ਰਾਹੁਲ ਕੱਕੜ ਰੋਟਰੀ ਕਲੱਬ ਫ਼ਿਰੋਜ਼ਪੁਰ ਕੈਂਟ ਦੇ ਸਿਰ ਸੱਜਿਆ ਪ੍ਰਧਾਨਗੀ ਦਾ ਤਾਜ

ਫਿਰੋਜਪੁਰ 09 ਅਪ੍ਰੈਲ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

ਰਾਹੁਲ ਕਕੱੜ ਰੋਟਰੀ ਕਲੱਬ ਫਿਰੋਜਪੁਰ ਕੈਂਟ ਦੇ ਪ੍ਰਧਾਨ ਚੁਣੇ ਗਏ
ਰਾਹੁਲ ਕਕੱੜ ਨੂੰ ਮੋਢੀ ਸਮਾਜ ਸੇਵੀ ਸੰਸਥਾ ਰੋਟਰੀ ਕਲੱਬ ਫਿਰੋਜ਼ਪੁਰ ਕੈਂਟ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਰਾਹੁਲ ਕਕੱੜ ਦੀ ਪ੍ਰਧਾਨ ਦੇ ਅਹੁਦੇ ਲਈ ਚੋਣ ਸਰਬਸੰਮਤੀ ਨਾਲ ਕੀਤੀ ਗਈ ਹੈ। ਇਸ ਮੌਕੇ ਡਿਸਟਿਕ ਗਵਰਨਰ 3090 ਘਨਸ਼ਾਮ ਕਾਂਸਲ , ਡਿਸਟਿਕ ਗਵਰਨਰ 2024-25 ਡਾ.ਸੰਦੀਪ ਚੋਹਾਨ, ਡੀ ਜੀ ਐਨ ਭੁਪੇਸ਼ ਮਹਿਤਾ , ਡੀ ਜੀ ਐਨ ਡੀ ਅਮਿਤ ਸਿੰਗਲਾ ਜੀ ਨੇ ਵਿਸ਼ੇਸ਼ ਤੌਰ ਤੇ ਲਰਨਿੰਗ ਸੈਮਿਨਾਰ ਪੂਰਾ ਕਰਣ ਉਪਰੰਤ ਸਰਟੀਫਿਕੇਟ ਆਫ ਗ੍ਰੈਜੂਐਸ਼ਨ ਦੇ ਕੇ ਸਨਮਾਨਿਤ ਕੀਤਾ । ਸੁਬੋਧ ਮੈਣੀ ਨੂੰ ਰੋਟਰੀ ਕਲੱਬ ਫਿਰੋਜ਼ਪੁਰ ਕੈਂਟ ਦਾ ਸੱਕਤਰ ਬਣਾਇਆ ਗਿਆ। ਨਵ ਨਿਯੁਕਤ ਪ੍ਰਧਾਨ ਰਾਹੁਲ ਕਕੱੜ ਨੇ ਦੱਸਿਆ ਕਿ ਇਹ ਚੋਣ ਰੋਟਰੀ ਸਾਲ 2024-25 ਲਈ ਕੀਤੀ ਗਈ ਹੈ। ਰਾਹੁਲ ਕਕੱੜ ਵੈਅ ਹੈੱਡ ਇਮੀਗ੍ਰੈਸ਼ਨ ਦੇ ਐਮ ਡੀ ਹੋਣ ਦੇ ਨਾਲ-ਨਾਲ ਸਮਾਜ ਸੇਵਕ ਵੀ ਹਨ ਅਤੇ ਸਮਾਜ ਭਲਾਈ ਦੇ ਕੰਮਾਂ ਵਿਚ ਹਮੇਸ਼ਾ ਮੋਹਰੀ ਰਹਿੰਦੇ ਹਨ. ਰਾਹੁਲ ਕਕੱੜ ਇਲਾਕੇ ਦੀਆਂ ਬਹੁਤੀਆਂ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਨਾਲ ਜੁੜੇ ਹੋਏ ਹਨ। ਰਾਹੁਲ ਕਕੱੜ ਖੱਤਰੀ ਸਭਾ ਫਿਰੋਜਪੁਰ , ਮਯੰਕ ਫਾਉਂਡੇਸ਼ਨ, ਸਰਬੱਤ ਦਾ ਭਲਾ ਆਦਿ ਨਾਲ ਜੁੜੇ ਹੋਏ ਹਨ. ਉਹਨਾ ਦੇ ਕੰਮ ਦੇ ਮੱਦੇਨਜ਼ਰ, ਨੂੰ 2024-25 ਲਈ ਰੋਟਰੀ ਕਲੱਬ ਫ਼ਿਰੋਜ਼ਪੁਰ ਕੈਂਟ ਦਾ ਪ੍ਰਧਾਨ ਬਣਾਇਆ ਗਿਆ ਹੈ. ਪ੍ਰਧਾਨ ਰਾਹੁਲ ਕੱਕੜ ਨੇ ਦੱਸਿਆ ਕਿ ਉਸਦਾ ਟੀਚਾ 52 ਹਫ਼ਤਿਆਂ ਵਿੱਚ 52 ਸਮਾਜ ਸੇਵੀ ਪ੍ਰਾਜੈਕਟ ਕਰਨਾ ਹੈ। ਖ਼ਾਸਕਰ ਗਰੀਬ ਲੜਕੀਆਂ ਦਾ ਵਿਆਹ, ਲੋੜਵੰਦ ਵਿਦਿਆਰਥੀਆਂ ਲਈ 1 ਲੱਖ ਰੁਪਏ ਦਾ ਮੁਫਤ ਬੀਮਾ, ਮੈਡੀਕਲ ਕੈਂਪਾਂ ਦਾ ਆਯੋਜਨ, ਖੂਨਦਾਨ ਕੈਂਪ, ਬਰਸਾਤ ਦੇ ਮੌਸਮ ਵਿੱਚ ਰੁੱਖ ਲਗਾਉਣ ਦੇ ਪ੍ਰਾਜੈਕਟ ਵਿਸ਼ੇਸ਼ ਤੋਰ ਤੇ ਰੱਖੇ ਗਏ ਹਨ। ਪ੍ਰਧਾਨ ਵਿਪੱਲ ਨਾਰੰਗ , ਸਾਬਕਾ ਡਿਸਟਿਕ ਗਵਰਨਰ ਵਿਜੈ ਅਰੋੜਾ , ਰੋਟੇਰੀਅਨ ਅਸ਼ੋਕ ਬਹਿਲ, ਸਾਬਕਾ ਪ੍ਰਧਾਨ ਬਲਦੇਵ ਸਲੂਜਾ, ਡਾ ਕੋਹਲੀ, ਅਨਿਲ ਚੋਪੜਾ, ਰੋਟੇਰੀਅਨ ਦਸ਼ਮੇਸ਼ ਸੇਠੀ, ਰੋਟੇਰੀਅਨ ਬੀ. ਐੱਸ. ਸੰਧੂ, ਰੋਟੇਰੀਅਨ ਹਰਵਿੰਦਰ ਘਈ, ਰੋਟੇਰੀਅਨ ਗੁਲਸ਼ਨ ਸਚਦੇਵਾ, ਰੋਟੇਰੀਅਨ ਕਪਿਲ ਟੰਡਨ, ਰੋਟੇਰੀਅਨ ਅਸ਼ਵਨੀ ਗਰੋਵਰ, ਸੋਮਿਲ ਉੱਪਲ਼ , ਸ਼ਿਵਮ ਬਜਾਜ, ਸੁਖਦੇਵ ਸ਼ਰਮਾ, ਬੋਹੜ ਸਿੰਘ , ਸੰਜੀਵ ਅਰੋੜਾ , ਭਗਵੰਤ ਸਿੰਘ ਅਤੇ ਕਮਲ ਸ਼ਰਮਾ ਮੌਜੂਦ ਸਨ।

Read Article

VVNEWS वैशवारा

Leave a Reply

Please rate

Your email address will not be published. Required fields are marked *

Next Post

बिलरियागंज/आजमगढ़ : राधा कृष्ण मंदिर में प्रति वर्ष की भांति इस वर्ष भी श्री नव चण्डी महायज्ञ व श्रीराम कथा का आयोजन

Tue Apr 9 , 2024
बिलरियागंज/आजमगढ़ स्थानीय नगर पालिका परिषद बिलरियागंज के राधा कृष्ण मंदिर में प्रति वर्ष की भांति इस वर्ष भी श्री नव चण्डी महायज्ञ व श्रीराम कथा का आयोजन किया गया है जिसमें आज पुलिस प्रशासन के मौजुदगी में एक सौ एक कन्या द्वारा कलश यात्रा में शामिल होकर गाजे बाजे के […]

You May Like

Breaking News

advertisement