ਸਰਕਾਰੀ ਸਰੀਰਕ ਸਿੱਖਿਆ ਅਧਿਆਪਕ ਦੇ ਨੈਸ਼ਨਲ ਪੱਧਰ ਤੇ ਮੈਡਲ ਪ੍ਰਾਪਤੀ ਤੇ ਸਨਮਾਨ
ਫਿਰੋਜ਼ਪੁਰ 31 ਮਾਰਚ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:=
ਆਲ ਇੰਡੀਆ ਸਿਵਲ ਸਰਵਿਸਿਜ਼ ਅਥਲੈਟਿਕ ਚੈਂਪੀਅਨਸ਼ਿਪ 2022-23 ਸ਼ਿਵ ਛਤਰਪਤੀ ਸਪੋਰਟਸ ਕੰਪਲੈਕਸ,ਪੁਣਾ (ਮਹਾਰਾਸ਼ਟਰ) ਮਿਤੀ 26 ਤੋਂ 28 ਮਾਰਚ 2023 ਵਿਖੇ ਕਰਵਾਈ ਗਈ। ਜਿਥੇ ਪੰਜਾਬ ਰਾਜ ਦੀ ਪ੍ਰਤੀਨਿਧਤਾ ਕਰਦੇ ਹੋਏ ਸੁਖਦੇਵ ਹਾਂਡਾ ਡੀ ਪੀ ਈ ਸਰਕਾਰੀ ਸੀਨੀਅਰ ਸਕੈਡਰੀ ਸਕੂਲ, ਕਰੀਆਂ ਪਹਿਲਵਾਨ ਨੇ ਦੂਸਰਾ ਸਥਾਨ ਪ੍ਰਾਪਤ ਕਰਦੇ ਹੋਏ ਸਿਲਵਰ ਮੈਡਲ ਪੰਜਾਬ ਦੀ ਝੋਲੀ ਪਾਇਆ ਉਥੇ ਹੀ ਮੈਡਲ ਪ੍ਰਾਪਤ ਕਰਕੇ ਵਾਪਸ ਪਰਤਣ ਤੇ ਸ: ਕੰਵਲਜੀਤ ਸਿੰਘ ਧੰਜੂ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:ਸਿ) ਫਿਰੋਜ਼ਪੁਰ ਅਤੇ ਸ:ਪ੍ਰਗਟ ਸਿੰਘ ਬਰਾੜ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ(ਸੈ:ਸਿ) ਫਿਰੋਜ਼ਪੁਰ ਜੀ ਨੇ ਅਧਿਆਪਕ ਸੁਖਦੇਵ ਹਾਂਡਾ ਅਤੇ ਸਮੂਹ ਸਟਾਫ ਨੂੰ ਇਸ ਪ੍ਰਾਪਤੀ ਤੇ ਵਧਾਈ ਦਿੱਤੀ। ਇਸ ਦੌਰਾਨ ਡੀ ਐਮ ਅਕਸ਼ ਕੁਮਾਰ, ਸਟੈਨੋ ਸੁਖਚੈਨ ਸਿੰਘ, ਮਨਿੰਦਰ ਸਿੰਘ, ਬਲਜੀਤ ਕੌਰ ਅਤੇ ਦਫਤਰੀ ਸਟਾਫ ਮੌਜੂਦ ਸੀ।