ਅੰਮ੍ਰਿਤ ਵੇਲਾ ਪ੍ਰਭਾਤ ਸੁਸਾਇਟੀ ਦੇ ਸੰਸਥਾਪਕ ਸਚਿਨ ਨਾਰੰਗ ਅਤੇ ਗਰੁੱਪ ਦੇ ਸਾਰੇ ਮੈਂਬਰਾਂ ਵੱਲੋਂ ਪ੍ਰਾਚੀਨ ਸ਼ਿਵਾਲਿਆ ਮੰਦਰ ਵਿਖੇ ਪੂਜਾ ਅਰਚਨਾ ਉਪਰਾਂਤ ਕੀਤਾ ਗਿਆ ਜ਼ਲ੍ਹਾਬਿਸ਼ੇਕ*
ਫਿਰੋਜਪੁਰ 12 ਜੁਲਾਈ [ਕੈਲਾਸ਼ ਸ਼ਰਮਾ ਜਿਲ੍ਹਾ ਵਿਸ਼ੇਸ਼ ਸੰਵਾਦਦਾਤਾ]:-
ਅੰਮ੍ਰਿਤ ਵੇਲਾ ਪਰਭਾਤ ਸੁਸਾਇਟੀ ਦੇ ਸੰਸਥਾਪਕ ਸਚਿਨ ਨਾਰੰਗ ਅਤੇ ਸੁਸਾਇਟੀ ਦੇ ਸਾਰੇ ਮੈਂਬਰ ਪ੍ਰਚੀਨ ਸ਼ਿਵਾਲਿਆ ਮੰਦਿਰ ਵਿਖੇ ਪਹੁੰਚੇ ਜਿੱਥੇ ਉਹਨਾ ਵੱਲੋ ਮਹਾ ਸ਼ਿਵਾਲਿਆ ਦਾ ਜਲਾਅਭਿਸ਼ੇਕ ਕੀਤਾ ਤੇ ਪੂਜਾ ਅਰਚਨਾ ਕੀਤੀ। ਇਹ ਪੂਜਾ ਅਰਚਨਾ ਅਤੇ ਜਲਾਅਭਿਸ਼ੇਕ ਪੰਡਿਤ ਸ਼੍ਰੀ ਕਰਨ ਤ੍ਰਿਪਾਠੀ ਵੱਲੋ ਕਰਵਾਇਆ ਗਿਆ। ਉਹਨਾ ਵੱਲੋ ਦੱਸਿਆ ਗਿਆ ਕਿ ਸਾਉਣ ਦੇ ਮਹੀਨੇ ਜਲਾਅਭਿਸ਼ੇਕ ਕਰਨ ਦਾ ਆਪਣਾ ਮਹੱਤਵ ਹੈ। ਇਸ ਮਹੀਨੇ ਹਰ ਭਗਤ ਜਲਾਅਭਿਸ਼ੇਕ ਕਰਦਾ ਹੈ ਤਾ ਕਿ ਆਪਣੀ ਮਨੋਕਾਮਨਾ ਪੂਰੀ ਕਰ ਸਕੇ । ਸਾਉਣ ਦੇ ਮਹੀਨੇ ਭਗਤਾ ਦੀ ਕਾਫੀ ਭੀੜ ਜਲਾਅਭਿਸ਼ੇਕ ਕਰਨ ਵਾਸਤੇ ਮਿਲਦੀ ਹੈ। ਮੰਨਿਆ ਜਾਦਾ ਹੈ ਕਿ ਇਸ ਮਹੀਨੇ ਲਗਾਤਾਰ 40 ਦਿਨ ਜਲਾਅਭਿਸ਼ੇਕ ਕਰਨ ਨਾਲ ਹਰ ਮਨੋਕਾਮਨਾ ਪੂਰੀ ਹੁੰਦੀ ਹੈ। ਸ਼ਿਵਲਿੰਗ ਦੀ ਇਸ ਮਹੀਨੇ ਪੂਰੇ ਮਨ ਨਾਲ ਕੀਤੀ ਪੂਜਾ ਵਿਅਰਥ ਨਹੀ ਜਾਦੀ । ਇਸ ਮੌਕੇ ਸੁਸਾਇਟੀ ਦੇ ਸਾਰੇ ਮੈਂਬਰਾਂ ਵੱਲੋਂ ਸ਼ਿਵਾਲਿਆ ਮੰਦਿਰ ਵਿਖੇ 21 ਲੱਖ ਪੰਚਅਕਸ਼ਰ ਸ਼ਿਵ ਮੰਤਰ "ਓਮ ਨਮ: ਸ਼ਿਵਾਏ" ਦੇ ਚਲ ਰਹੇ ਜਾਪ ਵਿੱਚ ਹਿੱਸਾ ਲਿਆ ਅਤੇ ਪੂਜਾ-ਅਰਚਨਾ ਕਰ ਕੇ ਆਪਣੇ ਮਨ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਦਾ ਅਸ਼ੀਰਵਾਦ ਪ੍ਰਾਪਤ ਕੀਤਾ।