ਨਵੇਂ ਸਾਲ ਦੇ ਆਗਮਨ ਤੇ ਅਗਰਵਾਲ ਪਰੀਸ਼ਦ ਵੱਲੋਂ ਸ੍ਰੀ ਰਮਾਇਣ ਜੀ ਦਾ ਪਾਠ ਕਰਵਾਇਆ ਗਿਆ

ਨਵੇਂ ਸਾਲ ਦੇ ਆਗਮਨ ਤੇ ਅਗਰਵਾਲ ਪਰੀਸ਼ਦ ਵੱਲੋਂ ਸ੍ਰੀ ਰਮਾਇਣ ਜੀ ਦਾ ਪਾਠ ਕਰਵਾਇਆ ਗਿਆ।

ਭਗਤੀ ਭਜਨ ਗਰੁੱਪ ਦੇ ਸੰਸਥਾਪਕ ਸ੍ਰੀ ਧਰਮਪਾਲ ਬਾਂਸਲ ਅਤੇ ਉਹਨਾਂ ਦੇ ਸਾਥੀਆਂ ਨੇ ਭਜਨ ਗਾਇਨ ਕਰਕੇ ਸਭ ਨੂੰ ਨੱਚਣ ਲਈ ਮਜਬੂਰ ਕੀਤਾ।

ਫਿਰੋਜਪੁਰ 02 ਜਨਵਰੀ 2024 {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

ਨਵੇ ਸਾਲ ਦੇ ਆਗਮਨ ਤੇ ਅਗਰਵਾਲ ਪ੍ਰਸ਼ਿਦ ਵੱਲੋਂ ਅਗਰਵਾਲ ਧਰਮਸ਼ਾਲਾ ਟਾਹਲੀਵਾਲਾ ਮਹੱਲਾ ਫਿਰੋਜ਼ਪੁਰ ਵਿਖੇ ਸ਼੍ਰੀ ਰਮਾਇਣ ਜੀ ਦਾ ਪਾਠ ਕਰਵਾਇਆ ਗਿਆ। ਜਿਸ ਵਿੱਚ ਪੂਰੇ ਅਗਰਵਾਲ ਸਮਾਜ ਨੇ ਵਧ ਚੜ੍ਹ ਕੇ ਹਿੱਸਾ ਲਿਆ ਅਤੇ ਪੂਰੀ ਸ਼ਰਧਾ ਭਾਵਨਾ ਦੇ ਨਾਲ ਆਪਣੇ ਪਰਿਵਾਰ ਸਮੇਤ ਰਮਾਇਣ ਦੇ ਪਾਠ ਦਾ ਆਨੰਦ ਮਾਣਿਆ। ਇਸ ਮੋਕੇ ਤੇ ਅਗਰਵਾਲ ਸਮਾਜ ਦੇ ਮੁੱਖੀ ਸੁਰਿੰਦਰ ਅਗਰਵਾਲ ਨੇ ਆਏ ਹੋਈ ਸਾਰੀ ਸੰਗਤ ਦਾ ਧੰਨਵਾਦ ਕੀਤਾ ਅਤੇ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਭਰਿਆ ਆਵੇ ਦੀ ਕਾਮਨਾ ਕੀਤੀ।

ਸ਼੍ਰੀ ਧਰਮਪਾਲ ਬਾਂਸਲ ਜੀ (ਸੰਸਥਾਪਕ ਭਗਤੀ ਭਜਨ ਗਰੁੱਪ, ਡਾਇਰੈਕਟਰ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਅਤੇ ਹਾਰਮੋਨੀ ਆਯੂਰਵੈਦਿਕ ਕਾਲਜ ਫਿਰੋਜ਼ਪੁਰ) ਸ੍ਰੀ ਮੁਕੇਸ਼ ਗੋਇਲ ਜਨਰਲ ਸਕੱਤਰ ਅਤੇ ਸ੍ਰੀ ਗੌਰਵ ਅਨਮੋਲ ਮਿਊਜ਼ਿਕ ਡਾਇਰੈਕਟਰ ਵੱਲੋਂ ਵੀ ਪਰਮਾਤਮਾ ਦੇ ਚਰਨਾਂ ਵਿੱਚ ਹਾਜਰੀ ਲਗਾਈ ਗਈ। ਅਤੇ ਸਾਰੇ ਭਗਤ ਜਨਾ ਨੂੰ ਆਨੰਦਿਤ ਕੀਤਾ ਗਿਆ।

ਸ਼੍ਰੀ ਧਰਮਪਾਲ ਬਾਂਸਲ ਜੀ ਵੱਲੋ ” ਹਮੇ ਨਿਜ ਧਰਮ ਪਰ ਚਲਨਾ ਸਿਖਾਤੀ ਰੋਜ ਰਮਾਇਣ “,”ਸੀ ਰਾਮ ਤੁਮਾਰੇ ਚਰਨੋ ਮੈਂ ਜਬ ਪਿਆਰ ਕਿਸੀ ਕੋ ਹੋ ਜਾਏ ਦੋ ਚਾਰ ਦਿਨ ਕੀ ਤੋ ਬਾਤ ਹੀ ਕਿਆ ਸੰਸਾਰ ਉਸੀ ਕਾ ਹੋ ਜਾਏ ” ਗਾ ਕੇ ਸਮਾ ਬੰਨ੍ਹਿਆ ਗਿਆ। ਅਤੇ ਉਨਾਂ ਵੱਲੋਂ ਸਾਰੇ ਭਗਤ ਜਨਾਂ ਨੂੰ 22 ਜਨਵਰੀ 2024 ਨੂੰ ਘਰਾਂ ਵਿੱਚ ਦੀਪਮਾਲਾ ਕਰਨ ਲਈ ਪ੍ਰਾਰਥਨਾ ਕੀਤੀ ਗਈ ਕਿਉਂਕਿ ਆਯੁੱਧਿਆ ਧਾਮ ਵਿੱਚ ਪ੍ਰਭੂ ਸ਼੍ਰੀ ਰਾਮ ਦਾ ਭਵ ਮੰਦਰ ਬਣ ਰਿਹਾ ਹੈ। ਇਸ ਦਿਨ ਪ੍ਰਭੂ ਸ਼੍ਰੀ ਰਾਮ ਆਪਣੇ ਜਨਮ ਸਥਲ ਤੇ ਬਿਰਾਜਮਾਨ ਹੋ ਰਹੇ ਹਨ। ਜਿਸ ਦੀ ਖੁਸ਼ੀ ਵਿਚ ਉਨਾਂ ਨੇ ਸਾਰੀ ਸੰਗਤ ਨੂੰ ਆਪਣੇ ਘਰਾਂ ਵਿੱਚ ਦੀਪਮਾਲਾ ਕਰਨ ਲਈ ਪ੍ਰੇਰਤ ਕੀਤਾ। ਭਗਤੀ ਭਜਨ ਗਰੁੱਪ ਵੱਲੋਂ ਮਹਾਰਾਜ ਅਗਰਸੈਨ ਜੀ ਦਾ ਸਵਰੂਪ ਅਗਰਵਾਲ ਸਮਾਜ ਦੇ ਪ੍ਰਧਾਨ ਅਤੇ ਮੈਂਬਰਾਂ ਨੂੰ ਭੇਂਟ ਕੀਤਾ ਗਿਆ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

ਫਿਰੋਜਪੁਰ ਸਰਕਲ ਦੀ ਜਰੂਰੀ ਮੀਟਿੰਗ ਸਾਥੀ ਸੁਰਿੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਫਿਰੋਜਪੁਰ ਵਿਖੇ ਹੋਈ

Wed Jan 3 , 2024
ਫਿਰੋਜਪੁਰ ਸਰਕਲ ਦੀ ਜਰੂਰੀ ਮੀਟਿੰਗ ਸਾਥੀ ਸੁਰਿੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਫਿਰੋਜਪੁਰ ਵਿਖੇ ਹੋਈ। ਫਿਰੋਜਪੁਰ 02 ਜਨਵਰੀ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}= ਫਿਰੋਜ਼ਪੁਰ ਸਰਕਲ ਦੀ ਇਕ ਜ਼ਰੂਰੀ ਮੀਟਿੰਗ ਸਾਥੀ ਸੁਰਿੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਫਿਰੋਜ਼ਪੁਰ ਵਿਖੇ ਹੋਈ ਜਿਸ ਵਿੱਚ ਪੱਛਮੀ ਜੋਣ ਬਠਿੰਡਾ ਵਿੱਚ ਕੀਤੇ ਜਾ ਰਹੇ 2 ਫਰਵਰੀ 2024 ਦੇ […]

You May Like

advertisement