ਗਦਰੀ ਯੋਧੇ ਐਸੋਸੀਏਸ਼ਨ ਮਿਸ਼ਰੀ ਵਾਲਾ ਵਲੋਂ ਸ਼ਮਸ਼ਾਨ ਘਾਟ ਨੂੰ ਸਾਫ ਕਰਕੇ 40 ਤੋਂ ਵੱਧ ਫਲਦਾਰ, ਛਾਂਦਾਰ ਅਤੇ ਫੁੱਲਦਾਰ ਬੂਟੇ ਲਗਾਏ ਗਏ।

ਫਿਰੋਜ਼ਪੁਰ 03 ਅਗਸਤ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=

ਗਦਰੀ ਯੋਧੇ ਐਸੋਸੀਏਸ਼ਨ ਪਿੰਡ ਮਿਸ਼ਰੀਵਾਲਾ ਵੱਲੋਂ ਸ਼ਮਸ਼ਾਨ ਘਾਟ ਨੂੰ ਸਾਫ ਕਰਕੇ 40 ਤੋਂ ਵੱਧ ਫਲਦਾਰ ਛਾਂਦਾਰ ਅਤੇ ਫੁੱਲਦਾਰ ਬੂਟੇ ਲਗਾਏ। ਐਸੋਸੀਏਸ਼ਨ ਦੇ ਪ੍ਰਧਾਨ ਸੁਖਮਿੰਦਰ ਸਿੰਘ ਅਤੇ ਵਾਈਸ ਪ੍ਰਧਾਨ ਸ੍ਰੀਮਤੀ ਬਲਵਿੰਦਰ ਕੌਰ ਸੰਧੂ ਨੇ ਦੱਸਿਆ ਕਿ ਸਮੇਂ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਅਸੀਂ ਰੋਜਾਨਾ 40-45 ਬੂਟੇ ਆਪਣੇ ਪਿੰਡ ਵਿੱਚ ਲਗਾ ਰਹੇ ਹਾਂ। ਹੁਣ ਤੱਕ ਅਸੀਂ 600 ਤੋਂ ਵੱਧ ਬੂਟੇ ਲਗਾ ਚੁੱਕੇ ਹਾਂ ਅਤੇ 1000 ਬੂਟਾ ਲਗਾਉਣ ਦਾ ਸਾਡਾ ਟੀਚਾ ਹੈ। ਜਿਸ ਨੂੰ ਅਸੀਂ ਜਲਦੀ ਪੂਰਾ ਕਰ ਲਵਾਂਗੇ‌

     ਇਸ ਮੌਕੇ ਤੇ ਉਹਨਾਂ ਦੇ ਨਾਲ ਮਾਸਟਰ ਗੁਰਨਾਮ ਸਿੰਘ ਇੰਚਾਰਜ, ਗੁਰਦੀਪ ਸਿੰਘ ਮਧਰੂ ਕੈਸ਼ੀਅਰ ਅਤੇ ਐਸੋਸੀਏਸ਼ਨ ਦੇ ਹੋਰ ਵੀ ਮੈਂਬਰ ਮੌਜੂਦ ਸਨ। 

ਸਰਦਾਰ ਭੁਪਿੰਦਰ ਸਿੰਘ ਸੰਧੂ ਕੋਆਡੀਨੇਟਰ ਨੇ ਦੱਸਿਆ ਕਿ ਰੁੱਖਾਂ ਦੀ ਘਾਟ ਕਾਰਨ ਧਰਤੀ ਦੀ ਤਪਸ਼ ਵੱਧ ਰਹੀ ਹੈ ਅਤੇ ਮਨੁੱਖ ਭਿਆਨਕ ਬਿਮਾਰੀਆਂ ਦੇ ਜਾਲ ਵਿੱਚ ਫਸ ਰਹੇ ਹਨ। ਵਾਤਾਵਰਣ ਨੂੰ ਸ਼ੁੱਧ ਤੇ ਸ਼ਾਂਤ ਰੱਖਣ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਵੱਧ ਤੋਂ ਵੱਧ ਪੌਦੇ ਲਗਾਉਣੇ ਅਤੇ ਉਹਨਾਂ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

ਸੇਵਾ ਭਾਰਤੀ ਵੱਲੋਂ 130 ਫਲਦਾਰ ਬੂਟੇ ਲਗਾਏ ਗਏ:- ਤਰਲੋਚਨ ਚੋਪੜਾ ਪ੍ਰਧਾਨ ਸੇਵਾ ਭਾਰਤੀ।

Sat Aug 3 , 2024
ਫਿਰੋਜ਼ਪੁਰ 03 ਅਗਸਤ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}= ਸੇਵਾ ਭਾਰਤੀ ਦੇ ਮੈਂਬਰ ਸ੍ਰੀ ਸੁਰਿੰਦਰ ਕੁਮਾਰ ਡੋਨਰ ਸੇਵਾ ਭਾਰਤੀ ਤਰਲੋਚਨ ਚੋਪੜਾ ਦੇ ਨਾਲ ਅੱਜ ਜੰਗਾਂ ਵਾਲਾ ਮੋੜ ਜਿੱਥੇ ਅਚਾਰਿਆ ਜੋ ਕਿ ਏਕਲ ਵਿਦਿਆਲਿਆ ਵੱਖ ਵੱਖ ਪਿੰਡਾਂ ਵਿੱਚ ਬਾਰਡਰ ਬੈਲਟ ਤੇ ਸਕੂਲ ਵਿੱਚ ਪੜਦੇ ਬੱਚਿਆਂ ਨੂੰ ਸ਼ਾਮ ਨੂੰ ਫਰੀ ਬਗੈਰ ਕਿਸੇ ਕੀਮਤ […]

You May Like

Breaking News

advertisement