ਰੋਟਰੀ ਕਲੱਬ ਫਿਰੋਜਪੁਰ ਰੋਆਇਲ ਵੱਲੋਂ ਤੀਆਂ ਦਾ ਤਿਉਹਾਰ ਬੜੇ ਹੀ ਉਤਸ਼ਾਹ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ

ਫਿਰੋਜਪੁਰ 08 ਅਗਸਤ {ਕੈਲਾਸ਼ ਸ਼ਰਮਾ ਜ਼ਿਲਾ ਵਿਸ਼ੇਸ਼ ਸੰਵਾਦਦਾਤਾ}=

ਹਰਿਆਲੀ ਤੀਜ ਦਾ ਤਿਉਹਾਰ ਭਾਰਤ ਦੇ ਵੱਖ ਵੱਖ ਰਾਜਾਂ ਵਿੱਚ ਵੱਖ-ਵੱਖ ਅੰਦਾਜ਼ ਨਾਲ ਮਨਾਇਆ ਜਾਂਦਾ ਪਰ ਪੰਜਾਬ ਵਿੱਚ ਇਸ ਨੂੰ ਤੀਆਂ ਦਾ ਤਿਉਹਾਰ ਯਨੀ ਕਿ ਧੀਆਂ ਦਾ ਤਿਉਹਾਰ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਤੀਆਂ ਦਾ ਤਿਉਹਾਰ ਸਾਵਣ ਮਹੀਨੇ ਦਾ ਪ੍ਰਮੁੱਖ ਤਿਆਰ ਹੈ ਅਤੇ ਇਸ ਮਹੀਨੇ ਧੀਆਂ ਆਪਣੇ ਪੇਕੇ ਘਰ ਆ ਕੇ ਇਸ ਤਿਉਹਾਰ ਨੂੰ ਮਨਾਉਂਦੀਆਂ ਹੁੰਦੀਆਂ ਸਨ। ਇਸ ਪੁਰਾਤਨ ਵਿਰਸੇ ਦੇ ਤਿਉਹਾਰ ਦੀ ਵਿਰਾਸਤ ਨੂੰ ਸੰਭਾਲਣ ਦੇ ਮਕਸਦ ਨਾਲ ਫਿਰੋਜ਼ਪੁਰ ਦੀ ਨਾਮਵਰ ਕਮਾਂਤਰੀ ਪੱਧਰ ਦੀ ਸਮਾਜ ਸੇਵੀ ਸੰਸਥਾ ਰੋਟਰੀ ਕਲੱਬ ਫਿਰੋਜਪੁਰ ਰੋਆਇਲ ਵੱਲੋਂ ਵੀ ਇਹ ਤਿਉਹਾਰ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਫਿਰੋਜ਼ਪੁਰ ਦੇ ਇੱਕ ਹੋਟਲ ਵਿੱਚ ਮਨਾਏ ਇਸ ਤਿਉਹਾਰ ਵਿੱਚ ਕਲੱਬ ਵੱਲੋਂ ਪੁਰਾਤਨ ਵਿਰਸੇ ਦੀਆਂ ਸਾਰੀਆਂ ਵਣਗੀਆਂ ਦੇ ਰੰਗ ਝਾਕੀਆਂ ਦੇ ਰੂਪ ਵਿੱਚ ਪੇਸ਼ ਕੀਤੇ ਅਤੇ ਕਲੱਬ ਦੀਆਂ ਔਰਤਾਂ ਅਤੇ ਧੀਆਂ ਨੇ ਰਲ ਮਿਲ ਕੇ ਇਸ ਤਿਉਹਾਰ ਨੂੰ ਮਨਾਇਆ। ਜਿਸ ਵਿੱਚ ਗੀਤ ਸੰਗੀਤ ਗਿੱਧਾ ਤੋਂ ਇਲਾਵਾ ਕਈ ਤਰ੍ਹਾਂ ਦੀਆਂ ਮਨੋਰੰਜਨ ਗੇਮਾਂ ਵੀ ਕਰਵਾਈਆਂ ਗਈਆਂ।
ਰੋਟਰੀ ਕਲੱਬ ਫਿਰੋਜਪੁਰ ਰੋਇਲ ਦੇ ਪ੍ਰਧਾਨ ਰੋਟੇਰੀਅਨ ਵਿਜੇ ਮੋਂਗਾ ਅਤੇ ਸੈਕਟਰੀ ਰਕੇਸ਼ ਮਨਚੰਦਾ ਦੀ ਅਗਵਾਈ ਵਿੱਚ ਕਰਵਾਏ। ਇਸ ਪ੍ਰੋਗਰਾਮ ਵਿੱਚ ਸਟੇਜ ਸੈਕਟਰੀ ਦੀ ਭੂਮਿਕਾ ਮੁਸਕਾਨ ਮੌਂਗਾ ਅਤੇ ਇਸ਼ਿਤਾ ਤਿਵਾੜੀ ਦੁਆਰਾ ਨਿਭਾਈ ਗਈ ਅਤੇ ਵੱਖ ਵੱਖ ਮਨੋਰੰਜਨ ਗੇਮਾਂ ਦੇ ਜੇਤੂਆਂ ਨੂੰ ਇਨਾਮ ਸੁਨੀਤਾ ਮੋਂਗਾ ਅਤੇ ਸੁਨੀਤਾ ਮਨਚੰਦਾ ਦੁਆਰਾ ਦਿੱਤੇ ਗਏ। ਇਸ ਮੌਕੇ ਮੁੱਖ ਮੁਕਾਬਲਾ ਮਿਸਿਜ ਤੀਜ ਨਵਿਆ ਮਨਚੰਦਾ ਨੇ ਜਿੱਤਿਆ ਜਦਕਿ ਮੇਘਾ ਮਾਨਕ ਇਸ ਮੁਕਾਬਲੇ ਵਿੱਚ ਦੂਜੇ ਨੰਬਰ ਤੇ ਰਹੀ।
ਇਸ ਪ੍ਰੋਗਰਾਮ ਵਿੱਚ ਰੋਟਰੀ ਕਲੱਬ ਫਿਰੋਜ਼ਪੁਰ ਰੋਆਇਲ ਦੀਆਂ ਮਹਿਲਾਵਾਂ ਰਜਨੀ ਤਿਵਾੜੀ ਪੂਜਾ ਅਰੋੜਾ ਜੋਤੀ ਸ਼ਰਮਾ ਅਨੂ ਧਵਨ ਮੀਨੂ ਮਾਣਕ ਮਧੂ ਮੌਂਗਾ ਪੁਸ਼ਪਾ ਦੇਵੀ ਕਰਮਜੀਤ ਕੌਰ ਤਰਨਜੀਤ ਕੌਰ ਆਦੀ ਨੇ ਇਸ ਪ੍ਰੋਗਰਾਮ ਵਿੱਚ ਭਾਗ ਲਿਆ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

दिव्या ज्योति जागृती संस्थान द्वारा संकल्प कोचिंग सेंटर में तनाव प्रबंधन पर किया गया सेमिनार

Thu Aug 8 , 2024
फिरोजपुर 8 अगस्त {कैलाश शर्मा जिला विशेष संवाददाता}= दिव्य ज्योति जाग्रति संस्थान द्वारा संकल्प कोचिंग सेन्टर, श्रीगंगानगर में तनाव प्रबंधन पर सेमिनार किया गया। इस सेमिनार में श्री आशुतोष महाराज जी के शिष्य स्वामी डॉ. सर्वेश्वर जी जे बताया कि आज के तेजी से बदलते और प्रतिस्पर्धात्मक युग में तनाव […]

You May Like

Breaking News

advertisement