ਕਮਲ ਸ਼ਰਮਾ ਬਣੇ ਰੋਟਰੀ ਇੰਟਰਨੈਸ਼ਨਲ 3090 ਦੇ ਅਸਿਸਟੈਂਟ ਗਵਰਨਰ

ਸਾਇੰਸ ਮਾਸਟਰ ਵੱਜੋ ਵੀ ਰਾਜ ਪੱਧਰ ਤੇ ਛੱਡੀ ਛਾਪ

ਫਿਰੋਜਪੁਰ 11 ਜੁਲਾਈ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦ ਦਾਤਾ}=

ਰੋਟਰੀ ਕਲੱਬ ਫਿਰੋਜਪੁਰ ਕੈਂਟ ਦੇ ਸਾਬਕਾ ਪ੍ਰਧਾਨ ਕਮਲ ਸ਼ਰਮਾ ਨੂੰ ਦੁਨੀਆਂ ਦੀ ਨਾਮਵਰ ਸਮਾਜ ਸੇਵੀ ਸੰਸਥਾ ਰੋਟਰੀ ਇੰਟਰਨੈਸ਼ਨਲ 3090 ਦਾ ਸਹਾਇਕ ਗਵਰਨਰ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਜ਼ਿਲ੍ਹਾ ਗਵਰਨਰ 3090 ਡਾਕਟਰ ਸੰਦੀਪ ਚੌਹਾਨ ਜੀ ਨੇ ਵਿਸ਼ੇਸ਼ ਤੌਰ ‘ਤੇ ਸਰਟੀਫਿਕੇਟ ਦੇ ਕੇ ਇਹ ਚੋਣ ਕੀਤੀ । ਨਵ-ਨਿਯੁਕਤ ਅਸਿਸਟੈਂਟ ਗਵਰਨਰ ਕਮਲ ਸ਼ਰਮਾ ਨੇ ਦੱਸਿਆ ਕਿ ਇਹ ਚੋਣ ਰੋਟਰੀ ਸਾਲ 2024-2025 ਲਈ ਕੀਤੀ ਗਈ ਹੈ। ਕਮਲ ਸ਼ਰਮਾ ਸਰਕਾਰੀ ਅਧਿਆਪਕ ਹੋਣ ਦੇ ਨਾਲ-ਨਾਲ ਸਮਾਜ ਸੇਵੀ ਵੀ ਹਨ ਅਤੇ ਸਮਾਜ ਭਲਾਈ ਦੇ ਕੰਮਾਂ ਵਿੱਚ ਹਮੇਸ਼ਾ ਮੋਹਰੀ ਰਹਿੰਦੇ ਹਨ। ਕਮਲ ਸ਼ਰਮਾ ਇਲਾਕੇ ਦੀਆਂ ਜ਼ਿਆਦਾਤਰ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਨਾਲ ਜੁੜੇ ਹੋਏ ਹਨ। ਕਮਲ ਸ਼ਰਮਾ ਮਯੰਕ ਫਾਊਂਡੇਸ਼ਨ, ਐਗਰੀਡ ਫਾਊਂਡੇਸ਼ਨ, ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਸੁਸਾਇਟੀ, ਸਿਆਰਾਮ ਡਰਾਮੇਟਿਕ ਕਲੱਬ ਅਤੇ ਬ੍ਰਾਹਮਣ ਸਭਾ ਨਾਲ ਜੁੜੇ ਹੋਏ ਹਨ। ਉਨ੍ਹਾਂ ਦੇ ਕੰਮ ਨੂੰ ਦੇਖਦੇ ਹੋਏ ਉਨ੍ਹਾਂ ਨੂੰ 2024-25 ਲਈ ਰੋਟਰੀ ਇੰਟਰਨੈਸ਼ਨਲ ਡਿਸਟ੍ਰਿਕਟ 3090 ਦਾ ਅਸਿਸਟੈਂਟ ਗਵਰਨਰ ਬਣਾਇਆ ਗਿਆ ਹੈ। ਅਸਿਸਟੈਂਟ ਗਵਰਨਰ ਕਮਲ ਸ਼ਰਮਾ ਨੇ ਦੱਸਿਆ ਕਿ ਜਿਸ ਸਮੇਂ ਉਹ ਰੋਟਰੀ ਕਲੱਬ ਫ਼ਿਰੋਜ਼ਪੁਰ ਦੇ ਪ੍ਰਧਾਨ ਰਹੇ ਹਨ ਉਸ ਸਮੇਂ ਉਹਨਾਂ ਨੇ ਬਹੁਤ ਵੱਡੇ ਪੱਧਰ ਤੇ ਸਮਾਜਸੇਵੀ ਕੰਮਾਂ ਦੀ ਸ਼ੁਰੂਆਤ ਕੀਤੀ ਜੋਂ ਕਿ ਹੁਣ ਵੀ ਨਿਰੰਤਰ ਜਾਰੀ ਹੈ, ਉਹਨਾਂ ਨੂੰ ਸਰਵਉਤਮ ਪ੍ਰਧਾਨ ਤੇ ਬੈਸਟ ਕਲੱਬ ਚੁਣਿਆ ਗਿਆ ਸੀ। ਇਸ ਵਰ੍ਹੇ ਦੋਰਾਨ ਵਿਸ਼ੇਸ਼ ਤੌਰ ‘ਤੇ ਗਰੀਬ ਲੜਕੀਆਂ ਦੇ ਵਿਆਹ, ਲੋੜਵੰਦ ਵਿਦਿਆਰਥੀਆਂ ਦਾ 1 ਲੱਖ ਰੁਪਏ ਦਾ ਮੁਫਤ ਬੀਮਾ, ਮੈਡੀਕਲ ਕੈਂਪ ਦਾ ਆਯੋਜਨ, ਖੂਨਦਾਨ ਕੈਂਪ, ਬਰਸਾਤ ਦੇ ਮੌਸਮ ਦੌਰਾਨ ਰੁੱਖ ਲਗਾਉਣ ਦਾ ਪ੍ਰੋਜੈਕਟ ਆਦਿ ਤੋਂ ਇਲਾਵਾ ਹੋਰ ਵੀ ਬਹੁਤ ਜ਼ਿਆਦਾ ਲੋਕ ਭਲਾਈ ਦੇ ਕੰਮ ਕੀਤੇ ਜਾਣਗੇ । ਇਸ ਮੋਕੇ ਪੀ ਡੀ ਜੀ ਵਿਜੈ ਅਰੋੜਾ, ਸੀਨੀਅਰ ਰੋਟੈਰੀਅਨ ਅਸ਼ੋਕ ਬਹਿਲ, ਪ੍ਰਧਾਨ ਰਾਹੁਲ ਕੱਕੜ, ਡਾ: ਕੋਹਲੀ, ਡਾ ਅਨਿਲ ਚੋਪੜਾ, ਰੋਟੇਰੀਅਨ ਦਸ਼ਮੇਸ਼ ਸੇਠੀ, ਰੋਟੇਰੀਅਨ ਬੀ. ਐੱਸ. ਸੰਧੂ, ਰੋ, ਰੋਟੇਰੀਅਨ ਹਰਵਿੰਦਰ ਘਈ, ਰੋਟੇਰੀਅਨ ਗੁਲਸ਼ਨ ਸਚਦੇਵਾ, ਰੋਟੇਰੀਅਨ ਕਪਿਲ ਟੰਡਨ, ਰੋਟੇਰੀਅਨ ਅਸ਼ਵਨੀ ਗਰੋਵਰ, ਵਿਪੁਲ ਨਾਰੰਗ, ਸ਼ਿਵਮ ਬਜਾਜ, ਸੁਖਦੇਵ ਸ਼ਰਮਾ, ਰਾਜੇਸ਼ ਮਲਿਕ , ਬੋਹੜ ਸਿੰਘ, ਸੰਜੀਵ ਅਰੋੜਾ, ਭਗਵੰਤ ਸਿੰਘ, ਸੋਮਿਲ ਉਪਲ, ਸਕੱਤਰ ਸੁਬੋਧ ਮੈਣੀ। ਨੇ ਅਸਿਸਟੈਂਟ ਗਵਰਨਰ ਕਮਲ ਸ਼ਰਮਾ ਨੂੰ ਵਧਾਈ ਦਿੱਤੀ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

ਭਗਤੀ ਭਜਨ ਗਰੁੱਪ ਦੇ ਸੰਸਥਾਪਕ ਸ੍ਰੀ ਧਰਮਪਾਲ ਬਾਂਸਲ ਵੱਲੋਂ ਵੈਨਕੂਵਰ (ਕੈਨੇਡਾ) ਦੇ ਸ਼੍ਰੀ ਲਕਸ਼ਮੀ ਨਰਾਇਣ ਮੰਦਰ ਵਿੱਚ ਸਨਾਤਨ ਧਰਮ ਦਾ ਪ੍ਰਚਾਰ ਕੀਤਾ ਅਤੇ ਭਜਨ ਗਾਏ

Fri Jul 12 , 2024
ਫਿਰੋਜਪੁਰ 11 ਜੁਲਾਈ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦ ਦਾਤਾ}= ਭਗਤੀ ਭਜਨ ਗਰੁੱਪ ਦੇ ਸੰਸਥਾਪਕ ਸ਼੍ਰੀ ਧਰਮਪਾਲ ਬਾਂਸਲ ਜੀ (ਡਾਇਰੈਕਟਰ ਐੱਸ.ਬੀ.ਐੱਸ ਕਾਲਜ ਆਫ ਨਰਸਿੰਗ ਅਤੇ ਹਾਰਮਨੀ ਆਯੂਰਵੈਦਿਕ ਕਾਲਜ ਫਿਰੋਜ਼ਪੁਰ) ਸਨਾਤਨ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕੀਤੀਆ ਜਾ ਰਹੀਆ ਗਤੀਵਿਧੀਆ ਨੂੰ ਅੱਗੇ ਵਧਾਉਂਦੇ ਹੋਏ ਸ਼੍ਰੀ ਲਕਸ਼ਮੀ ਨਾਰਾਇਣ ਮੰਦਰ ਵੈਨਕੂਵਰ ਕਨੈਡਾ ਵਿਖੇ […]

You May Like

Breaking News

advertisement