ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਫਿਰੋਜ਼ਪੁਰ ਵਿਖੇ ਸੇਵਾ ਭਾਰਤੀ ਵੱਲੋਂ ਹਮੇਸ਼ਾਂ ਦੀ ਤਰਾਂ ਨਰਾਤਿਆਂ ਨੂੰ ਮੁੱਖ ਰੱਖਦਿਆਂ ਕੰਜਕ ਪੂਜਨ ਦਾ ਕਰਵਾਇਆ ਗਿਆ ਪ੍ਰੋਗ੍ਰਾਮ

ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਫਿਰੋਜ਼ਪੁਰ ਵਿਖੇ ਸੇਵਾ ਭਾਰਤੀ ਵੱਲੋਂ ਹਮੇਸ਼ਾਂ ਦੀ ਤਰਾਂ ਨਰਾਤਿਆਂ ਨੂੰ ਮੁੱਖ ਰੱਖਦਿਆਂ ਕੰਜਕ ਪੂਜਨ ਦਾ ਕਰਵਾਇਆ ਗਿਆ ਪ੍ਰੋਗ੍ਰਾਮ

ਫਿਰੋਜ਼ਪੁਰ 30 ਮਾਰਚ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:=

ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਫਿਰੋਜ਼ਪੁਰ ਵਿਖੇ ਸੇਵਾ ਭਾਰਤੀ (ਰਜਿ ਫਿਰੋਜ਼ਪੁਰ) ਵੱਲੋੰ ਹਮੇਸ਼ਾ ਦੀ ਤਰਾਂ ਨਰਾਤਿਆਂ ਨੂੰ ਮੁੱਖ ਰੱਖਦਿਆ ਹੋਇਆ ਕੰਜਕ ਪੂਜਨ ਦਾ ਪ੍ਰੋਗਰਾਮ ਕਰਵਾਇਆ ਗਿਆ।  ਇਸ ਪ੍ਰੋਗਰਾਮ ਦੀ ਸ਼ੁਰੂਆਤ  ਮਾਤਾ ਚਿੰਤਪੂਰਨੀ ਦੀ ਜੋਤ ਲਿਆ ਕੇ ਉਸਦੇ ਦਰਸ਼ਨ ਕਰਕੇ ਕੀਤੀ ਗਈ। ਸ਼ੁਰੂਆਤ ਵਿੱਚ ਮਾਤਾ ਦੀਆ ਭੇਟਾ ਸ਼੍ਰੀ ਧਰਮਪਾਲ ਬਾਸਲ ਜੀ (ਡਾਇਰੈਕਟਰ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਫਿਰੋਜ਼ਪੁਰ) ਵੱਲੋ ਗਾਈਆਂ ਗਈਆਂ। ਉਹਨਾ ਦਾ ਸਾਥ ਮਿਊਜਿਕ ਡਾਇਰੈਕਟਰ ਗੌਰਵ ਅਨਮੋਲ ਵੱਲੋ ਦਿੱਤਾ ਗਿਆ। ਇਸ ਮੌਕੇ ਮਾਤਾ ਜੀ ਦੀ ਆਰਤੀ ਕੀਤੀ ਗਈ। ਇਸ ਪ੍ਰੋਗਰਾਮ ਰਾਹੀ ਇਹ ਸੰਦੇਸ਼ ਦਿੱਤਾ ਗਿਆ ਕਿ ਸਾਨੂੰ ਲੜਕੀਆਂ ਦਾ ਵੱਧ ਤੋੰ ਵੱਧ ਸਤਿਕਾਰ ਕਰਨਾ ਚਾਹੀਦਾ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਵੱਲੋੰ ਵੀ ਇਹ ਉਪਦੇਸ਼ ਦਿੱਤਾ ਗਿਆ ਹੈ ਕਿ ” ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ”  ਇਸ  ਪ੍ਰੋਗਰਾਮ ਵਿੱਚ ਸੇਵਾ ਭਾਰਤੀ ਵੱਲੋ ਚਲਾਏ ਜਾ ਰਹੇ ਬਾਲ ਸੰਸਕਾਰ ਕੇਦਰਾਂ ਦੇ ਬੱਚੇ ਵੀ ਸ਼ਾਮਿਲ ਹੋਏ। ਇਸ  ਪ੍ਰੋਗਰਾਮ ਵਿੱਚ 100 ਦੇ ਕਰੀਬ ਬੱਚਿਆ ਨੂੰ ਖਾਣਾ ਖਵਾਇਆ ਗਿਆ ਅਤੇ ਤੋਹਫੇ ਭੇਟ ਕੀਤੇ ਗਏ। ਸਾਰੀਆ ਸੰਗਤਾਂ ਵੱਲੋੰ ਕੀਰਤਨ ਦਾ ਆਨੰਦ ਮਾਣਿਆ ਗਿਆ। ਇਸ ਮੌਕੇ ਭਗਤੀ ਭਜਨ ਗਰੁੱਪ ਦੇ ਸੰਸਥਾਪਕ ਸ਼੍ਰੀ ਧਰਮਪਾਲ ਬਾਂਸਲ ਜੀ ਵੱਲੋੰ ਭਜਨ ” ਤੇਰੇ ਦਰ ਕਾ ਮੈ ਦੀਵਾਨਾ ” ਆਪਣੇ ਯੂ ਟਿਊਬ ਚੈਨਲ (ਡੀ. ਪੀ. ਲਾਇਫ ਭਗਤੀ ਭਜਨ) ਤੇ ਰਿਲੀਜ ਕੀਤਾ ਗਿਆ। ਭਗਤੀ ਭਜਨ ਗਰੁੱਪ ਵੱਲੋ ਲਗਾਤਾਰ ਨਰਾਤਿਆਂ ਵਿੱਚ ਘਰ-ਘਰ ਜਾ ਕੇ ਮਾਤਾ ਜੀ ਦੇ ਕੀਰਤਨ ਕੀਤੇ ਗਏ। ਇਸ ਮੌਕੇ ਅਸ਼ੋਕ ਗਰਗ (ਪ੍ਰਧਾਨ ਸੇਵਾ ਭਾਰਤੀ) ਤਰਲੋਚਨਚੋਪੜਾ, 
ਮੁਕੇਸ਼ ਗੋਇਲ, 
ਮਹਿੰਦਰ ਬਜਾਜ, 
ਮਿ. ਪਰਮਿੰਦਰ, ਜਸਪ੍ਰੀਤ ਕੋਰ ਸੰਧੂ, ਪਰਵੇਜ ਸਿਧਾਨਾ ਅਤੇ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ  ਦਾ ਸਾਰਾ ਸਟਾਫ ਸ਼ਾਮਿਲ ਰਿਹਾ।  ਸੇਵਾ ਭਾਰਤੀ ਵੱਲੋ ਆਈਆ ਹੋਈਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ।            

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

राम नवमी पर्व के उपलक्ष में प्राचीन शिवालय मन्दिर से निकाली प्रभात फेरी

Thu Mar 30 , 2023
राम नवमी पर्व के उपलक्ष में प्राचीन शिवालय मन्दिर से निकाली प्रभात फेरी अमृत वेला प्रभात सोसायटी सदस्यों ने किया राम राम का जाप फ़िरोज़पुर 30 मार्च [कैलाश शर्मा जिला विशेष संवाददाता]:- श्री प्राचीन शिवालय मन्दिर अमृत वेला प्रभात संस्था सदस्यों ने सत्संग कर प्रभातफेरी निकाली। प्रभात फेरी में शामिल […]

You May Like

Breaking News

advertisement