ਸੇਵਾ ਭਾਰਤੀ ਫਿਰੋਜ਼ਪੁਰ ਸ਼ਹਿਰ ਵੱਲੋ ਬਾਬਾ ਰਾਮ ਲਾਲ ਨਗਰ ਵਿਖੇ ਚਲਾਏ ਜਾ ਰਹੇ ਬਾਲ ਸੰਸਕਾਰ ਕੇਂਦਰ ਵਿਖੇ ਬੱਚਿਆਂ ਨਾਲ ਕੁਲਦੀਪ ਸ਼ਰਮਾ ਦਾ ਜਨਮ ਦਿਨ ਮਨਾਇਆ ਗਿਆ
ਬਾਲ ਸੰਸਕਾਰ ਕੇਂਦਰ ਦੇ ਬੱਚਿਆਂ ਨੂੰ ਕੱਪੜੇ, ਬੂਟ ਅਤੇ ਮਠਿਆਈਆਂ ਵੰਡੀਆਂ ਗਈਆਂ
ਫਿਰੋਜ਼ਪੁਰ 21 ਜੁਲਾਈ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:=
ਸੇਵਾ ਭਾਰਤੀ ਰਜਿ. ਫਿਰੋਜ਼ਪੁਰ ਸ਼ਹਿਰ ਵੱਲੋ ਬਾਬਾ ਰਾਮ ਲਾਲ ਨਗਰ ਫਿਰੋਜ਼ਪੁਰ ਵਿਖੇ ਚਲਾਏ ਜਾ ਰਹੇ ਬਾਬਾ ਰਾਮ ਲਾਲ ਬਾਲ ਸੰਸਕਾਰ ਕੇਂਦਰ ਵਿਖੇ ਪੜ੍ਹ ਰਹੇ ਬੱਚਿਆ ਨਾਲ ਸ਼੍ਰੀ ਕੁਲਦੀਪ ਸ਼ਰਮਾ ਜੀ (ਰਿਟਾਇਡ ਅਫਸਰ ਪੰਜਾਬ ਐਂਡ ਸਿੰਧ ਬੈਂਕ) ਦਾ ਜਨਮ ਦਿਨ ਉਹਨਾ ਦੇ ਪਰਿਵਾਰ ਸਮੇਤ ਪ੍ਰਧਾਨ ਤਰਲੋਚਨ ਚੋਪੜਾ ਦੀ ਦੇਖ-ਰੇਖ ਵਿੱਚ ਮਨਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਸ਼੍ਰੀ ਧਰਮਪਾਲ ਬਾਂਸਲ ਜੀ (ਡਾਇਰੈਕਟਰ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿਂਗ, ਹਾਰਮਨੀ ਆਯੂਰਵੈਦਿਕ ਕਾਲਜ ਫਿਰੋਜ਼ਪੁਰ ਅਤੇ ਸੰਸਥਾਪਕ ਭਗਤੀ ਭਜਨ ਗਰੁੱਪ) ਨੇ ਸ਼ਿਰਕਤ ਕੀਤੀ। ਇਸ ਮੌਕੇ ਬੱਚਿਆ ਨੂੰ ਕੱਪੜੇ, ਬੂਟ ਅਤੇ ਮਠਿਆਈਆਂ ਵੰਡੀਆਂ ਗਈਆਂ। ਇਸ ਮੌਕੇ ਅਸ਼ੋਕ ਗਰਗ(ਚੈਅਰਮੈਨ), ਮੁਕੇਸ਼ ਗੋਇਲ, ਪ੍ਰਵੇਸ਼ ਸਿਡਾਣਾ ਅਤੇ ਗੋਰਵ ਅਨਮੋਲ
(ਮਹਾਮੰਤਰੀ) ਹਾਜਿਰ ਰਹੇ। ਸੇਵਾ ਭਾਰਤੀ ਵੱਲੋੰ ਚਲਾਏ ਜਾ ਰਹੇ ਬਾਲ ਸੰਸਕਾਰ ਕੇਂਦਰ ਵਿੱਚ ਬੱਚਿਆ ਨੂੰ ਪੜਾਈ ਦੇ ਨਾਲ–ਨਾਲ ਦੇਸ਼ ਪ੍ਰਤੀ ਭਵਨਾਤਮਕ ਗੱਲਾਂ ਦੱਸੀਆਂ ਜਾਦੀਆਂ ਹਨ ਤਾ ਜੋ ਵੱਡੇ ਹੋ ਕੇ ਇੱਕ ਚੰਗੇ ਨਾਗਰਿਕ ਬਣਨ ਲਈ ਉਹਨਾ ਦੇ ਅੰਦਰ ਚੰਗੇ ਵਿਚਾਰ ਪੈਦਾ ਕੀਤੇ ਜਾ ਸਕਣ। ਸ਼੍ਰੀ ਧਰਮਪਾਲ ਬਾਂਸਲ ਜੀ ਵੱਲੋ ਸ਼੍ਰੀ ਕੁਲਦੀਪ ਸ਼ਰਮਾ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਅਤੇ ਸਾਰਿਆ ਦਾ ਧੰਨਵਾਦ ਕੀਤਾ ਗਿਆ।