ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਫਿਰੋਜ਼ਪੁਰ ਵਿਖੇ ਸ੍ਰੀ ਧਰਮਪਾਲ ਬਾਂਸਲ ਦੀ ਹਾਜ਼ਰੀ ਵਿੱਚ ਮੈਡਮ ਰਮਨਦੀਪ ਕੌਰ (ਕੌਸ਼ਲਰ ਸਿਵਲ ਹਸਪਤਾਲ) ਵੱਲੋਂ ਲਿਆ ਗਿਆ ਸੈਮੀਨਾਰ
ਫਿਰੋਜ਼ਪੁਰ 26 ਜੁਲਾਈ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:=
ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਫਿਰੋਜ਼ਪੁਰ
ਵਿਖੇ ਸ਼੍ਰੀ ਧਰਮਪਾਲ ਬਾਂਸਲ (ਚੈਅਰਮੈਨ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਅਤੇ ਹਾਰਮਨੀ ਆਯੂਰਵੈਦਿਕ ਕਾਲਜ ਫਿਰੋਜ਼ਪੁਰ) ਦੀ ਹਾਜਰੀ ਵਿੱਚ ਮੈਡਮ ਰਮਨਦੀਪ ਕੌਰ (ਕੌਸਲਰ ਸਿਵਲ ਹਸਪਤਾਲ) ਵੱਲੋ ਮੈਟਲ ਹੈਲਥ ਵਿਸ਼ੇ ਤੇ ਸੈਮੀਨਰ ਲਿਆ ਗਿਆ। ਜਿਸ ਵਿੱਚ ਉਹਨਾ ਵੱਲੋ ਵਿਦਿਆਰਥੀਆਂ ਨੂੰ ਅੱਜ ਦੇ ਸਮੇ ਹੋਣ ਵਾਲੇ ਸਟਰੈਸ ਬਾਰੇ ਵਿਸਥਾਰ ਪੂਰਵਕ ਦੱਸਿਆ ਗਿਆ ਕਿ ਇਹ ਕਿਹੜੇ ਕਾਰਨਾ ਕਰਕੇ ਹੁੰਦਾ ਹੈ ਅਤੇ ਇਸ ਨੂੰ ਹੋਣ ਤੋ ਅਸੀ ਕਿਵੇ ਰੋਕ ਸਕਦੇ ਹਾਂ। ਅਪਣੇ ਜੀਵਣ ਵਿੱਚ ਕੁਝ ਆਦਤਾਂ ਨੂੰ ਬਦਲਕੇ ਇਸ ਨੂੰ ਰੋਕਿਆ ਜਾ ਸਕਦਾ ਹੈ ਅਤੇ ਅਸੀ ਅੱਜ ਦੀ ਵਿਅਸਤ ਜੀਵਨ ਵਿੱਚ ਵੀ ਖੁਸ਼ ਰਹਿ ਸਕਦੇ ਹਾਂ। ਇਸ ਮੌਕੇ ਨੋ ਤੰਬਾਕੂ ਦਿਵਸ ਤੇ ਪੋਸਟਰ ਬਣਾਉਣ ਦੇ ਮੁਕਬਾਲੇ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆ ਨੂੰ ਸਰਟੀਫਿਕੇਟ ਵੰਡੇ ਗਏ ਜਿਸ ਵਿੱਚ ਕ੍ਰਮਵਾਰ ਪਹਿਲਾ ਸਥਾਨ ਸ਼ੀਤਲ ਕੁਮਾਰੀ, ਦੂਜਾ ਸਥਾਨ ਗੁਰਲੀਨ ਕੌਰ, ਤੀਜਾ ਸਥਾਨ ਤਾਨੀਆ ਸ਼ਰਮਾ ਵੱਲੋ ਹਾਸਿਲ ਕੀਤਾ ਗਿਆ ਸੀ। ਸ਼੍ਰੀ ਧਰਮਪਾਲ ਬਾਂਸਲ ਜੀ ਵੱਲੋਂ ਵਿਦਿਆਰਥੀਆਂ ਦੀ ਹੋਸਲਾ ਅਫਜਾਈ ਕੀਤੀ ਗਈ ਅਤੇ ਜਿੰਦਗੀ ਵਿੱਚ ਚੰਗੀਆ ਆਦਤਾਂ ਨਾਲ ਅਸੀ ਤਨਾਅ ਮੁਕਤ ਜਿੰਦਗੀ ਕਿਵੇ ਜੀ ਸਕਦੇ ਹਾਂ ਇਸ ਬਾਰੇ ਵਿਦਿਆਰਥੀਆ ਨੂੰ ਦੱਸਿਆ ਗਿਆ ਤਾ ਕਿ ਅਸੀ ਹਮੇਸ਼ਾ ਖੁਸ਼ ਰਹਿ ਸਕੀਏ। ਇਸ ਮੌਕੇ ਕਾਲਜ ਦਾ ਸਮੂਹ ਸਟਾਫ ਹਾਜਿਰ ਰਿਹਾ ।