ਭਗਤੀ ਭਜਨ ਗਰੁੱਪ ਦੀ ਅਹਿਮ ਮੀਟਿੰਗ ਸ੍ਰੀ ਧਰਮਪਾਲ ਬਾਂਸਲ ਦੀ ਅਗਵਾਈ ਹੇਠ ਸ਼ਿਵਰਾਤਰੀ ਦਾ ਉਤਸਵ ਮਨਾਉਣ ਦੇ ਸਬੰਧ ਵਿੱਚ ਹੋਈ
ਫਿਰੋਜ਼ਪੁਰ 13 ਜੁਲਾਈ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:=
ਭਗਤੀ ਭਜਨ ਗਰੁੱਪ ਦੀ ਮੀਟਿੰਗ ਸ਼੍ਰੀ ਧਰਮਪਾਲ ਬਾਸਲ ਜੀ (ਸੰਸਥਾਪਕ ਭਗਤੀ ਭਜਨ ਗਰੁੱਪ, ਡਾਇਰੈਕਟਰ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਫਿਰੋਜ਼ਪੁਰ ) ਦੀ ਅਗਵਾਈ ਵਿੱਚ ਸ਼ਹੀਦ ਭਗਤ ਸਿੰਘ ਕਾਲਜ ਵਿਖੇ ਹੋਈ। ਜਿਸ ਵਿੱਚ ਸਾਵਣ ਸ਼ਿਵਰਾਤਰੀ ਦਾ ਉਤਸਵ ਮਨਾਉਣ ਲਈ ਵਿਚਾਰ ਕੀਤਾ ਗਿਆ। ਜਿਸ ਵਿੱਚ ਸਾਵਣ ਸ਼ਿਵਰਾਤਰੀ ਦਾ ਬਹੁਤ ਮਹੱਤਵ ਮੰਨਿਆ ਜਾਦਾ ਹੈ ਕਿਉਕਿ ਸ਼ਾਸ਼ਤਰਾ ਦੇ ਵਿੱਚ ਦੱਸਿਆ ਜਾਦਾ ਹੈ ਕਿ ਇਸ ਦਿਨ ਮਾਤਾ ਪਾਰਵਤੀ ਅਤੇ ਭਗਵਾਨ ਸ਼ਿਵ ਦਾ ਵਿਆਹ ਹੋਇਆ ਸੀ। ਇਸ ਦਿਨ ਸਾਰੇ ਸ਼ਿਵ ਭਗਤ ਵਰਤ ਰੱਖਦੇ ਹਨ ਅਤੇ ਪੂਰੀ ਵਿਧੀ ਵਿਧਾਨ ਨਾਲ ਪੂਜਾ ਕਰਦੇ ਹਨ। ਇਹ ਸਾਵਣ ਸ਼ਿਵਰਾਤਰੀ ਦਾ ਉਤਸਵ ਹਾਰਮਨੀ ਆਯੂਰਵੈਦਿਕ ਕਾਲਜ ਅਤੇ ਹਸਪਤਾਲ ਫਿਰੋਜ਼ਪੁਰ ਵਿਖੇ ਮਨਾਇਆ ਜਾਵੇਗਾ। ਜਿਸ ਵਿੱਚ ਸਵਾ ਲੱਖ “ਓ ਨਮ: ਸ਼ਿਵਾਏ” ਦਾ ਪਾਠ ਕਰਨ ਉਪਰੰਤ ਭੰਡਾਰਾ ਵਰਤਾਇਆ ਜਾਵੇਗਾ । ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪਵਨ ਕਾਲੀਆ, ਤਰਲੋਚਨ ਚੋਪੜਾ, ਅਸ਼ੋਕ ਗਰਗ, ਮੁਕੇਸ਼ ਗੋਇਲ, ਮਹਿੰਦਰ ਬਜਾਜ ਆਦਿ ਸ਼ਾਮਿਲ ਰਹੇ।