ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਸੋਡੇ ਵਾਲਾ ਫਿਰੋਜ਼ਪੁਰ ਦੇ ਸਟਾਫ ਵੱਲੋਂ ਸ੍ਰੀ ਧਰਮਪਾਲ ਬਾਂਸਲ ਡਰੈਕਟਰ ਜੀ ਦਾ 59ਵਾਂ ਜਨਮ ਦਿਨ ਸੁਖਮਨੀ ਸਾਹਿਬ ਦਾ ਪਾਠ ਕਰਵਾ ਕੇ ਮਨਾਇਆ ਗਿਆ
ਫਿਰੋਜ਼ਪੁਰ 25 ਮਾਰਚ 2023 [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:=
ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਸੋਡੇਵਾਲਾ ਫਿਰੋਜ਼ਪੁਰ ਦੇ ਸਮੂਹ ਸਟਾਫ ਵੱਲੋਂ ਸ਼੍ਰੀ ਧਰਮਪਾਲ ਬਾਂਸਲ ਜੀ (ਡਾਇਰੈਕਟਰ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ, ਹਾਰਮਨੀ ਆਯੂਰਵੈਦਿਕ ਕਾਲਜ ) ਦੇ 59ਵੇੰ ਜਨਮ ਦਿਨ ਨੂੰ ਮੁੱਖ ਰੱਖਦਿਆਂ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ। ਸੁਖਮਨੀ ਸਾਹਿਬ ਦੇ ਪਾਠ ਤੋ ਬਾਅਦ ਰੂਹਾਨੀ ਕੀਰਤਨ ਦਾ ਸਾਰਿਆਂ ਵੱਲੋੰ ਅਨੰਦ ਮਾਣਿਆ ਗਿਆ। ਕੀਰਤਨ ਤੋ ਉਪਰੰਤ ਅਰਦਾਸ ਵਿੱਚ ਸਾਰਿਆ ਦੀ ਸੁੱਖ – ਸ਼ਾਤੀ, ਕਾਲਜ ਦੀ ਤਰੱਕੀ ਅਤੇ ਸ਼੍ਰੀ ਧਰਮਪਾਲ ਬਾਂਸਲ ਜੀ ਦੀ ਲੰਮੀ ਉਮਰ ਦੀ ਕਾਮਨਾ ਕੀਤੀ ਗਈ ਅਤੇ ਸ਼੍ਰੀ ਧਰਮਪਾਲ ਬਾਂਸਲ ਜੀ ਨੂੰ ਸਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ਼੍ਰੀਮਤੀ ਕਿਰਨ ਬਾਂਸਲ, ਯੁਗੇਸ਼ ਬਾਂਸਲ, ਪ੍ਰਿਯੰਕਾ ਬਾਂਸਲ, ਅਭੈ ਮਿਤਲ, ਵਿਸ਼ਨੂੰ ਮਿਤਲ, ਕੁਸੁਮ ਅਗਰਵਾਲ, ਨਿਸ਼ੂ ਅਗਰਵਾਲ, ਪ੍ਰਾਸ਼ੀ ਅਗਰਵਾਲ, ਰੁਹਾਨੀ, ਨਮਾਇਆ, ਸ਼੍ਰੀਅਨ ਵੀ ਸ਼ਾਮਿਲ ਹੋਏ। ਸ਼੍ਰੀ ਧਰਮਪਾਲ ਬਾਂਸਲ ਜੀ ਇੱਕ ਉੱਘੀ ਸ਼ਖਸ਼ੀਅਤ ਹੋਣ ਦੇ ਨਾਲ – ਨਾਲ ਇੱਕ ਸਮਾਜ ਸੇਵੀ ਵੀ ਹਨ । ਸਿੱਖਿਆ ਦੇ ਖੇਤਰ ਵਿੱਚ ਉਹਨਾ ਦਾ ਬਹੁਤ ਵੱਡਾ ਯੋਗਦਾਨ ਹੈ। ਉਹਨਾ ਦੇ ਯੋਗਦਾਨ ਸਦਕਾ ਬਹੁਤ ਗਰੀਬ ਬੱਚੇ ਪੜਾਈ ਕਰ ਰਹੇ ਹਨ। ਧਾਰਮਿਕ ਯੋਗਦਾਨ ਦੇ ਤੌਰ ਤੇ ਉਹਨਾ ਵੱਲੋ ਬਹੁਤ ਲੋਕਾਂ ਨੂੰ ਜੀਵਨ ਦੀ ਨਵੀਂ ਸੇਧ ਦਿੱਤੀ ਜਾਦੀ ਹੈ। ਉਹਨਾ ਵੱਲੋੰ ਕੀਤੇ ਜਾਦੇ ਲੋਕ ਭਲਾਈ ਦੇ ਕੰਮਾ ਦੀ ਸਾਰਿਆ ਵੱਲੋੰ ਸ਼ਲਾਘਾ ਕੀਤੀ ਗਈ ਅਤੇ ਅੱਗੇ ਤੋ ਹੋਰ ਵੀ ਵੱਧ ਚੜ ਕੇ ਸਮਾਜ ਨੂੰ ਯੋਗਦਾਨ ਕਰਨ ਇਹ ਅਰਦਾਸ ਸਾਰਿਆ ਵੱਲੋੰ ਕੀਤੀ ਗਈ ਕਿਉਕਿ ਇਸ ਤਰਾਂ ਦੀਆ ਸ਼ਖਸ਼ੀਅਤਾਂ ਬਹੁਤ ਘੱਟ ਪੈਦਾ ਹੁੰਦੀਆਂ ਹਨ ਜੋ ਸਮਾਜ ਦੇ ਭਲੇ ਲਈ ਕੁਝ ਕਰ ਸਕਣ। ਪਾਠ ਦੀ ਸਮਾਪਤੀ ਉਪਰੰਤ ਅਟੁੱਟ ਲੰਗਰ ਵਰਤਾਇਆ ਗਿਆ। ਇਸ ਮੌਕੇ ਪ੍ਰਿੰਸੀਪਲ ਡਾ. ਮਨਜੀਤ ਕੌਰ ਸਲਵਾਨ , ਡਾ. ਸੰਜੀਵ ਮਾਨਕੋਟਾਲਾ,ਸੁੱਖਵਿੰਦਰ ਕੌਰ, ਸ਼ਰਨਜੀਤ ਕੌਰ ਅਤੇ ਸਮੂਹ ਸਟਾਫ ਵੱਲੋ ਸ਼੍ਰੀ ਧਰਮਪਾਲ ਬਾਸਲ ਜੀ ਨੂੰ ਜਨਮ ਦਿਵਸ ਦੀਆਂ ਵਧਾਈਆਂ ਦਿੱਤੀਆਂ ਗਈਆਂ ਅਤੇ ਕੇਕ ਕੱਟਿਆ ਗਿਆ।