ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਘ ਵਿਖੇ ਮਨਾਇਆ ਗਿਆ ਤੀਆਂ ਦਾ ਤਿਓਹਾਰ

ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਘ ਵਿਖੇ ਮਨਾਇਆ ਗਿਆ ਤੀਆਂ ਦਾ ਤਿਓਹਾਰ

ਫਿਰੋਜ਼ਪੁਰ 05 ਅਗਸਤ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=

ਸ਼ਹੀਦ ਭਗਤ ਸਿੰਘ ਕਾਲਜ ਔਫ ਨਰਸਿੰਗ ਸੋਢੇ ਵਾਲਾ ਫਿਰੋਜ਼ਪੁਰ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ। ਪੁਰਾਣੇ ਸੱਭਿਆਚਾਰ ਅਤੇ ਸਾਂਝ ਦਾ ਪ੍ਰਤੀਕ ਤੀਆਂ ਦਾ ਤਿਉਹਾਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਪਣੀ ਬਹੁਤ ਵਧੀਆ ਛਾਪ ਛੱਡ ਕੇ ਗਿਆ । ਤੀਆਂ ਦੇ ਇਸ ਪ੍ਰੋਗ੍ਰਾਮ ਵਿੱਚ ਪੁਰਾਣੇ ਸੱਭਿਆਚਾਰ ਜਿਵੇਂ – ਚਰਖਾ, ਫੁਲਕਾਰੀ , ਛੱਜ, ਪੱਖੀਆਂ, ਪੀਂਘ, ਚੁੱਲਾ, ਘੜੇ ਆਦਿ ਵੇਖਣ ਨੂੰ ਮਿਲੇ ਜੋ ਕਿ ਅੱਜ ਕੱਲ ਦੇ ਬੱਚਿਆਂ ਨੂੰ ਪੁਰਾਣੇ ਸੱਭਿਆਚਾਰ ਨਾਲ ਜੋੜਨ ਲਈ ਬਹੁਤ ਜਰੂਰੀ ਹਨ।ਇਸ ਪ੍ਰੋਗਰਾਮ ਵਿੱਚ ਬਤੌਰ ਮਹਿਮਾਨ ਸ੍ਰੀ ਧਰਮਪਾਲ ਬਾਂਸਲ ਜੀ,  ਸ੍ਰੀਮਤੀ ਕਿਰਨ ਬਾਂਸਲ, ਸੀ.ਏ.ਪ੍ਰਿਯਕਾਂ ਬਾਸਲ ,ਸ੍ਰੀਮਤੀ ਆਸ਼ੂ ਜੈਨ , ਪ੍ਰਾਸ਼ੀ ਅਗਰਵਾਲ ਸ਼ਾਮਿਲ ਹੋਏ । ਜਿਨ੍ਹਾਂ ਦਾ ਸਾਰੇ ਸਟਾਫ ਵੱਲੋਂ  ਨਿੱਘਾ ਸੁਆਗਤ ਕੀਤਾ ਗਿਆ।ਵਿਦਿਆਰਥਣਾਂ ਵੱਲੋਂ ਸੱਭਿਆਚਾਰ ਦੇ ਰੰਗ ਬਿਖੇਰਦਿਆਂ ਗਿੱਧਾ  ਭੰਗੜਾ ਪਾ ਕੇ ਨੱਚ-ਟੱਪ ਕੇ,  ਵੱਖ ਵੱਖ ਵੰਗੀਆ ਪੇਸ਼ ਕੀਤੀਆਂ ਗਈਆਂ ।ਪ੍ਰੋਗਰਾਮ ਦੌਰਾਨ ਮਹਿੰਦੀ ਮੁਕਾਬਲੇ ਵੀ ਕਰਵਾਏ ਗਏ।ਡਾਇਰੈਕਟਰ ਸ਼੍ਰੀ ਧਰਮਪਾਲ ਬਾਂਸਲ ਸਿੰਘ ਜੀ ਨੇ ਇਹ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਸਾਨੂੰ ਪੰਜਾਬ ਦੇ ਸੱਭਿਆਚਾਰ ਨਾਲ ਜੋੜਦੇ ਹਨ। ਪੁਰਾਣੇ ਰੀਤੀ ਰਿਵਾਜ਼ ਹੌਲੀ ਹੌਲੀ ਖਤਮ ਹੁੰਦੇ ਜਾ ਰਹੇ ਹਨ। ਅਜਿਹੇ ਪ੍ਰੋਗਰਾਮ ਸਮੇਂ – ਸਮੇਂ ਤੇ ਹੁੰਦੇ ਰਹਿਣੇ ਚਾਹੀਦੇ ਹਨ,ਤਾਂ ਜੋ ਨਵੀਂ ਪੀੜ੍ਹੀ ਆਪਣੇ ਪੁਰਾਣੇ ਅਮੀਰ ਵਿਰਸੇ ਨਾਲ ਜੁੜੀ ਰਹੇ । ਪ੍ਰਿੰਸੀਪਲ ਡਾ., ਮਨਜੀਤ ਕੌਰ ਸਲਵਾਨ ਵੱਲੋਂ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਗਈ ਅਤੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ।ਜੇਤੂ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ ।ਇਸ ਮੌਕੇ ਕਾਲਜ ਦਾ ਸਮੂਹ ਸਟਾਫ ਹਾਜ਼ਰ ਰਿਹਾ।               

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

बालक एवं बालिका ग्रुप में बैडमिंटन, बास्केटबॉल, वॉलीबॉल, टेबल टेनिस, शतरंज। स्कूल स्तरीय प्रतियोगिता

Sat Aug 5 , 2023
पनोरमा स्पोर्ट्स सीजन -6 स्पोर्ट्स प्रतियोगिता:-=============प्रथम चरण:-बालक एवं बालिका ग्रुप में बैडमिंटन, बास्केटबॉल, वॉलीबॉल, टेबल टेनिस, शतरंज। स्कूल स्तरीय प्रतियोगिता10+2विजेता नगद पुरस्कार राशि:-15000/= उपविजेता नगद पुरस्कार राशि 11000/= बालक वर्ग में क्रिकेट एवं फुटबॉलक्लब / कॉलेज स्तरीय प्रतियोगिताविजेता नगद पुरस्कार राशि:-21000/= उपविजेता नगद पुरस्कार राशि:-15000/= विजेता नगद पुरस्कार राशि:- 51000/उपविजेता […]

You May Like

Breaking News

advertisement