ਭਗਤੀ ਭਜਨ ਗਰੁੱਪ ਵੱਲੋਂ ਸ੍ਰੀ ਰਾਮ ਬਾਗ ਬਿਰਧ ਸੇਵਾ ਆਸ਼ਰਮ ਫਿਰੋਜ਼ਪੁਰ ਕੈਂਟ ਵਿਖੇ ਕੀਰਤਨ ਦਾ ਕੀਤਾ ਗਿਆ ਆਯੋਜਨ

ਭਗਤੀ ਭਜਨ ਗਰੁੱਪ ਵੱਲੋਂ ਸ੍ਰੀ ਰਾਮ ਬਾਗ ਬਿਰਧ ਸੇਵਾ ਆਸ਼ਰਮ ਫਿਰੋਜ਼ਪੁਰ ਕੈਂਟ ਵਿਖੇ ਕੀਰਤਨ ਦਾ ਕੀਤਾ ਗਿਆ ਆਯੋਜਨ

ਫਿਰੋਜ਼ਪੁਰ 28 ਜੁਲਾਈ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:=

ਭਗਤੀ ਭਜਨ ਗਰੁੱਪ ਵੱਲੋ  ਸ਼੍ਰੀ ਧਰਮਪਾਲ ਬਾਸਲ ਜੀ (ਸੰਸਥਾਪਕ ਭਗਤੀ ਭਜਨ ਗਰੁੱਪ,  ਡਾਇਰੈਕਟਰ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਅਤੇ ਹਾਰਮਨੀ ਆਯੂਰਵੈਦਿਕ ਕਾਲਜ  ਫਿਰੋਜ਼ਪੁਰ) ਦੀ ਅਗਵਾਈ ਵਿੱਚ ਸ਼੍ਰੀ ਰਾਮਬਾਗ ਬਿਰਧ ਸੇਵਾ ਆਸ਼ਰਮ ਫਿਰੋਜ਼ਪੁਰ ਕੈਟ ਵਿਖੇ ਕੀਰਤਨ ਕੀਤਾ ਗਿਆ। ਜਿਸ ਦਾ ਸਾਰਾ ਪ੍ਰੰਬਧ ਗਤਿੰਦਰ ਕਮਲ ਵੱਲੋ ਕੀਤਾ ਗਿਆ ਅਤੇ ਹਰੀਸ਼ ਗੋਇਲ ਬਿਰਧ ਸੇਵਾ ਆਸ਼ਰਮ ਦੇ ਸੰਚਾਲਕ ਵੱਲੋ ਉਹਨਾ ਦਾ ਪੂਰਾ ਸਹਿਯੋਗ ਕੀਤਾ ਗਿਆ। ਸਭ ਤੋ ਪਹਿਲਾ ਮਾਤਾ ਜੀ ਦੀ ਮੂਰਤੀ ਸਜਾ ਕੇ ਜੋਤ ਜਗਾਈ ਗਈ। ਇਸ ਤੋ ਬਾਅਦ ਸ੍ਰੀ ਗਣੇਸ਼ ਵੰਧਨਾ ਨਾਲ ਪ੍ਰੋਗਰਾਮ ਦੀ ਸ਼ੂਰੂਆਤ ਕੀਤੀ ਗਈ। ਇਸ ਤੋ ਬਾਅਦ ਸ੍ਰੀ ਹਨੂਮਾਨ ਚਾਲੀਸਾ ਦਾ ਪਾਠ ਕੀਤਾ ਗਿਆ। ਸ਼੍ਰੀ ਧਰਮਪਾਲ ਬਾਸਲ ਵੱਲੋਂ ਠੰਡੀਆ ਹਵਾਵਾ ਵਗੀਆਂ ਅਤੇ ਮੈ ਤੇ ਮੇਰੀ ਮਾਂ ਭਜਨ ਗਾਇਨ ਕਰਨ ਤੋ ਬਾਅਦ ਸਾਰੀਆ ਸੰਗਤਾ ਮਾਤਾ ਰਾਣੀ ਦੀ ਭਗਤੀ ਵਿੱਚ ਲੀਨ ਹੋ ਗਈਆਂ। ਸਾਰਿਆਂ ਵੱਲੋਂ ਭਜਨ ਕੀਰਤਨਦਾ ਆਨੰਦ ਮਾਣਿਆ ਗਿਆ। ਸ਼੍ਰੀ ਧਰਮਪਾਲ ਬਾਸਲ ਜੀ ਦਾ ਗੌਰਵ ਅਨਮੋਲ (ਮਿਊਜਿਕ ਡਾਇਰੈਕਟਰ) ਵੱਲੋਂ ਪੂਰਾ ਸਾਥ ਦਿੱਤਾ ਗਿਆ। ਸ਼੍ਰੀ ਗਤਿੰਦਰ ਕਮਲ ਅਤੇ ਹਰੀਸ਼ ਗੋਇਲ ਵੱਲੋਂ ਦੇਸੀ ਘਿਉ ਦੇ ਲੰਗਰ ਦਾ ਸਾਰਿਆਂ ਵਾਸਤੇ ਪ੍ਰਬੰਧ ਕੀਤਾ ਗਿਆ। ਇਸ ਮੌਕੇ ਭਗਤੀ ਭਜਨ ਗਰੁੱਪ ਦੇ ਮੈਬਰ ਅਸ਼ੋਕ ਗਰਗ, ਮੁਕੇਸ਼ ਗੋਇਲ, ਤਰਲੋਚਨ ਚੋਪੜਾ, ਹੇਮਤ ਸਿਆਲ ਅਤੇ ਮਹਿੰਦਰ ਬਜਾਜ ਨੇ ਵੀ ਮਾਤਾ ਜੀ ਦੇ ਦਰਬਾਰ ਤੇ ਹਾਜ਼ਰੀ ਲਗਵਾਈ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

अजमेर: ख्वाजा साहब की दरगाह में जियारत करने का कई सालों बाद सौभाग्य मिला अखिलेश यादव

Sat Jul 29 , 2023
समाजवादी पार्टी के सुप्रीमो अखिलेश यादव आज अजमेर पहुंचे अजमेर पहुंचने पर उन्होंने सूफी संत हजरत ख्वाजा गरीब नवाज की दरगाह में जियारत की यादव ने ख्वाजा गरीब नवाज के आस्ताने आलिया पर मखमली चादर और अकीदत के फूल पेश कर दुआ की उन्होंने मीडिया से बातचीत करते हुए कहा […]

You May Like

Breaking News

advertisement