ਮਾਲਵਾ ਖਾਲਸਾ ਸੀ.ਸੈਕੰ. ਸਕੂਲ ਵਿਚ ਜਾਗਰੂਕਤਾ ਕੈਂਪ ਲਾਇਆ ਚਾਇਨਾ ਡੋਰ ਦੀ ਵਰਤੋਂ ਨਾ ਕਰਨ, ਡੀ.ਜੇ ਪਟਾਕੇ ਉੱਚੀ ਆਵਾਜ਼ ਵਿਚ ਨਾ ਚਲਾਉਣ ਦਾ ਲਿਆ ਪ੍ਰਣ

ਮਾਲਵਾ ਖਾਲਸਾ ਸੀ.ਸੈਕੰ. ਸਕੂਲ ਵਿਚ ਜਾਗਰੂਕਤਾ ਕੈਂਪ ਲਾਇਆ ਚਾਇਨਾ ਡੋਰ ਦੀ ਵਰਤੋਂ ਨਾ ਕਰਨ, ਡੀ.ਜੇ ਪਟਾਕੇ ਉੱਚੀ ਆਵਾਜ਼ ਵਿਚ ਨਾ ਚਲਾਉਣ ਦਾ ਲਿਆ ਪ੍ਰਣ

ਫਿ਼ਰੋਜ਼ਪੁਰ, 19 ਜਨਵਰੀ [ਕੈਲਾਸ਼ ਸ਼ਰਮਾ ਜ਼ਿਲਾ ਵਿਸ਼ੇਸ਼ ਸੰਵਾਦਦਾਤਾ]:-

ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਫਿ਼ਰੋਜ਼ਪੁਰ ਸ਼ਹਿਰ ਵਿਖੇ ਬੱਚਿਆਂ, ਅਧਿਆਪਕਾਂ ਅਤੇ ਮਾਪਿਆਂ ਦੇ ਸਹਿਯੋਗ ਨਾਲ ਬਸੰਤ ਪੰਚਮੀ ਦਾ ਤਿਉਹਾਰ ਅਤੇ ਗਣਤੰਤਰ ਦਿਵਸ ਦੇ ਸਬੰਧ ਵਿਚ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿਸ ਵਿਚ ਜਿ਼ਲ੍ਹਾ ਫਿ਼ਰੋਜ਼ਪੁਰ ਐਨ.ਜੀ.ਓ ਕੋਆਰਡੀਨੇਸ਼ਨ ਕਮੇਟੀ ਦੀ ਸਹਿਯੋਗੀ ਸੰਸਥਾ ਸਦਾਵਰਤ ਪੰਚਾਇਤੀ ਅਤੇ ਸਮਾਜ ਸੇਵੀ ਮੁੱਖ ਕਾਰਜਕਰਤਾ, ਸੇਵਾ ਮੁਕਤ ਮਾਸ ਮੀਡੀਆ ਅਫਸਰ, ਸਿਹਤ ਵਿਭਾਗ, ਸੀਨੀਅਰ ਸਿਟੀਜਨ ਮੁੱਖ ਪਰਵਕਤਾ ਸ੍ਰੀ ਪੀ.ਸੀ ਕੁਮਾਰ ਹਰ ਮਹੀਨੇ ਦੀ ਤਰ੍ਹਾਂ ਸਕੂਲ ਵਿਚ ਕੈਂਪ ਲਗਾਇਆ ਗਿਆ, ਜਿਸ ਵਿਚ ਜਿਥੇ ਬੱਚਿਆਂ ਨੂੰ ਨੈਤਿਕਤਾ ਦਾ ਪਾਠ ਪੜਾਇਆ ਗਿਆ, ਦੇਸ਼ ਦੀ ਏਕਤਾ, ਆਖੰਡਤਾ, ਭਾਈਚਾਰਾ ਜੋ ਪਰਿਵਾਰ, ਸਮਾਜ, ਦੇਸ਼ ਦੀ ਰੀੜ ਦੀ ਹੱਡੀ ਹੈ, ਜੋ ਸਾਨੂੰ ਸੈਂਕੜੇ ਸਾਲਾਂ ਦੀ ਗੁਲਾਮੀ ਮਗਰੋਂ ਅਦੁੱਤੀਆਂ ਕੁਰਬਾਨੀਆਂ ਮਗਰੋਂ ਮਿਲੀ, ਜਿਸ ਦੀ ਸਲਾਮਤੀ, ਤਰੱਕੀ ਵਿਚ ਸਾਡਾ ਯੋਗਦਾਨ ਇੰਨਾ ਗਣਤੰਤਰ ਦਿਵਸ, ਆਜਾਦੀ ਦਿਵਸ ਯਾਦ ਦੁਆਉਂਦਾ ਹੈ। ਹਰ ਤਿਉਹਾਰ ਦਿਨ ਸ਼ਹੀਦਾਂ ਦੇ ਸੁਪਨਿਆਂ ਦਾ ਭਾਰਤ ਬਨਾਉਣ ਲਈ ਸੰਦੇਸ਼ ਦਿੰਦਾ ਹੈ, ਕੁਝ ਦਿਨਾਂ ਬਾਅਦ ਇਹ ਤਿਉਹਾਰ ਗਣਤੰਤਰ ਦਿਵਸ, ਬਸੰਤ ਪੰਚਮੀ ਅਸੀਂ ਮਨਾਉਣ ਜਾ ਰਹੇ ਹਾਂ, ਜਿਸ ਵਿਚ ਸਾਡਾ ਇਖਲਾਕੀ ਫਰਜ਼ ਬਣਦਾ ਹੈ ਕਿ ਅਸੀਂ ਕੋਈ ਵੀ ਅਜਿਹਾ ਕੰਮ ਨਾ ਕਰੀਏ, ਜਿਸ ਨਾਲ ਸਾਡੀ, ਸਾਡੇ ਪਰਿਵਾਰ, ਸਕੂਲ, ਸਮਾਜ, ਦੇਸ਼ ਦੀ ਬਦਨਾਮੀ ਹੋਵੇ। ਫਿ਼ਰੋਜ਼ਪੁਰ ਜੋ ਦੇਸ਼ ਵਿਚ ਹੀ ਨਹੀਂ ਦੁਨਿਆਂ ਵਿਚ ਜਿਥੇ-ਜਿਥੇ ਸਾਡੇ ਭਾਰਤ ਵਾਸੀ ਵਸੇ ਹਨ, ਉਨ੍ਹਾਂ ਦੇ ਦਿਲਾਂ ਵਿਚ ਇਸ ਤਿਉਹਾਰ ਦੀ ਇਕ ਅਮਿਟ ਛਾਪ ਜਿਸ ਨੂੰ ਮਨਾਉਣ ਲਈ ਹਰ ਸਾਲ ਲੱਖਾਂ ਰੁਪਏ ਖਰਚ ਕਰਕੇ ਫਿ਼ਰੋਜ਼ਪੁਰ ਆਉਂਦੇ ਹਨ, ਹਰ ਘਰ ਵਿਚ ਵਿਆਹ ਵਾਲਾ ਮਾਹੌਲ ਬਣਿਆ ਹੁੰਦਾ ਹੈ, ਖੂਬ ਬਾਹਰੋਂ ਆਉਣ ਵਾਲਿਆਂ ਦਾ ਸਵਾਗਤ ਕੀਤਾ ਜਾਂਦਾ ਹੈ। ਹਰ ਘਰ ਵਿਚ ਹਜ਼ਾਰਾਂ ਰੁਪਏ ਜੋ ਸਾਜੋ ਸਮਾਨ, ਖਾਣ-ਪੀਣ ਹੈ ਪਤੰਗਾਂ ਤੇ ਖਰਚ ਕੀਤੇ ਜਾਂਦੇ ਹਨ ਤੇ ਨਾਲ ਹੀ ਢੋਲ ਢਮਕੇ ਡੀ.ਜੇ, ਪਟਾਕੇ ਵਜਾਏ ਜਾਂਦੇ ਹਨ, ਜਿਸ ਦੀ ਆਵਾਜ਼ ਗੁਆਂਢੀ ਮੁਲਕਾਂ ਤੱਕ ਪਹੁੰਚਦੀ ਹੈ, ਪਰ ਆਖਰ ਵਿਚ ਦੁੱਖ ਨਾਲ ਲਿਖਣਾ ਪੈ ਰਿਹਾ ਹੈ ਕਿ ਚਾਇਨਾ ਡੋਰ ਉੱਚੀ-ਉੱਚੀ ਡੀ.ਜੇ, ਪਟਾਕੇ ਜੋ ਜਾਨੀ ਮਾਲੀ ਸਰਕਾਰ ਲਈ ਇਕ ਮੁਸੀਬਤ ਖੜੀ ਕਰ ਦਿੰਦਾ ਹੈ। ਆਉ ਆਪ ਇਨ੍ਹਾਂ ਤਿਉਹਾਰਾਂ ਦੀ ਮਹੱਤਤਾ ਜੋ ਸਾਡੇ ਸ਼ਹਿਰ ਦੀ ਆਨ-ਸ਼ਾਨ, ਮਾਨ ਦੁਨੀਆਂ ਵਿਚ ਸਥਾਪਤ ਹੈ, ਉਸ ਨੂੰ ਸੁਚੱਜੇ ਢੰਗ ਨਾਲ ਮਨਾ ਕੇ ਇਹ ਕੁਰੀਤੀਆਂ ਜੋ ਇਸ ਨਾਲ ਜੁੜ ਗਈਆਂ ਹਨ, ਉਨ੍ਹਾਂ ਨੂੰ ਖਤਮ ਕਰੀਏ ਭਾਵ ਕਿਸੇ ਨੂੰ ਦੁੱਖ ਨਾ ਦੇ ਕੇ ਜਾਂ ਆਪਣੀ ਖੁਸ਼ੀ ਕਿਸੇ ਦੀ ਗਮੀ ਨਾ ਬਣ ਜਾਵੇ। ਨਾਲ ਹੀ ਅਸੀਂ ਇਹ ਸਾਬਿਤ ਕਰੀਏ ਕਿ ਅਸੀਂ ਦੇਸ਼ ਦੇ ਵਫਾਦਾਰ ਨਾਗਰਿਕ, ਜਨਤਾ ਦੇ ਸੇਵਕ ਅਤੇ ਚੰਗੇ ਸ਼ਹਿਰੀ ਬਣ ਨਵੇਂ ਆਏ ਡਿਪਟੀ ਕਮਿਸ਼ਨਰ ਨੂੰ ਇਸ ਇਕ ਮਿਸਾਲ ਬਣ ਆਪਣੇ ਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰੀਏ ਅਤੇ ਸਰਕਾਰ ਨਾਲ ਸਹਿਯੋਗ ਕਰੀਏ। ਆਖਰ ਵਿਚ ਬੱਚਿਆਂ, ਅਧਿਆਪਕਾਂ, ਮਾਪਿਆਂ ਵੱਲੋਂ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਿੰਸੀਪਲ ਰਾਜੇਸ਼ ਕੁਮਾਰ ਵੱਲੋਂ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ, ਜਿਨਾਂ ਬੱਚਿਆਂ ਨੂੰ ਨੈਤਿਕਤਾ ਦੀ ਸਿੱਖਿਆ ਦਿੱਤੀ, ਸਮੂਹ ਇਕੱਠ ਨੇ ਹੱਥ ਖੜ੍ਹੇ ਕਰਕੇ ਉਸ ਤੇ ਅਮਲ ਕਰਨ ਦਾ ਪ੍ਰਣ ਲਿਆ ਅਤੇ ਘਰ-ਘਰ ਇਹ ਸੰਦੇਸ਼ ਪਹੁੰਚਾਉਣ ਦਾ ਵਾਅਦਾ ਕੀਤਾ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

<em>सरकारी कार्यालयों में ठीक 11:00 बजे सड़क सुरक्षा मानव श्रृंखला एवं शपथ ग्रहण समारोह का आयोजन</em>

Thu Jan 19 , 2023
सरकारी कार्यालयों में ठीक 11:00 बजे सड़क सुरक्षा मानव श्रृंखला एवं शपथ ग्रहण समारोह का आयोजनकन्नौज, जिलाधिकारी श्री शुभ्रान्त कुमार शुक्ल ने कलेक्ट्रेट गांधी सभागार में जिला सड़क सुरक्षा समिति की आहूत बैठक के दौरान कहा है कि सड़क सुरक्षा माह के अन्तर्गतसड़क सुरक्षा श्रृंखला एवं सड़क सुरक्षा शपथ ग्रहण […]

You May Like

Breaking News

advertisement