ਜਿਲਾ ਫਿਰੋਜ਼ਪੁਰ ਐਨਜੀਓ ਕੋਆਰਡੀਨੇਸ਼ਨ ਕਮੇਟੀ ਬਲਾਕ ਜੀਰਾ ਵੱਲੋਂ ਟਰੈਫਿਕ ਨਿਯਮਾਂ ਦੀ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ

ਫਿਰੋਜਪੁਰ 12 ਅਗਸਤ
{ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

ਜ਼ਿਲਾ ਫਿਰੋਜ਼ਪੁਰ ਐਨਜੀਓ ਕੋਆਰਡੀਨੇਸਨ ਕਮੇਟੀ ਫਿਰੋਜਪੁਰ (ਬਲਾਕ ਜੀਰਾ) ਨੇ ਸਰਕਾਰੀ ਹਾਈ ਸਕੂਲ ਵਕੀਲਾਂ ਵਾਲਾ ਵਿਖੇ ਮੁੱਖ ਅਧਿਆਪਕ ਵਿਸ਼ੇਸ਼ ਸਚਦੇਵਾ ਦੀ ਰਹਿਨੁਮਾਈ ਹੇਠ ਟਰੈਫਿਕ ਨਿਯਮਾਂ ਦੀ ਪਾਲਣਾ ਹਿਤ ਜਾਗਰੂਕਤਾ ਸੈਮੀਨਾਰ ਕਰਵਾਇਆ। ਇਸ ਸੈਮੀਨਾਰ ਨੂੰ ਸੇਵਾ ਮੁਕਤ ਲੈਕਚਰਾਰ ਨਰਿੰਦਰ ਸਿੰਘ ਪ੍ਰਧਾਨ ਐਨਜੀਓ ਕੁਆਡੀਨੇਸ਼ਨ ਕਮੇਟੀ (ਬਲਾਕ ਜੀਰਾ) ਨੇ ਸੰਬੋਧਨ ਕੀਤਾ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ 18 ਸਾਲ ਤੋਂ ਘੱਟ ਉਮਰ ਦੇ ਨੌਜਵਾਨ ਦੋ ਪਹੀਆ, ਚਾਰ ਪਹੀਆ ਵਾਹਨ ਚਲਾਉਣ ਤੋਂ ਗੁਰੇਜ ਕਰਨ, ਇਲੈਕਟਰੋਨਿਕ ਹਾਈ ਸਪੀਡ 110 ਸੀਸੀ ਦੋ ਪਹੀਆ ਵਾਹਨ 18 ਸਾਲ ਤੋਂ ਘੱਟ ਉਮਰ ਦੇ ਵਿਦਿਆਰਥੀ ਨਹੀਂ ਚਲਾ ਸਕਦੇ। ਜਦ ਕਿ ਇਲੈਕਟਰੋਨਿਕ ਘੱਟ ਸਪੀਡ 50 ਸੀਸੀ ਦੋ ਪਹੀਆ ਵਾਹਨ 16 ਤੋਂ 18 ਸਾਲ ਦੀ ਉਮਰ ਦੇ ਬੱਚੇ ਲਾਇਸੈਂਸ ਲੈ ਕੇ ਚਲਾ ਸਕਦੇ ਹਨ। ਇਸ ਲਈ ਹਿੰਦੂ ਧਰਮ ਦੇ ਬੱਚਿਆਂ ਲਈ ਹੈਲਮਟ ਪਹਿਨਣਾ ਤੇ ਸਿੱਖ ਧਰਮ ਦੇ ਬੱਚਿਆਂ ਲਈ ਪੱਗ ਪਹਿਨਣਾ ਜਰੂਰੀ ਹੈ। ਮੁੱਖ ਅਧਿਆਪਕ ਵਿਸ਼ੇਸ਼ ਸਚਦੇਵਾ ਨੇ ਸੈਮੀਨਾਰ ਟਰੈਫਿਕ ਬਾਰੇ ਚਲਾਉਣ ਤੇ ਐਨਜੀਓ ਕੋਆਰਡੀਨੇਸ਼ਨ ਕਮੇਟੀ ਦਾ ਧੰਨਵਾਦ ਕੀਤਾ ਅਤੇ ਟਰੈਫਿਕ ਨਿਯਮਾਂ ਦੀ ਵਿਦਿਆਰਥੀਆਂ ਵੱਲੋਂ ਪਾਲਣਾ ਕਰਨ ਦਾ ਵਿਸ਼ਵਾਸ ਵੀ ਦਵਾਇਆ। ਇਸ ਸਮੇਂ ਐਨਜੀਓ ਕੋਆਰਡੀਨੇਸ਼ਨ ਕਮੇਟੀ ਮੈਂਬਰ ਹਰਜੀਤ ਸਿੰਘ ਰਿਟਾਇਰਡ ਇੰਸਪੈਕਟਰ, ਅਸ਼ੋਕ ਕੁਮਾਰ ਪਲਤਾ ,ਬਲਜੀਤ ਸਿੰਘ, ਸਰਬਜੀਤ ਸਿੰਘ, ਪਰਮਜੀਤ ਸਿੰਘ, ਪਰਮਿੰਦਰ ਸਿੰਘ ਅਤੇ ਮਨੀਸ਼ਾ ਆਦਿ ਹਾਜ਼ਰ ਸਨ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

रोटरी क्लब फिरोजपुर छावनी द्वारा स्कूली बच्चों की आंखों का चेकअप कैंप लगाया गया

Mon Aug 12 , 2024
फिरोजपुर 12 अगस्त [कैलाश शर्मा जिला विशेष संवाददाता]= रोटरी क्लब फिरोजपुर छावनी द्वारा एचएमडीएवी पब्लिक स्कूल में बच्चों की आंखें चेक करवाने का कैंप लगाया गया। जिसमें 400 से भी अधिक बच्चों की आंखों का निरीक्षण डिजिटल व मैन्युअल तसल्ली बख्श किया गया। प्रोजेक्ट चेयरमैन विपुल नारंग ने बताया कि […]

You May Like

Breaking News

advertisement