ਜ਼ਿਲ੍ਹਾ ਪੱਧਰੀ ਖੇਡਾਂ ਦੇ ਵਿੱਚ ਸੋਨ ਤਗਮਾ ਲੈਣ ਵਾਲੇ ਬੱਚਿਆਂ ਨੂੰ ਸੈਂਟਰ ਹੈਡ ਟੀਚਰ ਨਵਦੀਪ ਕੁਮਾਰ ਵੱਲੋਂ ਕੀਤਾ ਗਿਆ ਸਨਮਾਨਿਤ
ਫਿਰੋਜ਼ਪੁਰ 16 ਨਵੰਬਰ {ਕੈਲਾਸ਼ ਸ਼ਰਮਾ ਜ਼ਿਲਾ ਵਿਸ਼ੇਸ਼ ਸੰਵਾਦਦਾਤਾ}:=
ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਰਹਿਨੁਮਾਈ ਅਧੀਨ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜੀਵ ਛਾਬੜਾ ਜੀ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸਰਦਾਰ ਸੁਖਵਿੰਦਰ ਸਿੰਘ ਜੀ ਦੀ ਰਹਿਨੁਮਾਈ ਅਧੀਨ ਭਗਤ ਟੈਕਨੀਕਲ ਯੂਨੀਵਰਸਿਟੀ ਵਿਖੇ ਜ਼ਿਲ੍ਹਾ ਪੱਧਰੀ ਖੇਡਾਂ ਕਰਵਾਈਆਂ ਗਈਆਂ ਜਿਸ ਵਿਚ ਬਲਾਕ ਸਤੀਏ ਵਾਲੇ ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਇੰਦਰਜੀਤ ਸਿੰਘ ਜੀ ਦੀ ਰਹਿਨੁਮਾਈ ਅਧੀਨ ਵੱਖ-ਵੱਖ ਬੱਚਿਆਂ ਨੇ ਹਿੱਸਾ ਲਿਆ
ਅੱਜ ਕਲਸਟਰ ਮਲੱਵਾਲ ਕਦੀਮ ਦੇ ਸੈਂਟਰ ਹੈਡ ਟੀਚਰ ਨਵਦੀਪ
ਕੁਮਾਰ ਵੱਲੋਂ ਜ਼ਿਲ੍ਹਾ ਪੱਧਰੀ ਖੇਡਾਂ ਦੇ ਵਿਚ ਸੋਨ ਤਗਮਾ ਪ੍ਰਾਪਤ
ਕਰਨ ਵਾਲੇ ਸਰਕਾਰੀ ਪ੍ਰਾਇਮਰੀ ਸਕੂਲ ਮੱਲਵਾਲ਼ ਜਦੀਦ ਦਾ ਇਕ ਬੱਚਾ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਮੱਲਵਾਲ ਕਦੀਮ ਦੇ 7 ਬੱਚਿਆਂ ਨੂੰ ਜ਼ਿਲ੍ਹਾ ਪੱਧਰੀ ਖੇਡਾਂ (ਯੋਗਾ ਮੁਕਾਬਲੇ) ਵਿੱਚ ਸੋਨ ਤਗਮਾ ਪ੍ਰਾਪਤ ਕਰਨ ਤੇ ਕਲੱਸਟਰ ਮੁਖੀ ਨਵਦੀਪ ਕੁਮਾਰ ਵੱਲੋਂ ਬੱਚਿਆਂ ਦੀ ਹੌਸਲਾ ਅਫਜ਼ਾਈ ਕੀਤੀ ਗਈ।
ਇਸ ਦੇ ਨਾਲ ਨਾਲ
ਬੱਚਿਆਂ ਦੇ ਗਾਈਡ ਅਧਿਆਪਕਾਂ ਮੈਡਮ ਸੋਨੂ ਮਲੱਵਾਲ ਜਦੀਦ ਅਤੇ ਮੈਡਮ ਅਨੀਤਾ ਗਰਗ ਮਲੱਵਾਲ ਕਦੀਮ ਨੂੰ ਵੀ ਸਨਮਾਨਿਤ ਕੀਤਾ ਗਿਆ।ਉਹਨਾਂ ਵੱਲੋਂ ਬੱਚਿਆਂ ਨੂੰ ਸਟੇਟ ਪੱਧਰੀ ਖੇਡਾਂ ਵਿੱਚ ਵੀ ਮੱਲਾਂ ਮਾਰਨ ਲਈ ਅਸ਼ੀਰਵਾਦ ਦਿੱਤਾ ਗਿਆ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।