ਵਿਸ਼ਵ ਏਡਜ ਦਿਵਸ ਦੇ ਸੰਬੰਧ ਵਿੱਚ ਵੱਖ ਵੱਖ ਮੁਕਾਬਲੇ ਕੀਤੇ ਗਏ ਆਯੋਜਿਤ।
ਫਿਰੋਜਪੁਰ 02 ਦਸੰਬਰ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦ ਦਾਤਾ}=
ਕਿਸ਼ੋਰ ਸਿੱਖਿਆ ਪ੍ਰੋਗਰਾਮ ਅਧੀਨ ਵਿੱਦਿਆਰਥੀਆ ਨੂੰ ਏੇਡਜ ਪ੍ਰਤੀ ਕੀਤਾ ਜਾਗਰੂਕ
ਐਸ ਸੀ ਈ ਆਰ ਟੀ ਪੰਜਾਬ, ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ,ਸਹਾਇਕ ਨਿਰਦੇਸ਼ਕ ( ਯੁਵਕ ਮਾਮਲੇ) ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਕਿਸ਼ੋਰ ਸਿੱਖਿਆ ਪ੍ਰੋਗਰਾਮ ਤਹਿਤ ਜਿਲ੍ਹਾ ਸਿੱਖਿਆ ਅਫਸਰ ( ਸੈਕੰਡਰੀ ਸਿੱਖਿਆ) ਫਿਰੋਜਪੁਰ ਚਮਕੌਰ ਸਿੰਘ ਸਰਾ , ਉਪ ਜਿਲ੍ਹਾ ਸਿੱਖਿਆ ਅਫ਼ਸਰ ਪ੍ਰਗਟ ਸਿੰਘ ਬਰਾੜ ਦੀ ਅਗਵਾਈ ਵਿੱਚ ਜ਼ਿਲ੍ਹੇ ਭਰ ਦੀਆ ਸਿੱਖਿਆ ਸੰਸਥਾਵਾਂ ਵਿੱਚ ਅੱਜ ਏਡਜ ਦਿਵਸ ਦੇ ਸੰਬੰਧ ਵਿੱਚ ਵੱਖ ਵੱਖ ਮੁਕਾਬਲੇ ਆਯੋਜਿਤ ਕਰਕੇ ਵਿਦਿਆਰਥੀਆ ਨੂੰ ਏਡਜ ਵਰਗੀ ਮਾਰੂ ਬਿਮਾਰੀ ਬਾਰੇ ਜਾਗਰੂਕ ਕੀਤਾ। ਸਕੂਲ ਮੁਖੀਆ , ਡੀ ਐਮ ਵਿਗਿਆਨ ਉਮੇਸ਼ ਕੁਮਾਰ ਸਟੇਟ ਅਵਾਰਡੀ ਅਤੇ ਸਹਿ ਕੋਆਰਡੀਨੇਟਰ ਕਮਲ ਸ਼ਰਮਾ ਦੀ ਦੇਖ ਰੇਖ ਵਿੱਚ ਵੱਖ ਵੱਖ ਸਕੂਲਾਂ ਵਿੱਚ ਪੋਸਟਰ ਮੇਕਿੰਗ ਮੁਕਾਬਲੇ, ਸਲੋਗਨ ਮੁਕਾਬਲੇ , ਭਾਸ਼ਨ ਮੁਕਾਬਲੇ , ਏਡਜ ਚਿੰਨ੍ਹ ਅਤੇ ਰੈਲੀ ਆਦਿ ਦਾ ਆਯੋਜਨ ਕੀਤਾ ਗਿਆ । ਨੋਡਲ ਅਫਸਰ ਉਪ ਜ਼ਿਲ੍ਹਾ ਸਿੱਖਿਆ ਅਫਸਰ ਪ੍ਰਗਟ ਸਿੰਘ ਬਰਾੜ ਜੀ ਨੇ ਦੱਸਿਆ ਕਿ ਅੱਜ ਲੌੜ ਹੈ ਕਿ ਕਿਸ਼ੋਰਾਂ ਨੂੰ ਇਸ ਬਾਰੇ ਵਿਸਥਾਰਪੂਰਣ ਦੱਸਿਆ ਜਾਵੇ , ਕਿਸ਼ੋਰਾ ਦੀ ਊਰਜਾ ਨੂੰ ਸਹੀ ਸੇਧ ਦੇਣ ਦੀ ਲੋੜ ਹੈ ਅਤੇ ਇਸ ਨੂੰ ਸਰਜਨਾਤਮਕ ਕੰਮਾਂ , ਖੇਡਾਂ ਆਦਿ ਵਿੱਚ ਲਗਾਇਆ ਜਾਣਾ ਚਾਹੀਦਾ ਹੈ। ਏਡਜ ਦਿਵਸ ਸਸਸਸ ਖਾਈ, ਸਸਸਸ ਸ਼ੇਰ ਖਾਂ, ਸਕੂਲ ਆਫ ਐਮੈਨਸ ਫਿਰੋਜਪੁਰ, ਸਹਸ ਛਾਂਗਾ ਰਾਏ ਉਤਾੜ , ਗਰਲਜ ਸਕੂਲ ਜ਼ੀਰਾ , ਸਕੂਲ ਆਫ਼ ਐਮੈਨਸ ਗੁਰੂਹਰਸਹਾਏ ਅਤੇ ਮਮਦੋਟ ਗਰਲਜ, ਸਕੂਲ ਆਫ ਐਮੈਨਸ ਮੱਲਾਂ ਵਾਲਾ ਖਾਸ, ਸ ਸ ਸ ਸ ਪੰਜੇ ਕੇ ਉਤਾੜ , ਸ ਹ ਸ ਸਾਈਆਂ ਵਾਲਾ , ਸਹਸ ਤੂਤ, ਸ ਸ ਸ ਸ ਕਰੀਆ ਪਹਿਲਵਾਨ, ਸਸਸਸ ਬਹਿਕ ਗੁੱਜਰਾਂ , ਸ ਹ ਸ ਬਸਤੀ ਬੇਲਾ ਸਿੰਘ, ਰਹਿਮੇ ਕੇ ਉਤਾੜ, ਸੁਲਹਾਣੀ, ਲਹਿਰਾ ਰੋਹੀ, ਸਸਸ ਸਾਂਦੇ ਹਾਸ਼ਮ, ਗੁੰਦੜ ਢੰਡੀ, ਲੱਖੋ ਕੇ ਬਹਿਰਾਮ, ਸ ਸ ਸ ਸ ਲੜਕੇ ਮਮਦੋਟ, ਸਸਸਸ ਮੁੱਦਕੀ, ਸਸਸਸ ਲੜਕੇ ਤਲਵੰਡੀ ਭਾਈ, ਸਸਸਸ ਲੜਕੇ ਜ਼ੀਰਾ , ਸ ਹ ਸ ਨਿਜ਼ਾਮ ਵਾਲਾ , ਸ ਹ ਸ ਪਿੰਡੀ, ਸ ਹ ਸ ਕੋਟ ਕਰੋੜ , ਜਲੋ ਕੇ , ਸ ਹ ਸ ਪੱਲਾ ਮੇਘਾਂ , ਸ ਹ ਸ ਮਿਸ਼ਰੀ ਵਾਲਾ, ਸਨੇਰ , ਗਰਲਜ ਸਕੂਲ ਮਮਦੋਟ, ਸ ਹ ਸ ਕਰਮੂਵਾਲਾ , ਸੇਖਵਾ , ਰਹੀਮੇ ਕੇ ਉਤਾੜ , ਮਲੂਵਾਲਾਈਏ ਵਾਲਾ, ਰਾਓ ਕੇ ਹਿਠਾੜ, ਸ ਹ ਸ ਸਾਇਆ ਵਾਲਾ, ਸ ਹ ਸ ਪਿਆਰੇਆਣਾ, ਰੁਕਣੇ ਵਾਲਾ , ਰਟੋਲ ਰੋਹੀ, ਮਨਸੂਰਦਾਵਾ ਅਤੇ ਸਸਸਸ ਬੱਗੇ ਕੇ ਪਿੱਪਲ਼ ਆਦਿ ਸਕੂਲਾਂ ਵਿੱਚ ਆਯੋਜਿਤ ਕੀਤਾ ਗਿਆ। ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸਕੂਲ ਪ੍ਰਿੰਸੀਪਲ , ਮੁੱਖ ਅਧਿਆਪਕਾ , ਸਾਇੰਸ ਅਧਿਆਪਕਾ , ਨੋਡਲ ਅਧਿਆਪਕਾ ਤੋਂ ਇਲਾਵਾ ਜ਼ਿਲ੍ਹਾ ਸਿੱਖਿਆ ਅਫਸਰ ਦੇ ਦਫ਼ਤਰੀ ਸਟਾਫ਼ ਚੋ ਲਵਦੀਪ ਸਿੰਘ, ਸੁਖਚੈਨ ਸਿੰਘ ਅਤੇ ਦਿਨੇਸ਼ ਆਦਿ ਨੇ ਆਪਣਾ ਸਹਿਯੋਗ ਦਿੱਤਾ ।