ਸਰਬੱਤ ਦਾ ਭਲਾ ਟਰੱਸਟ ਨੇ 80 ਲੋੜਵੰਦ ਪਰਿਵਾਰਾਂ ਨੂੰ ਦਿਤੇ ਆਰਥਿਕ ਸਹਾਇਤਾ ਦੇ ਚੈੱਕ
ਫਿਰੋਜਪੁਰ,11 ਜੂਨ [ ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]: –
ਪੂਰੀ ਦੁਨੀਆਂ ਵਿੱਚ ਰੱਬੀ ਰੂਹ ਵਜੋਂ ਜਾਣੇ ਜਾਂਦੇ ਸਮਾਜਸੇਵੀ ਅਤੇ ਦੁਬੱਈ ਦੇ ਉਘੇ ਕਾਰੋਬਾਰੀ ਡਾ: ਸੁਰਿੰਦਰਪਾਲ ਸਿੰਘ ਓਬਰਾਏ ਵੱਲੋਂ ਚਲਾਈ ਜਾ ਰਹੀ ਸਮਾਜਸੇਵੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਮੱਲਾਂਵਾਲਾ ਅਤੇ ਫਿਰੋਜਪੁਰ ਵਿੱਚ ਕਰਵਾਏ ਗਏ ਵੱਖ ਵੱਖ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮਾਂ ਦੋਰਾਨ ਮੱਲਾਂ ਵਾਲਾ ਅਤੇ ਫਿਰੋਜਪੁਰ ਇਲਾਕਿਆਂ ਨਾਲ ਸਬੰਧਿਤ 80 ਜਰੂਰਤ ਮੰਦ , ਵਿਧਵਾਵਾਂ ਅਤੇ ਅੰਗਹੀਣ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਰਾਸ਼ੀ ਦੇ ਚੈਕ ਵੰਡੇ ਗਏ। ਇਹ ਚੈਕ ਸੰਸਥਾ ਦੇ ਜਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ, ਬਲਾਕ ਪ੍ਰਧਾਨ ਬਹਾਦਰ ਸਿੰਘ ਭੁੱਲਰ ਅਤੇ ਵਿਜੇ ਕੁਮਾਰ ਬਹਿਲ ਸਮੇਤ ਹੋਰ ਮੈਂਬਰਾਂ ਵੱਲੋਂ ਵੰਡੇ ਗਏ। ਸੰਸਥਾ ਦੀ ਇਸਤਰੀ ਵਿੰਗ ਜਿਲ੍ਹਾ ਪ੍ਰਧਾਨ ਮੈਡਮ ਅਮਰਜੀਤ ਕੌਰ ਛਾਬੜਾ ਅਤੇ ਤਲਵਿੰਦਰ ਕੌਰ ਨੇ ਦੱਸਿਆ ਕਿ ਸੰਸਥਾ ਦੇ ਬਾਨੀ ਡਾ: ਓਬਰਾਏ ਵੱਲੋਂ ਲੰਮੇ ਸਮੇਂ ਤੋਂ ਲੋੜਵੰਦਾ ਦੀ ਭਲਾਈ ਦੇ ਕਿਸੇ ਹੋਰ ਤੋਂ ਮਾਲੀ ਮੱਦਦ ਲਏ ਆਪਣੇ ਕੋਲੋਂ ਹੀ ਲਗਾਤਾਰ ਆਰਥਿਕ ਸਹਾਇਤਾ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਫਿਰੋਜਪੁਰ ਜਿਲ੍ਹੇ ਅੰਦਰ ਚਾਰ ਅਧੁਨਿਕ ਸਹੂਲਤਾਂ ਨਾਲ ਮੈਡੀਕਲ ਲੈਬੋਰਟਰੀਆਂ , ਇੱਕ ਡਾਇਲਸਿਸ ਸੈਂਟਰ , ਇੱਕ ਕੰਪਿਊਟਰ ਸੈਂਟਰ, ਤਿੰਨ ਸਿਲਾਈ ਸੈਂਟਰ ਅਤੇ 200 ਦੇ ਕਰੀਬ ਲੋੜਵੰਦ ਪਰਿਵਾਰਾਂ ਦੀ ਮਹੀਨਾਵਾਰ ਆਰਥਿਕ ਸਹਾਇਤਾ ਕੀਤੀ ਜਾ ਰਹੀ ਹੈ ਅਤੇ ਅੱਗੇ ਹੋਰ ਵੀ ਕਈ ਲੋਕ ਭਲਾਈ ਦੇ ਕਾਰਜ ਸ਼ੁਰੂ ਕੀਤੇ ਜਾਣਗੇ। ਇਸ ਮੋਕੇ ਬਹਾਦਰ ਸਿੰਘ ਭੁੱਲਰ , ਰਣਜੀਤ ਸਿੰਘ ਰਾਏ ,ਵਿਜੇ ਕੁਮਾਰ ਬਹਿਲ, ਪਰਦੀਪ ਕੁਮਾਰ , ਤਲਵਿੰਦਰ ਕੌਰ, ਬਲਵਿੰਦਰ ਪਾਲ ,ਕੰਵਲਜੀਤ ਸਿੰਘ ਲਖਵਿੰਦਰ ਸਿੰਘ ਪੰਨੂੰ ਅਤੇ ਹੋਰ ਪਤਵੰਤੇ ਵੀ ਮੋਜੂਦ ਸਨ।