ਪੰਜਾਬ, ਹਰਿਆਣਾ , ਰਾਜਸਥਾਨ ਚ ਫੈਲੀ ਰੋਟਰੀ ਡਿਸਟਿਕ 3090 ਚ ਮੋਹਰੀ ਰਿਹਾ ਰੋਟਰੀ ਕੱਲਬ ਫਿਰੋਜਪੁਰ ਕੈਂਟ

ਪੰਜਾਬ, ਹਰਿਆਣਾ , ਰਾਜਸਥਾਨ ਚ ਫੈਲੀ ਰੋਟਰੀ ਡਿਸਟਿਕ 3090 ਚ ਮੋਹਰੀ ਰਿਹਾ ਰੋਟਰੀ ਕੱਲਬ ਫਿਰੋਜਪੁਰ ਕੈਂਟ

ਫਿਰੋਜਪੁਰ ਕੈਂਟ ਨੂੰ ਸਰਵੋਉਤਮ ਕੱਲਬ ਅਤੇ ਕਮਲ ਸ਼ਰਮਾ ਨੂੰ ਬੈਸਟ ਪ੍ਰੈਜ਼ੀਡੈਂਟ ਦਾ ਮਿਲਿਆ ਇਨਾਮ

ਫ਼ਿਰੋਜ਼ਪੁਰ 24 ਅਗਸਤ {ਕੈਲਾਸ਼ ਸ਼ਰਮਾ ਜ਼ਿਲਾ ਵਿਸ਼ੇਸ਼ ਸੰਵਾਦਦਾਤਾ}:=

ਪੰਜਾਬ , ਹਰਿਆਣਾ , ਰਾਜਸਥਾਨ ਚ ਫੈਲੀ ਰੋਟਰੀ ਡਿਸਟਿਕ 3090 ਚ ਲਗਭਗ 98 ਕੱਲਬਾ ਵਿੱਚੋਂ ਰੋਟਰੀ ਕੱਲਬ ਫਿਰੋਜਪੁਰ ਕੈਂਟ ਮੋਹਰੀ ਰਿਹਾ ਹੈ ਅਤੇ ਮੋਗਾ ਵਿਖੇ ਕਰਵਾਏ ਅਵਾਰਡ ਸਮਾਗਮ ਆਭਾਰ ਵਿੱਚ ਰੋਟਰੀ ਇੰਟਰਨੈਸ਼ਨਲ ਪ੍ਰਧਾਨ 2021-22 ਸ਼ੇਖਰ ਮਹਿਤਾ ਅਤੇ ਆਈ ਪੀ ਡਿਸਟਿਕ ਗਵਰਨਰ ਪ੍ਰਵੀਨ ਜਿੰਦਲ ਵੱਲੋਂ ਰੋਟਰੀ ਕੱਲਬ ਫਿਰੋਜਪੁਰ ਕੈਂਟ ਨੂੰ ਪਿਛਲੇ ਰੋਟਰੀ ਵਰ੍ਹੇ ਦੌਰਾਨ ਕੀਤੇ ਸਮਾਜ ਸੇਵੀ ਕੰਮਾਂ ਕਾਰਨ ਸਰਵੋਉਤਮ ਕੱਲਬ ਅਤੇ ਪ੍ਰਧਾਨ ਕਮਲ ਸ਼ਰਮਾ ਨੂੰ ਬੈਸਟ ਪ੍ਰੈਜ਼ੀਡੈਂਟ ਦਾ ਇਨਾਮ ਮਿਲਿਆ ਹੈ।
ਸਾਲ 2021-22 ਦੇ ਪ੍ਰਧਾਨ ਕਮਲ ਸ਼ਰਮਾ ਨੇ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ 98 ਕਲੱਬਾਂ ਵਿੱਚੋਂ ਪਹਿਲਾ ਸਥਾਨ ( ਪਲੈਟੀਨਮ ਟਰਾਫੀ) ਪ੍ਰਾਪਤ ਕਰਕੇ ਇੱਕ ਵੱਡੀ ਉਪਲਬਧੀ ਹਾਸਿਲ ਕੀਤੀ ਹੈ। ਪ੍ਰਧਾਨ ਕਮਲ ਸ਼ਰਮਾ ਨੂੰ ਬੈਸਟ ਪ੍ਰਧਾਨ ( ਪਲੈਟੀਨਮ ਟਰਾਫ) ਦੇ ਨਾਲ ਨਾਲ ਕੋਪਰੈਸ਼ਨ ਅਵਾਰਡ ਫਾਰ ਡਿਸਟਿਕ ਪ੍ਰੋਜੈਕਟ , ਨਿਊ ਕੱਲਬ ਸਪਾਸਰਸ਼ਿਪ ਅਵਾਰਡ ਅਤੇ ਚੈਂਜਮੈਂਕਰ ਪ੍ਰੈਜ਼ੀਡੈਂਟ ਦਾ ਅਵਾਰਡ ਵੀ ਮਿਲਿਆ।
ਰੋਟਰੀ ਕੱਲਬ ਫਿਰੋਜਪੁਰ ਕੈਂਟ ਤੋਂ ਹਰਵਿੰਦਰ ਘਈ ਨੂੰ ਚੈਂਜਮੈਂਕਰ ਅਸਿਸਟੈਂਟ ਗਵਰਨਰ ਅਤੇ ਗੁਲਸ਼ਨ ਸਚਦੇਵਾ ਨੂੰ ਚੈਂਜਮੈਕਰ ਸੱਕਤਰ ਦਾ ਅਵਾਰਡ ਮਿਲੀਆਂ , ਇਸ ਤਰਾਂ ਕੱਲਬ ਨੇ ਪੂਰੀ ਡਿਸਟਿਕ ਚ ਆਪਣਾ ਪਰਚਮ ਲਹਿਰਾਉਂਦੇ ਹੋਏ ਸਰਵੋਉਤਮ ਪਲੈਟੀਨਮ ਕੱਲਬ ਦੀ ਟਰਾਫੀ ਪ੍ਰਾਪਤ ਕੀਤੀ ।

ਪ੍ਰਧਾਨ ਕਮਲ ਸ਼ਰਮਾ ਦੀ ਇਸ ਉਪਲਬਧੀ ਤੇ ਐਮਐਲਏ ਫਿਰੋਜਪੁਰ ਸ਼ਹਿਰੀ ਰਣਬੀਰ ਸਿੰਘ ਭੁੱਲਰ, ਵਿਧਾਇਕ ਫਿਰੋਜਪੁਰ ਦਿਹਾਤੀ ਰਜਨੀਸ਼ ਦਹੀਆਂ , ਜ਼ਿਲ੍ਹਾ ਸਿੱਖਿਆ ਅਫਸਰ( ਸੈ.ਸਿ) ਚਮਕੌਰ ਸਿੰਘ ਸਰਾਂ , ਜ਼ਿਲ੍ਹਾ ਸਿੱਖਿਆ ਅਫਸਰ( ਐ.ਸਿ) ਰਾਜੀਵ ਛਾਬੜਾ, ਡੀ ਸੀ ਐਮ ਗਰੁਪ ਦੇ ਸੀਈਓ ਇੰਜ. ਅਨਿਰੁੱਧ ਗੁਪਤਾ, ਡਿਪਟੀ ਡੀਈਓ ਕੋਮਲ ਅਰੋੜਾ, ਸੱਕਤਰ ਰੈਡ ਕਰਾਸ ਅਸ਼ੋਕ ਬਹਿਲ, ਪ੍ਰਿੰਸੀਪਲ ਰਾਕੇਸ਼ ਸ਼ਰਮਾ, ਡਿਪਟੀ ਡੀਈਓ ਡਾ. ਸਤਿੰਦਰ ਸਿੰਘ, ਪ੍ਰਿੰਸੀਪਲ ਸ਼ਾਲੁ ਰਤਨ ਮਯੰਕ ਫਾਉਡੇਸ਼ਨ ਤੋਂ ਦੀਪਕ ਸ਼ਰਮਾ, ਰਾਕੇਸ਼ ਕੁਮਾਰ , ਐਸ ਬੀ ਐਸ ਯੂਨੀਵਰਸਿਟੀ ਦੇ ਰਜਿਸਟਰਾਰ ਗਜਲਪ੍ਰੀਤ ਸਿੰਘ ਸੀਆ ਰਾਮ ਡਰਾਮਾਟਿਕ ਕਲੱਬ ਅਤੇ ਦੁਸ਼ਹਿਰਾ ਕਮੇਟੀ ਦੇ ਚੇਅਰਮੈਨ ਕੈਲਾਸ਼ ਸ਼ਰਮਾ ਨੇ ਮੁਬਾਰਕਬਾਦ ਦਿੱਤੀ ਹੈ।

ਰੋਟੈਰੀਅਨ ਹਰਵਿੰਦਰ ਘਈ ਅਤੇ ਗੁਲਸ਼ਨ ਸਚਦੇਵਾ ਨੇ ਦੱਸਿਆ ਕਿ ਰੋਟਰੀ ਕੱਲਬ ਫਿਰੋਜਪੁਰ ਕੈਂਟ ਨੇ ਕਮਲ ਸ਼ਰਮਾ ਜੀ ਦੀ ਪ੍ਰਧਾਨਗੀ ਵਿੱਚ ਜਿੱਥੇ 130 ਤੋਂ ਵੀ ਵੱਧ ਸਮਾਜ-ਸੇਵੀ ਪ੍ਰੋਜੈਕਟ ਕੀਤੇ, ਉੱਥੇ ਹੀ 4 ਨਵੇਂ ਰੋਟਰੀ ਕੱਲਬ ਬਣਾਏ ਅਤੇ 35 ਨਵੇਂ ਇੰਟਰੈਕਟ ਕੱਲਬ ਬਣਾਏ , ਉਹਨਾਂ ਨੇ ਮਯੰਕ ਫਾਉਡੇਸ਼ਨ ਨਾਲ ਮਿਲ ਕੇ ਪੂਰੀ ਡਿਸਟਿਕ ਦੇ ਕਲੱਬਾਂ ਵਿੱਚ ਰਿਫਲੈਕਟਰ ਵੰਡੇ, ਇਹਨਾਂ ਸਾਰੇ ਕੰਮਾਂ ਕਾਰਣ ਹੀ ਅੱਜ ਅਵਾਰਡ ਸਮਾਗਮ ਵਿੱਚ ਰੋਟਰੀ ਕੱਲਬ ਫਿਰੋਜਪੁਰ ਕੈਂਟ ਛਾਇਆ ਰਿਹਾ ਹੈ ।

ਕੱਲਬ ਪਹੁੰਚਣ ਤੇ ਸਾਬਕਾ ਡਿਸਟਿਕ ਗਵਰਨਰ ਵਿਜੇ ਅਰੋੜਾ, ਪ੍ਰਧਾਨ ਸੁਖਦੇਵ ਸ਼ਰਮਾ, ਬਲਦੇਵ ਸਲੂਜਾ, ਡਾ ਕੋਹਲੀ, ਅਨਿਲ ਚੋਪੜਾ, ਰੋਟੇਰੀਅਨ ਦਸ਼ਮੇਸ਼ ਸੇਠੀ, ਰੋਟੇਰੀਅਨ ਕੇ ਐੱਸ. ਸੰਧੂ, ਰੋਟੇਰੀਅਨ ਰਾਹੁਲ ਕੱਕੜ, ਰੋਟੇਰੀਅਨ ਹਰਵਿੰਦਰ ਘਈ, ਰੋਟੇਰੀਅਨ ਸੁਬੋਧ ਮੈਣੀ, ਬੋਹੜ ਸਿੰਘ, ਸੰਜੀਵ ਅਰੋੜਾ, ਗੁਲਸ਼ਨ ਸਚਦੇਵਾ, ਰੋਟੇਰੀਅਨ ਕਪਿਲ ਟੰਡਨ, ਰੋਟੇਰੀਅਨ ਅਸ਼ਵਨੀ ਗਰੋਵਰ, ਵਿਪੁਲ ਨਾਰੰਗ, ਸ਼ਿਵਮ ਬਜਾਜ, ਰਾਜੇਸ਼ ਮਲਿਕ , ਅਮਰਿੰਦਰ ਸਿੰਘ ਦਮਨ ਆਦਿ ਨੇ ਜ਼ੋਰਦਾਰ ਸਵਾਗਤ ਕੀਤਾ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

लालगंज आजमगढ: नगर पंचायत कटघर लालगंज के सिविल लाइन मोहल्ले में समाजवादी पार्टी का सदस्यता अभियान

Wed Aug 24 , 2022
लालगंज आजमगढ नगर पंचायत कटघर लालगंज के सिविल लाइन मोहल्ले में समाजवादी पार्टी का सदस्यता अभियान विधायक बेचई सरोज के नेतृत्व में चलाया गया। जिसमें मुख्य अतिथि पूर्व मंत्री राम आसरे विश्वकर्मा विशिष्ट अतिथि जिलाध्यक्ष हवलदार यादव रहे कार्यक्रम की अध्यक्षता विधानसभा अध्यक्ष राज नारायण यादव ने किया। मुख्य अतिथि […]

You May Like

advertisement