ਸ: ਉਧਮ ਸਿੰਘ ਦੇ ਸ਼ਹੀਦੀ ਦਿਹਾੜੇ ਤੇ ਗੁਪਤਾ ਡੈਂਟਲ ਕਲੀਨਿਕ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੈੰਡਰੀ ਸਕੂਲ ਬਹਿਕ ਗੁਜਰਾਂ ਵਿਖੇ ਮੁਫਤ ਦੰअंਦਾਂ ਦੀ ਜਾਂਚ ਦਾ ਕੈਂਪ ਲਗਾਇਆ

ਫਿਰੋਜਪੁਰ 31 ਜੁਲਾਈ
{ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

ਜਿਲਾ ਫਿਰੋਜ਼ਪੁਰ ਐਨਜੀਓ ਕੋਆਰਡੀਨੇਸ਼ਨ ਕਮੇਟੀ ਦੇ ਚੇਅਰਮੈਨ ਡਾ: ਬੀਐਲ ਪਸਰੀਚਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲਾ ਫਿਰੋਜਪੁਰ ਐਨਜੀਓ ਕੋਆਰਡੀਨੇਸ਼ਨ ਕਮੇਟੀ ਫਿਰੋਜਪੁਰ (ਬਲਾਕ ਜੀਰਾ) ਨੇ ਗੁਪਤਾ ਡੈਂਟਲ ਕਲੀਨਿਕ ਪੁਰਾਣੀ ਤਲਵੰਡੀ ਰੋਡ ਜੀਰਾ ਦੇ ਸਹਿਯੋਗ ਨਾਲ ਪ੍ਰਿੰਸੀਪਲ ਸ: ਸੁਖਵਿੰਦਰ ਸਿੰਘ ਦੀ ਦੇਖ ਰੇਖ ਹੇਠ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਬਹਿਕ ਗੁਜਰਾਂ ਵਿਖੇ ਦੰਦਾਂ ਦਾ ਮੁਫਤ ਜਾਂਚ ਕੈਂਪ ਸਰਦਾਰ ਉਧਮ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਲਗਾਇਆ। ਲੈਕਚਰਾਰ ਨਰਿੰਦਰ ਸਿੰਘ ਪ੍ਰਧਾਨ ਐਨਜੀਓ ਕੋਆਰਡੀਨੇਸ਼ਨ ਕਮੇਟੀ (ਬਲਾਕ ਜੀਰਾ) ਨੇ ਸ਼ਹੀਦ ਉਧਮ ਸਿੰਘ ਦੇ ਜੀਵਨ ਬਾਰੇ ਵਿਦਿਆਰਥੀਆਂ ਨੂੰ ਦੱਸਿਆ। ਦੰਦਾਂ ਦੇ ਮਾਹਿਰ ਡਾਕਟਰ ਦੀਪ ਗਗਨ ਗੁਪਤਾ ਐਮਡੀਐਸ ਨੇ ਬੱਚਿਆਂ ਦੇ 250 ਦੰਦਾਂ ਦੀ ਜਾਂਚ ਕੀਤੀ ਅਤੇ ਦੰਦਾਂ ਦੀ ਸਾਂਭ ਸੰਭਾਲ ਲਈ ਉਹਨਾਂ ਨੂੰ ਪ੍ਰੇਰਤ ਕੀਤਾ। ਜਿਲਾ ਫਿਰੋਜ਼ਪੁਰ ਐਨਜੀਓ ਕੋਆਰਡੀਨੇਸ਼ਨ ਕਮੇਟੀ ਬਲਾਕ ਜੀਰਾ ਵੱਲੋਂ ਵਿਦਿਆਰਥੀਆਂ ਨੂੰ ਦੰਦ ਸਾਫ ਕਰਨ ਲਈ ਬੁਰਸ਼ ਤੇ ਪੇਸਟਾਂ ਵੰਡੀਆਂ ਗਈਆਂ। ਅੰਤ ਵਿੱਚ ਪ੍ਰਿੰਸੀਪਲ ਸ: ਸੁਖਵਿੰਦਰ ਸਿੰਘ ਨੇ ਦੰਦਾਂ ਦਾ ਮੁਫਤ ਜਾਂਚ ਕੈਂਪ ਲਗਾਉਣ ਤੇ ਐਨਜੀਓ ਕੋਆਰਡੀਨੇਸ਼ਨ ਕਮੇਟੀ ਜੀਰਾ ਅਤੇ ਦੰਦਾਂ ਦੇ ਮਾਹਰ ਡਾਕਟਰ ਗਗਨਦੀਪ ਗੁਪਤਾ ਦਾ ਧੰਨਵਾਦ ਕੀਤਾ। ਇਸ ਸਮੇਂ ਜ਼ਿਲ੍ਹਾ ਫਿਰੋਜ਼ਪੁਰ ਐਨਜੀਓ ਕੋਆਰਡੀਨੇਸ਼ਨ ਕਮੇਟੀ ਦੇ ਮੈਂਬਰ ਸਰਦਾਰ ਹਰਜੀਤ ਸਿੰਘ ਰਿਟਾਇਰਡ ਇੰਸਪੈਕਟਰ, ਅਸ਼ੋਕ ਕੁਮਾਰ ਪਲਤਾ ਰਿਟਾਇਰਡ ਐਸਡੀਓ ਇਰੀਗੇਸ਼ਨ ਤੋਂ ਇਲਾਵਾ ਲੈਕਚਰਾਰ ਮੈਡਮ ਅਰਚਨਾ, ਤਜਿੰਦਰ ਸਿੰਘ, ਰੰਜੀਤ ਕੌਰ, ਕਰਮਜੀਤ ਕੌਰ, ਗੁਰਪ੍ਰੀਤ ਕੌਰ, ਅਮਨਪ੍ਰੀਤ ਕੌਰ, ਰਵਿੰਦਰ ਕੌਰ, ਰਾਜੇਸ਼ ਪੁਰੀ, ਕੈਂਪਸ ਮੈਨੇਜਰ ਮੁਖਤਿਆਰ ਸਿੰਘ, ਗੁਲਸ਼ਨ ਕੁਮਾਰ, ਲਵਪ੍ਰੀਤ ਸ਼ਰਮਾ ਆਦਿ ਵੀ ਹਾਜ਼ਰ ਸਨ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

You May Like

Breaking News

advertisement