜ਼ਪੁਰ ਦੇ ਸਹਿਯੋਗ ਨਾਲ ਕਰਵਾਇਆ ਗਿਆ ਸੇਵਾ ਭਾਰਤੀ ਵਲੋਂ ਚਲਾਏ ਗਏ ਸੇਵਾ ਕੇਂਦਰ ਵਿੱਚੋਂ ਛੋਟੇ ਛੋਟੇ ਬੱਚੇ ਬੁਲਾਏ ਗਏ ਅਤੇ ਕੰਜਕ ਪੂਜਨ ਦਾ ਸ਼ੁਭ ਆਰੰਭ ਮਾਤਾ ਰਾਣੀ ਦੀ ਜੋਤ ਜਗਾ ਕੇ ਅਤੇ ਮਾਤਾ ਰਾਣੀ ਦੀਆਂ ਭੇਟਾਂ ਗਾ ਕੇ ਕੀਤਾ ਗਿਆ। ਇਸ ਸਮਾਗਮ ਵਿੱਚ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਦੇ ਚੇਅਰਮੈਨ ਸ੍ਰੀ ਧਰਮਪਾਲ ਬਾਂਸਲ ਜੀ ਵੱਲੋਂ ਸ੍ਰੀ ਗਣੇਸ਼ ਵੰਦਨਾ ਦਾ ਭਜਨ ਗਾਇਆ ਗਿਆ ਅਤੇ ਮਿਊਜ਼ਿਕ ਡਾਇਰੈਕਟਰ ਗੌਰਵ ਅਨਮੋਲ ਵੱਲੋਂ ਮਾਤਾ ਦੀਆਂ ਭੇਟਾਂ ਗਾਉਣ ਵਿੱਚ ਵਿੱਚ ਸ੍ਰੀ ਧਰਮਪਾਲ ਬਾਂਸਲ ਦਾ ਸਾਥ ਦਿੱਤਾ ਗਿਆ ਇਸ ਮੌਕੇ ਤੇ ਉਨ੍ਹਾਂ ਨੇ ਇਕ ਸਾਲ ਤੋਂ ਛੋਟੀਆਂ ਬੱਚੀਆਂ ਦਾ ਕੰਜਕ ਪੂਜਨ ਕੀਤਾ ਅਤੇ ਪ੍ਰਸ਼ਾਦ ਵੰਡਿਆ ਗਿਆ ਇਸ ਮੌਕੇ ਤੇ ਮਾਤਾ ਰਾਣੀ ਦੀ ਆਰਤੀ ਵੀ ਉਤਾਰੀ ਗਈ। ਇਸ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਐੱਸਡੀਐੱਮ ਫਿਰੋਜ਼ਪੁਰ ਸ੍ਰੀ ਓਮ ਪ੍ਰਕਾਸ਼ ਜੀ ਸ਼ਾਮਲ ਹੋਏ ਅਤੇ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਇਹ ਬਹੁਤ ਉੱਤਮ ਉਪਰਾਲਾ ਹੈ ਜੋ
ਸ੍ਰੀ ਧਰਮਪਾਲ ਬਾਂਸਲ ਜੀ ਅਤੇ ਉਨ੍ਹਾਂ ਦੇ ਸਮੂਹ ਪਰਿਵਾਰ ਵੱਲੋਂ ਸੇਵਾ ਭਾਰਤੀ ਫਿਰੋਜ਼ਪੁਰ ਦੇ ਸਹਿਯੋਗ ਨਾਲ ਕੀਤਾ ਹੈ ਕੰਜਕ ਪੂਜਨ ਨਾਲ ਇਹ ਸਮਾਜ ਨੂੰ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਲੜਕੀਆਂ ਦਾ ਸਮਾਜ ਵਿੱਚ ਸਨਮਾਨ ਸਭ ਤੋਂ ਉੱਤਮ ਹੈ ਜੋ ਕਿ ਸਾਡਾ ਫਰਜ਼ ਹੈ ਅਤੇ ਸਾਨੂੰ ਜ਼ਰੂਰ ਕਰਨਾ ਚਾਹੀਦਾ ਹੈ

ਸ੍ਰੀ ਧਰਮਪਾਲ ਬਾਂਸਲ ਵੱਲੋਂ ਕਿਹਾ ਗਿਆ ਕਿ ਗੁਰੂ ਨਾਨਕ ਦੇਵ ਜੀ ਦੇ ਆਖੇ ਬੋਲ “ਸੋ ਕਿਉਂ ਮੰਦਾ ਆਖੀਐ ਜਿਤੁ ਜੰਮੇ ਰਾਜਾਨ” ਭਾਵ ਸਾਨੂੰ ਉਨ੍ਹਾਂ ਦੇ ਦੱਸੇ ਮਾਰਗ ਤੇ ਚੱਲ ਕੇ ਅਮਲ ਕਰਨਾ ਚਾਹੀਦਾ ਹੈ।

ਇਸ ਪ੍ਰੋਗਰਾਮ ਵਿੱਚ ਹਾਰਮਨੀ ਆਯੁਰਵੈਦ ਕਾਲਜ ਦੇ ਡਾਇਰੈਕਟਰ ਯੋਗੇਸ਼ ਬਾਂਸਲ ,ਕਿਰਨ ਬਾਂਸਲ, ਪ੍ਰਿਯੰਕਾ ਬਾਂਸਲ ਪ੍ਰਿੰਸੀਪਲ, ਸੰਜੀਵ ਮਾਨ ਕੁਟਾਲਾ, ਸੈਕਰੇਟਰੀ ਰੈੱਡ ਕਰਾਸ ਸ਼੍ਰੀ ਅਸ਼ੋਕ ਬਹਿਲ, ਪ੍ਰਿੰਸੀਪਲ ਡਾ ਸਤਿੰਦਰ ਸਿੰਘ ਨੈਸ਼ਨਲ ਐਵਾਰਡੀ, ਕਮਲ ਕਾਲੀਆ ਪ੍ਰਧਾਨ ਬ੍ਰਾਹਮਣ ਸਭਾ ਨਮਕ ਮੰਡੀ ਫਿਰੋਜ਼ਪੁਰ, ਤਰਲੋਚਨ ਚੋਪਡ਼ਾ ਐੱਸਡੀਓ ਬਿਜਲੀ ਬੋਰਡ ਮਹਾਮੰਤਰੀ, ਅਸ਼ੋਕ ਗਰਗ ਪ੍ਰਧਾਨ, ਸੇਵਾ ਭਾਰਤੀ, ਮੁਕੇਸ਼ ਗੋਇਲ, ਪ੍ਰਵੇਸ਼ ਸਿਡਾਨਾ, ਅਸ਼ੋਕ ਗੋਇਲ, ਵਿਜੇ ਸ਼ਰਮਾ, ਪੀ ਐੱਸ ਥਿੰਦ, ਸ਼ਰਨ ਜੀਤ ਬੈਂਸ ਪਰੈਜ਼ੀਡੈਂਟ ਟਾਈਮ ਆਫ ਪੰਜਾਬ, ਹਰੀਸ਼ ਮੋਂਗਾ ਅਤੇ ਹੋਰ ਵੱਡੀ ਗਿਣਤੀ ਵਿਚ ਸ਼ਹਿਰ ਤੋਂ ਪਤਵੰਤੇ ਸੱਜਣ ਹਾਜ਼ਰ ਹੋਏ ਇਸ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਅਤੇ ਹਰਮਨੀ ਆਯੁਰਵੈਦਿਕ ਕਾਲਜ ਦੇ ਵਿਦਿਆਰਥੀ ਅਤੇ ਸਟਾਫ ਸ਼ਾਮਲ ਹੋਏ

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

आज़मगढ़: पुलिस मुठभेड़ में अन्तर्जनपदीय वाहन चोर (थाना देवगांव से वांछित) बदमाश घायल व गिरफ्तार, दाहिने पैर में लगी गोली; 01 तमंचा, 01 जिन्दा व 03 खोखा कारतूस तथा चोरी की मोटरसाइकिल बरामद

Wed Apr 13 , 2022
थाना- तरवां पुलिस मुठभेड़ में अन्तर्जनपदीय वाहन चोर (थाना देवगांव से वांछित) बदमाश घायल व गिरफ्तार, दाहिने पैर में लगी गोली; 01 तमंचा, 01 जिन्दा व 03 खोखा कारतूस तथा चोरी की मोटरसाइकिल बरामद आज दिनांक- 13.04.2022 को थाना प्रभारी तरवां उ0नि0 रत्नेश दुबे, उ0नि0 जावेद अख्तर, उ0नि0 हरिशचन्द्र प्रसाद […]

You May Like

advertisement