ਐਸਐਸਪੀ ਫਿਰੋਜਪੁਰ ਸ਼੍ਰੀਮਤੀ ਸੋਮਿਆ ਮਿਸ਼ਰਾ (ਆਈਪੀਐਸ) ਦੀ ਪ੍ਰੇਰਨਾ ਤੋਂ ਸਮਾਜ ਸੇਵੀ ਵਿਪੁਲ ਨਾਰੰਗ ਨੇ 21,000 ਰੁਪਏ ਦਾ ਚੈੱਕ ਸਰਕਾਰੀ ਪ੍ਰਾਈਮਰੀ ਸਕੂਲ ਤੂਤ ਵਿਚ ਹੈਂਡਬਾਲ ਦੇ ਨਵੇਂ ਗਰਾਉਂਡ ਦੀ ਉਸਾਰੀ ਲਈ ਦਿੱਤਾ

ਫਿਰੋਜਪੁਰ 23 ਜੁਲਾਈ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

ਐਸ.ਐਸ.ਪੀ ਫਿਰੋਜ਼ਪੁਰ ਸ੍ਰੀਮਤੀ ਸ੍ਰੀਮਤੀ ਸੋਮਿਆ ਮਿਸ਼ਰਾ (ਆਈਪੀਐਸ) ਵੱਲੋਂ ਸਕੂਲ ਦਾ ਦੌਰਾ ਕੀਤਾ ਗਿਆ ਅਤੇ ਵਿਦਿਆਰਥੀਆਂ ਨੂੰ ਖੇਡਾਂ ਲਈ ਪ੍ਰੇਰਿਤ ਕੀਤਾ। ਸਰਕਾਰੀ ਪ੍ਰਾਇਮਰੀ ਸਕੂਲ ਤੂਤ ਵਿੱਚ ਹੈਂਡਬਾਲ ਦੇ ਨਵੇਂ ਗਰਾਊਂਡ ਦੀ ਜਰੂਰਤ ਸੀ ਜਿਸ ਤਹਿਤ ਸਮਾਜ ਸੇਵੀ ਸ਼੍ਰੀ ਵਿਪੁਲ ਨਾਰੰਗ ਨਾਲ ਰਾਬਤਾ ਕੀਤਾ ਗਿਆ ਉਹਨਾਂ ਵਲੋਂ ਵਿਦਿਆਰਥੀਆਂ ਨੂੰ ਖੇਡਾਂ ਨਾਲ ਜੋੜਨ ਲਈ ਸਹਿਯੋਗ ਦੇਣ ਦੀ ਗੱਲ ਕੀਤੀ। ਐਸ ਐਸ ਪੀ ਦਫਤਰ ਫਿਰੋਜ਼ਪੁਰ ਵਿਖੇ ਸ਼੍ਰੀ ਵਿਪੁਲ ਨਾਰੰਗ ਵੱਲੋਂ 21000 ਰੁਪਏ ਦਾ ਚੈੱਕ ਸਕੂਲ ਨੂੰ ਦਿੱਤਾ ਗਿਆ। ਇਸ ਮੌਕੇ ਸੈਕਟਰੀ ਰੈਡ ਕਰਾਸ ਅਸ਼ੋਕ ਬਹਿਲ, ਚੇਅਰਮੈਨ ਐਸਐਮਸੀ ਕਮੇਟੀ ਸ ਹਰਜੀਤ ਸਿੰਘ , ਕਮੇਟੀ ਮੈਂਬਰ ਜਗਜੀਤ ਸਿੰਘ, ਅਤੇ ਅਵਤਾਰ ਸਿੰਘ ਹਾਜ਼ਰ ਸਨ। ਸਮੂਹ ਵਿਦਿਆਰਥੀਆਂ , ਸਟਾਫ ਅਤੇ ਐਸਐਮਸੀ ਕਮੇਟੀ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਸ੍ਰੀ ਵਿਪੁਲ ਨਾਰੰਗ ਜੀ ਧੰਨਵਾਦ ਕੀਤਾ ਗਿਆ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

सावन के पहले सोमवार अमृत वेला प्रभात सोसायटी व मन्दिर कमेटी ने मिलकर किया सत्संग

Wed Jul 24 , 2024
फिरोजपुर 23 जुलाई [कैलाश शर्मा जिला विशेष संवाददाता]=- प्राचीन श्री राधा कृष्ण मन्दिर, बजार रामसूख दास मे सावन के पहले सोमवार रात्री अमृत वेला संस्था मण्डल अध्यक्ष जगदीश मककड़, की अध्यक्षता में सत्संग कर सामूहिक भजन पाठ कर देश व विश्व शान्ति के लिए प्राथना की। श्री प्रदीप चानना ने […]

You May Like

Breaking News

advertisement