ਸਰਦਾਰ ਸੁਖਪਾਲ ਸਿੰਘ ਨੰਨੂ ਸਾਬਕਾ ਚੀਫ ਪਾਰਲੀਮੈਂਟਰੀ ਸੈਕਟਰੀ ਜਦ ਹੜ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਗਏ ਤਾਂ ਬੀਤ ਗਿਆ ਇੱਕ ਵੱਡਾ ਹਾਦਸਾ ਬਾਲ ਬਾਲ ਬਚੇ ਹੜ੍ਹ ਪੀੜਤ
ਫਿਰੋਜ਼ਪੁਰ 12 ਜੁਲਾਈ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:-
ਸਰਦਾਰ ਸੁਖਪਾਲ ਸਿੰਘ ਨੰਨੂ ਸਾਬਕਾ ਚੀਫ਼ ਪਾਰਲੀਮੈਂਟਰੀ ਸੈਕਟਰੀ ਹੜ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਵਾਸਤੇ ਜੋ ਲੋਕ ਫਸੇ ਹੋਏ ਸਨ ਉਹਨਾਂ ਨੂੰ ਕਿਸ਼ਤੀ ਦੁਆਰਾ ਕੱਢਣ ਵਾਸਤੇ ਵਸਤੀ ਰੋੜਾਂ ਵਾਲੀ ਵਿਖੇ ਪਹੁੰਚੇ । ਕਿਸ਼ਤੀ ਵਿੱਚ ਜਿਆਦਾ ਬੰਦੇ ਬੈਠਣ ਕਾਰਨ ਕਿਸ਼ਤੀ ਅਚਾਨਕ ਪਲਟ ਗਈ ਜਿਸ ਵਿੱਚ ਬੈਠੇ ਬੱਚੇ ਬਜ਼ੁਰਗ ਬੰਦੇ ਵਾਲ ਵਾਲ ਬਚੇ ਪਰਿਵਾਰਾਂ ਦਾ ਸਾਰਾ ਸਾਮਾਨ ਪਾਣੀ ਵਿਚ ਰੁੜ ਗਿਆ।
ਇਸ ਕਿਸ਼ਤੀ ਹਾਦਸੇ ਵਿਚ ਸਰਦਾਰ ਸੁਖਪਾਲ ਸਿੰਘ ਨੰਨੂ ਵੀ ਵਾਲ ਵਾਲ ਬਚੇ। ਉਨ੍ਹਾਂ ਨੇ ਪਰਮਾਤਮਾ ਦਾ ਸ਼ੁਕਰ ਅਦਾ ਕੀਤਾ ਕਿ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ।