ਜਿਲਾ ਫਿਰੋਜ਼ਪੁਰ ਐਨਜੀਓ ਕੋਆਰਡੀਨੇਸ਼ਨ ਕਮੇਟੀ ਬਲਾਕ ਜੀਰਾ ਵੱਲੋਂ ਸ੍ਰੀ ਆਤਮਵੱਲਭ ਜੈਨ ਵਿਦਿਆਪੀਠ ਸੁਸਾਇਟੀ ਜੀਰਾ ਵਿੱਚ ਸੜਕ ਸੁਰੱਖਿਆ ਨਿਯਮਾਂ ਸਬੰਧੀ ਲਗਾਇਆ ਗਿਆ ਕੈਂਪ

ਫਿਰੋਜਪੁਰ 05 ਅਗਸਤ
{ਕੈਲਾਸ਼ ਸ਼ਰਮਾ ਜ਼ਿਲ੍ਹਾ ਫਿਰੋਜ਼ਪੁਰ ਸੰਵਾਦਦਾਤਾ}=

ਸ੍ਰੀ ਆਤਮਵੱਲਭ ਜੈਨ ਵਿਦਿਆਪੀਠ ਸੁਸਾਇਟੀ ਵਿਖੇ ਪ੍ਰਿੰਸੀਪਲ ਸ਼੍ਰੀਮਤੀ ਕਿਰਨ ਅਗਰਵਾਲ ਅਤੇ ਸ੍ਰੀਮਤੀ ਸ਼ਾਲੂ ਸੂਦ ਦੀ ਦੇਖ ਰੇਖ ਵਿੱਚ ਸੜਕ ਸੁਰੱਖਿਆ ਨਿਯਮਾਂ ਸਬੰਧੀ ਜਿਲ੍ਹਾ ਫਿਰੋਜ਼ਪੁਰ ਐਨਜੀਓ ਕੋਆਰਡੀਨੇਸ਼ਨ ਕਮੇਟੀ ਵੱਲੋਂ ਕੈਂਪ ਲਗਾਇਆ ਗਿਆ। ਜਿਸ ਵਿੱਚ ਬੱਚਿਆਂ ਨੂੰ ਸੜਕ ਨਿਯਮਾਂ ਅਤੇ ਸੜਕ ਸੁਰੱਖਿਆ ਸੰਬੰਧੀ ਨਵੇਂ ਬਣੇ ਕਾਨੂੰਨ ਸਬੰਧੀ ਜਾਣਕਾਰੀ ਦਿੱਤੀ ਗਈ। ਬੱਚਿਆਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਉਹਨਾਂ ਦੇ ਦੋ ਪਈਆ ਵਾਹਨ ਤੇ ਲੱਗੀ ਰੋਕ ਅਤੇ ਉਸਦੇ ਲਈ ਹੋਣ ਵਾਲੇ ਜੁਰਮਾਨੇ ਅਤੇ ਸਜ਼ਾ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਸਪੀਡ ਲਿਮਿਟ, ਸੜਕ ਪਾਰ ਕਰਨ ਅਤੇ ਆਵਾਜਾਈ ਦੇ ਨਿਯਮਾਂ ਪ੍ਰਤੀ ਜਾਗਰੂਕਤਾ ਸਬੰਧੀ ਬੱਚਿਆਂ ਨੂੰ ਵੱਖ-ਵੱਖ ਵਿਸ਼ਿਆਂ ਤੇ ਸੰਬੋਧਿਤ ਕੀਤਾ ਗਿਆ। ਇਸ ਮੌਕੇ ਤੇ ਉਚੇਚੇ ਤੌਰ ਤੇ ਸ: ਸਵਰਨ ਸਿੰਘ ਟਰੈਫਿਕ ਇੰਚਾਰਜ ਜੀਰਾ, ਸ: ਨਰਿੰਦਰ ਸਿੰਘ ਰਿਟਾਇਰਡ ਲੈਕਚਰਾਰ ਪ੍ਰਧਾਨ ਐਨਜੀਓ ਕੋਆਰਡੀਨੇਸ਼ਨ ਕਮੇਟੀ ਬਲਾਕ ਜੀਰਾ, ਸ: ਨਛੱਤਰ ਸਿੰਘ ਪ੍ਰਧਾਨ ਸਹਾਰਾ ਕਲੱਬ ,ਸ: ਹਰਜੀਤ ਸਿੰਘ ਰਿਟਾਇਰਡ ਇੰਸਪੈਕਟਰ ਸਿਵਲ ਸਪਲਾਈ, ਸ: ਪ੍ਰੀਤਮ ਸਿੰਘ ਪ੍ਰਧਾਨ ਸੇਵਾ ਭਾਰਤੀ ,ਸ: ਰਣਜੀਤ ਸਿੰਘ ਹੈਡ ਕਾਨਸਟੇਬਲ ਟਰੈਫਿਕ ਪੁਲਿਸ ਹਾਜ਼ਰ ਹੋਏ। ਉਹਨਾਂ ਨੇ ਬੱਚਿਆਂ ਨੂੰ ਸੜਕ ਸੁਰੱਖਿਆ ਨਿਯਮਾਂ ਸਬੰਧੀ ਜਾਣਕਾਰੀ ਦਿੱਤੀ ਅਤੇ ਭਵਿੱਖ ਵਿੱਚ ਸਹੀ ਤਰੀਕੇ ਨਾਲ ਸੜਕ ਸੁਰੱਖਿਆ ਸਬੰਧੀ ਬਣੇ ਕਾਨੂੰਨਾਂ ਨੂੰ ਲਾਗੂ ਕਰਵਾਉਣ ਲਈ ਸਰਕਾਰ ਵਲੋ ਕੀਤੇ ਜਾ
ਰਹੇ ਯਤਨਾਂ ਦੀ ਜਾਣਕਾਰੀ ਦਿੱਤੀ। ਇਸ ਮੌਕੇ ਤੇ ਉਹਨਾਂ ਨੇ ਵਿਦਿਆਰਥੀਆਂ ਦੁਆਰਾ ਕੀਤੇ ਗਏ ਸਵਾਲਾਂ ਦੇ ਜਵਾਬ ਵੀ ਦਿੱਤੇ। ਸਮਾਗਮ ਦੇ ਅੰਤ ਵਿੱਚ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਕਿਰਨ ਅਗਰਵਾਲ ਅਤੇ ਸ੍ਰੀਮਤੀ ਸ਼ਾਲੂ ਸੂਦ ਨੇ ਜਿੱਥੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਉਥੇ ਹੀ ਇਸ ਕੈਂਪ ਨੂੰ ਵਧੀਆ ਢੰਗ ਨਾਲ ਨੇਪਰੇ ਚਾੜਨ ਲਈ ਮੈਡਮ ਬਲਜੀਤ ਮੈਡਮ ਵਾਈਸ ਪ੍ਰਿੰਸਪਲ, ਮੈਡਮ ਸੋਨੀਆ,ਮੈਡਮ ਸੋਨੀਆ ਸ਼ਰਮਾ, ਮੈਡਮ ਸ਼ਾਲੂ ਅਰੋੜਾ,ਮੈਡਮ ਨਿਸ਼ਾ ਅਗਰਵਾਲ ,ਮੈਡਮ ਟੀਨਾ,ਪਰਮਜੀਤ ਸਿੰਘ ਅਤੇ ਆਤਮਵੱਲਭ ਜੈਨ ਸੁਸਾਇਟੀ ਦੇ ਸਾਰੇ ਅਧਿਆਪਕਾਂ ਦੀ ਸ਼ਲਾਘਾ ਕੀਤੀ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

मोबाइल चोरी में पुलिस ने 3 शातिर चोरों को पकड़ा

Mon Aug 5 , 2024
बिलरियागंज। पुलिस अधीक्षक आजमगढ़ द्वारा मोबाइल चोरों के खिलाफ पूरे जनपद में अभियान चलाया जा रहा है ।वही बिलरियागंज पुलिस द्वारा थानाध्यक्ष विनय कुमार सिंह के नेतृत्व में तीन शातिर मोबाइल चोरों को मधनापार नहर के पास से सोमवार को लगभग 12:00 बजे 6 मोबाइल एंड्रॉयड फोन के साथ गिरफ्तार […]

You May Like

Breaking News

advertisement