ਸੇਵਾ ਭਾਰਤੀ ਫਿਰੋਜ਼ਪੁਰ ਸ਼ਹਿਰ ਇਕਾਈ ਵੱਲੋਂ ਬਸਤੀ ਨਿਜਾ਼ਮ ਦੀਨ ਵਿਖੇ ਚਲਾਏ ਜਾ ਰਹੇ ਬਾਬਾ ਰਾਮਦੇਵ ਬਾਲ ਸੰਸਕਾਰ ਕੇਂਦਰ ਦੇ ਬੱਚਿਆਂ ਨਾਲ ਕੁਲਦੀਪ ਸ਼ਰਮਾ ਨੇ ਆਪਣਾ ਜਨਮ ਦਿਨ ਬੜੀ ਸਾਦਗੀ ਨਾਲ ਮਨਾਇਆ
ਬਾਲ ਸੰਸਕਾਰ ਕੇਂਦਰ ਦੇ ਬੱਚਿਆ ਨੂੰ ਕੁਲਦੀਪ ਸ਼ਰਮਾ ਵੱਲੋਂ ਸਕੂਲ ਦੀ ਵਰਦੀਆ ਅਤੇ ਬੂਟ ਵੰਡੇ ਗਏ
ਸੇਵਾ ਭਾਰਤੀ ਰਜਿ.ਫਿਰੋਜ਼ਪੁਰ ਸ਼ਹਿਰ ਇਕਾਈ ਵੱਲੋਂ ਬਾਲ ਸੰਸਕਾਰ ਕੇਂਦਰ ਵਿਖੇ ਪੜ੍ਹਾਈ ਕਰ ਰਹੇ ਬਾਬਾ ਰਾਮਦੇਵ ਬਾਲ ਸੰਸਕਾਰ ਕੇਂਦਰ ਜੋ ਕਿ ਬਸਤੀ ਨਿਜਾਮ ਦੀਨ ਵਿਖੇ ਚੱਲ ਰਿਹਾ ਹੈ ਤੇ ਸ਼੍ਰੀ ਕੁਲਦੀਪ ਸ਼ਰਮਾ ( ਰਿਟਾਇਡ ਅਫਸਰ ਪੰਜਾਬ ਐਡ ਸਿੰਧ ਬੈਂਕ) ਅਤੇ ਉਹਨਾਂ ਦੀ ਧਰਮ ਪਤਨੀ ਅਤੇ ਸਪੁੱਤਰ ਵੱਲੋਂ ਬੱਚਿਆਂ ਨੂੰ ਸਕੂਲੀ ਵਰਦੀਆਂ ਅਤੇ ਬੂਟ ਵੰਡੇ ਗਏ। ਸੇਵਾ ਭਾਰਤੀ ਵੱਲੋਂ ਸ਼ਰਮਾ ਜੀ ਦੇ ਪਰਿਵਾਰ ਅਤੇ ਬੱਚਿਆਂ ਦਾ ਲੱਡੂਆਂ ਨਾਲ ਮੂੰਹ ਮਿਠਾ ਕਰਵਾਇਆ ਗਿਆ। ਇਸ ਮੋਕੇ ਤੇ ਤਰਲੋਚਨ ਚੋਪੜਾ ਪ੍ਰਧਾਨ ਸੇਵਾ ਭਾਰਤੀ ਰਜਿ. ਫਿਰੋਜ਼ਪੁਰ ਸ਼ਹਿਰ ਇਕਾਈ ਵੱਲੋਂ ਸ਼ਰਮਾ ਪਰਿਵਾਰ ਦਾ ਧੰਨਵਾਦ ਕੀਤਾ ਗਿਆ ਅਤੇ ਦੱਸਿਆ ਕਿ
ਬਾਲ ਸੰਸਕਾਰ ਕੇਂਦਰ ਵਿੱਚ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਦੇਸ਼ ਪ੍ਤੀ ਭਾਵਨਾਤਮਕ ਗੱਲਾਂ ਦੱਸਿਆਂ ਜਾਦੀਆਂ ਹਨ ਤਾਂ ਜੋ ਬੱਚੇ ਵੱਡੇ ਹੋ ਕੇ ਦੇਸ਼ ਦੀ ਸੇਵਾ ਕਰਨ ਅਤੇ ਵਧੀਆ ਨਾਗਰਿਕ ਬਣਨ , ਪਾਣੀ ਦੀ ਦੁਰ ਵਰਤੋਂ ਨੂੰ ਰੋਕਣਾ ਅਤੇ ਬੱਚਤ ਕਰਨੀ ਵੀ ਸਿਖਾਈ ਜਾਦੀ ਹੈ।
ਇਸ ਮੋਕੇ ਤੇ ਸਪੈਸਲ ਤੋਰ ਤੇ ਸ਼੍ਰੀ ਧਰਮ ਪਾਲ ਜੀ ਬਾਂਸਲ ਸੰਰੱਕਸ਼ਕ ਪਹੁੰਚੇ ਅਤੇ ਕੁਲਦੀਪ ਸ਼ਰਮਾ ਅਤੇ ਉਹਨਾਂ ਦੇ ਪਰਿਵਾਰ ਨੂੰ ਸਹਿਯੋਗ ਕਰਨ ਲਈ ਧੰਨਵਾਦ ਕੀਤਾ ਤੇ ਜਨਮ ਦਿਨ ਦੀਆਂ ਵਧਾਈਆ ਦਿਤੀਆਂ
ਇਸ ਪਰੋਗਰਾਮ ਵਿੱਚ ਬੱਚਿਆਂ ਵੱਲੋਂ ਦੇਸ਼ ਭਗਤੀ ਦੇ ਗੀਤਾ /ਕਵਿਤਾਵਾਂ ਸੁਣਾ ਕੇ ਚਾਰ ਚੰਨ ਲਗਾਏ ਗਏ। ਇਸ ਮੋਕੇ ਤੇ ਤਰਲੋਚਨ ਚੋਪੜਾ ਪ੍ਰਧਾਨ ਤੋ ਇਲਾਵਾ ਸ਼੍ਰੀ ਅਸ਼ੋਕ ਗਰਗ ਚੇਅਰਮੈਨ , ਗੌਰਵ ਅਨਮੋਲ ਮਹਾਂ ਮੰਤਰੀ,ਪਰਵੇਸ਼ ਸਿਡਾਨਾ ਉਪ ਪ੍ਰਧਾਨ , ਮੁਕੇਸ਼ ਗੋਇਲ , ਲਕਸ਼ਮੀ ਦੀਦੀ ਤੋਂ ਇਲਾਵਾ ਸਮੂਹ ਬਸਤੀ ਨਿਵਾਸੀਆਲ ਨੇ ਸਮਾਰੋਹ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ।