ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਦੇ ਸਹਿਯੋਗ ਨਾਲ ਭਗਤ ਪੂਰਨ ਸਿੰਘ ਸਕੂਲ ਗੂੰਗੇ ਅਤੇ ਬੋਲਿਆਂ, ਕਟੋਰਾ ਵੱਲੋਂ ਤਿਆਰ ਦੀਵੇ ਅਤੇ ਮੋਮਬੱਤੀਆਂ ਦੀ ਪ੍ਰਦਰਸ਼ਨੀ ਜ਼ਿਲ੍ਹਾ ਕਚਹਿਰੀਆਂ ਕੰਪਲੈਕਸ, ਫਿਰੋਜਪੁਰ ਅਤੇ ਦਫਤਰ ਡਿਪਟੀ ਕਮਿਸ਼ਨਰ, ਫਿਰੋਜਪੁਰ ਵਿਖੇ ਲਗਾਈ ਜਾਵੇਗੀ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਦੇ ਸਹਿਯੋਗ ਨਾਲ ਭਗਤ ਪੂਰਨ ਸਿੰਘ ਸਕੂਲ ਗੂੰਗੇ ਅਤੇ ਬੋਲਿਆਂ, ਕਟੋਰਾ ਵੱਲੋਂ ਤਿਆਰ ਦੀਵੇ ਅਤੇ ਮੋਮਬੱਤੀਆਂ ਦੀ ਪ੍ਰਦਰਸ਼ਨੀ ਜ਼ਿਲ੍ਹਾ ਕਚਹਿਰੀਆਂ ਕੰਪਲੈਕਸ, ਫਿਰੋਜਪੁਰ ਅਤੇ ਦਫਤਰ ਡਿਪਟੀ ਕਮਿਸ਼ਨਰ, ਫਿਰੋਜਪੁਰ ਵਿਖੇ ਲਗਾਈ ਜਾਵੇਗੀ।

ਫਿਰੋਜ਼ਪੁਰ 06.11.2023 {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

ਸ੍ਰੀ ਵੀਰਇੰਦਰ ਅਗਰਵਾਲ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਜੀ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਮੈਡਮ ਏਕਤਾ ਉੱਪਲ, ਮਾਨਯੋਗ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ,-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਵੱਲੋਂ ਭਗਤ ਪੂਰਨ ਸਿੰਘ ਗੂੰਗੇ ਅਤੇ ਬੋਲਿਆਂ ਦੇ ਸਕੂਲ, ਕਟੋਰਾ ਵੱਲੋਂ ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਆਪਣੇ ਹੱਥੀ ਤਿਆਰ ਕੀਤੇ ਦੀਵੇ ਅਤੇ ਮੋਮਬੱਤੀਆਂ ਦਾ ਜਾਇਜਾ ਲਿਆ ਅਤੇ ਬੱਚਿਆਂ ਦੀ ਇਸ ਹੁਨਰ ਪ੍ਰਤੀ ਬਹੁਤ ਪ੍ਰਸੰਸਾ ਕੀਤੀ ਅਤੇ ਉਹਨਾਂ ਦੀ ਹੌਸਲਾ ਵੀ ਹਫਜਾਈ ਕੀਤੀ। ਮੈਡਮ ਏਕਤਾ ਉੱਪਲ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਸਕੱਤਰ ਸਾਹਿਬ ਜੀ ਵੱਲੋਂ ਕਿਸੇ ਸੰਸਥਾ ਵੱਲੋਂ ਉਹਨਾਂ ਨੂੰ ਹੋਰ ਦੀਵੇ ਅਤੇ ਮੋਮਬੱਤੀਆਂ ਤਿਆਰ ਕਰਨ ਲਈ ਲੌੜੀਂਦਾ ਸਮਾਨ ਮੁਹੱਈਆ ਕਰਵਾਇਆ ਗਿਆ ਤਾਂ ਜ਼ੋ ਇਹਨਾਂ ਦੀ ਪ੍ਰਦਰਸ਼ਨੀ ਜ਼ਿਲ੍ਹਾ ਕਚਹਿਰੀਆਂ, ਫਿਰੋਜਪੁਰ ਅਤੇ ਦਫਤਰ ਡਿਪਟੀ ਕਮਿਸ਼ਨਰ, ਫਿਰੋਜਪੁਰ ਵਿਖੇ ਲਗਾਈ ਜਾ ਸਕੇ। ਕੇਂਦਰੀ ਜ਼ੇਲ੍ਹ, ਫਿਰੋਜਪੁਰ ਵੱਲੋਂ ਵੀ ਵਾਤਾਵਾਰਨ ਦੀ ਸਵੱਸਥਾ, ਵਾਤਾਵਰਨ ਬਚਾਓ, ਕਲੀਨ ਅਤੇ ਗਰੀਨ ਦਿਵਾਲੀ, ਪਲਾਸਟਿਕ ਬੈਗ/ਲਿਫਾਫੇ ਦੀ ਨਾ ਵਰਤੋਂ ਨੂੰ ਮੁੱਖ ਰੱਖਦੇ ਹੋਏ ਅਖਬਾਰਾਂ/ਪੇਪਰ ਦੇ ਲਿਫਾਫੇ ਤਿਆਰ ਕੀਤੇ ਗਏ ਹਨ ਜਿਹਨਾਂ ਦੀ ਵਰਤੋਂ ਇਸ ਪ੍ਰਦਰਸ਼ਨੀ ਤੇ ਕੀਤੀ ਜਾਣੀ ਹੈ। ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰੀ ਵੀਰਇੰਦਰ ਅਗਰਵਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਹ ਪ੍ਰਦਰਸ਼ਨੀ ਮਿਤੀ 09.11.2023 ਅਤੇ 10.11.2023 ਨੂੰ ਉਪਰੋਕਤ ਸਥਾਨਾਂ ਤੇ ਲਗਾਈ ਜਾਵੇਗੀ। ਇਸ ਲਈ ਆਮ ਜਨਤਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਇਹਨਾਂ ਪ੍ਰਦਰਸ਼ਨੀਆਂ ਤੇ ਵੱਧ-ਚੜ ਕੇ ਹਿੱਸਾ ਲੈਣ ਅਤੇ ਇਹਨਾਂ ਬੱਚਿਆਂ ਦੁਆਰਾ ਤਿਆਰ ਕੀਤਾ ਗਿਆ ਸਮਾਨ ਖਰੀਦਣ ਤਾਂ ਜ਼ੋ ਬੱਚਿਆਂ ਦੀ ਹੌਸਲਾ-ਹਫਜਾਈ ਹੋਵੇ। ਇਸ ਤੋਂ ਇਲਾਵਾ ਇਹਨਾਂ ਪ੍ਰਦਰਸ਼ਨੀਆਂ ਦੇ ਨਾਲ-ਨਾਲ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਵੱਲੋਂ ਹੈਲਪ ਡੈਸਕ ਵੀ ਲਗਾਏ ਜਾਣਗੇ ਜਿਹਨਾਂ ਦੁਆਰਾ ਆਮ ਜਨਤਾ ਨੂੰ ਮੁਫਤ ਕਾਨੂੰਨੀ ਸਹਾਇਤਾ, ਲੋਕ ਅਦਾਲਤਾਂ, ਮੀਡੀਏਸ਼ਨ ਸੈਂਟਰ, ਨਾਲਸਾ ਸਕੀਮਾਂ, ਨਸ਼ਿਆਂ ਵਿਰੁੱਧ ਜਾਗਰੂਕਤਾ, ਵਾਤਾਵਰਨ ਬਚਾਓ, ਪਲਾਸਟਿਕ ਬੈਗ ਦੀ ਵਰਤੋ ਨਾ ਕਰਨ ਆਦਿ ਸਬੰਧੀ ਜਾਗਰੂਕ ਕੀਤਾ ਜਾਵੇਗਾ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

कार्तिक मास प्रभात फेरी निकाल सादगी से मनाया बेटे का जन्मदिन

Tue Nov 7 , 2023
कार्तिक मास प्रभात फेरी निकाल सादगी से मनाया बेटे का जन्मदिन अमृत वेला प्रभात सोसायटी सदस्यों नें किया सत्संग व निकाली प्रभात फेरी फिरोजपुर 6 नवंबर {कैलाश शर्मा जिला विशेष संवाददाता} – पावन कार्तिक मास के चलते अमृत वेला प्रभात सोसायटी सदस्यों नें श्री गुरुराम दास नगर स्थित अशोक मोंगा […]

You May Like

advertisement