ਵਾਤਾਵਰਨ ਸਿੱਖਿਆ ਪ੍ਰੋਗਰਾਮ ਸਬੰਧੀ ਇੱਕ ਰੋਜ਼ਾ ਵਰਕਸ਼ਾਪ ਦਾ ਸਫ਼ਲਤਾਪੂਰਵਕ ਆਯੋਜਨ

ਫਿਰੋਜ਼ਪੁਰ 12 ਅਗਸਤ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

ਪੰਜਾਬ ਸਟੇਟ ਕਾਉਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਪੰਜਾਬ , ਰਾਜ ਵਿੱਦਿਅਕ ਖੋਜ ਅਤੇ ਸਿੱਖਲਾਈ ਪ੍ਰੀਸ਼ਦ ਮੋਹਾਲੀ , ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ ਫਿਰੋਜ਼ਪਰ) ਦੇ ਸਾਂਝੇ ਸਹਿਯੋਗ ਨਾਲ ਕਲੱਸਟਰ ਪੱਧਰ ਤੇ ਛੇ ਜ਼ਿਲ੍ਹਿਆਂ (ਫਿਰੋਜ਼ਪੁਰ,ਫਾਜ਼ਿਲਕਾ,ਮੋਗਾ, ਫ਼ਰੀਦਕੋਟ,ਸ਼੍ਰੀ ਮੁਕਤਸਰ ਸਾਹਿਬ ਅਤੇ ਬਠਿੰਡਾ) ਦੀ ਵਾਤਾਵਰਨ ਸਿੱਖਿਆ ਪ੍ਰੋਗਰਾਮ ਦੀ ਇੱਕ ਰੋਜ਼ਾ ਵਰਕਸ਼ਾਪ ਅੱਜ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਦਾਸ ਐਂਡ ਬਰਾਊਨ ਵਰਲਡ ਸਕੂਲ ਵਿਖੇ ਆਯੋਜਿਤ ਕੀਤੀ ਗਈ । ਡਾ.ਕੇ. ਐੱਸ.ਬਾਠ ਜੁਆਇੰਟ ਡਾਇਰੈਕਟਰ , ਪੰਜਾਬ ਸਟੇਟ ਕਾਉਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਪੰਜਾਬ ,ਡਾ. ਮੰਦਾਕਨੀ ਠਾਕੁਰ ਪ੍ਰੋਜੈਕਟ ਸਾਇੰਟਿਸਟ , ਪੰਜਾਬ ਸਟੇਟ ਕਾਉਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਪੰਜਾਬ ,ਸਰਦਾਰ ਨਰਿੰਦਰ ਸਿੰਘ ,ਸਟੇਟ ਰੀਸੋਰਸ ਪਰਸਨ,ਸਾਇੰਸ ਪੰਜਾਬ , ਸ਼੍ਰੀ ਮਤੀ ਨੀਲਮ ਰਾਣੀ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਫਿਰੋਜ਼ਪੁਰ , ਸਰਦਾਰ ਪ੍ਰਗਟ ਸਿੰਘ ਬਰਾੜ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਫਿਰੋਜ਼ਪੁਰ ਅਤੇ ਸ਼੍ਰੀ ਰਾਜੇਸ਼ ਕੁਮਾਰ ਚੰਡੇਲ ਪ੍ਰਿੰਸੀਪਲ ਦਾਸ ਐਂਡ ਬਰਾਊਨ ਵਰਲਡ ਸਕੂਲ ਫਿਰੋਜ਼ਪੁਰ ਨੇ ਮੁੱਖ ਮਹਿਮਾਨ ਦੇ ਤੌਰ ਤੇ ਜੋਤੀ ਪਰਜਲਤ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਅਤੇ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ।
ਡਿਪਟੀ ਡੀਈਓ ਪ੍ਰਗਟ ਸਿੰਘ ਬਰਾੜ ਅਤੇ ਸਟੇਟ ਐਵਾਰਡ ਉਮੇਸ਼ ਕੁਮਾਰ ਹੈੱਡ ਮਾਸਟਰ ਕਮ ਜ਼ਿਲ੍ਹਾ ਵਾਤਾਵਰਣ ਸਿੱਖਿਆ ਪ੍ਰੋਗਰਾਮ ਕੋਆਰਡੀਨੇਟਰ ਫਿਰੋਜ਼ਪੁਰ ਨੇ ਦੱਸਿਆ ਕਿ ਇਸ ਵਰਕਸ਼ਾਪ ਵਿੱਚ ਉਪਰੋਕਤ ਛੇ ਜ਼ਿਲ੍ਹਿਆਂ ਦੇ ਜ਼ਿਲ੍ਹਾ ਈ.ਈ.ਪੀ ਕੋਆਰਡੀਨੇਟਰ , ਬਲਾਕ ਈ ਈ ਪੀ ਕੋਆਰਡੀਨੇਟਰ, ਈਕੋ-ਕਲੱਬ ਇੰਚਾਰਜ , ਸਕੂਲ ਮੁੱਖੀ ਅਤੇ ਪ੍ਰਿੰਸੀਪਲ ਸਾਹਿਬਾਨ , ਕੁੱਲ 250 ਸਕੂਲਾਂ ਨੂੰ ਈਕੋ-ਕਲੱਬ ਸਬੰਧੀ ਆਨਲਾਈਨ ਰਜਿਸਟ੍ਰੇਸ਼ਨ, ਲਾਈਫ ਈਕੋ ਹੈਕਥੋਨ ਪ੍ਰੋਗਰਾਮ ਅਤੇ ਰਜਿਸਟ੍ਰੇਸ਼ਨ, ਈਈਪੀ ਸਬੰਧੀ ਸੰਭਾਵਿਤ ਕਿਰਿਆਵਾਂ ਅਤੇ ਇਸ ਦੇ ਕੰਪੋਨੇਂਟਸ ਬਾਰੇ ਜਾਣਕਾਰੀ ਦਿੱਤੀ ਗਈ। ਇਹ ਜਾਣਕਾਰੀ ਰੀਸੋਰਸ ਪਰਸਨ ਮਿਸ ਵਿਸ਼ਾਲੀ ਸਿੰਘ ਪਾਈ ਜ਼ੈਮ ਫਾਊਂਡੇਸ਼ਨ ਪੁਣਾ , ਡਾ.ਗੁਰਵਿੰਦਰ ਸਿੰਘ ਫੀਲਡ ਮੈਨੇਜਰ ਵਰਟਿਵਰ , ਜੈਤੀਸ਼ ਵਰਟਿਵਰ ਰੀਸੋਰਸ ਪਰਸਨ ਦੁਆਰਾ ਸਾਂਝੀ ਕੀਤੀ ਗਈ।ਸਟੇਜ ਦਾ ਸੰਚਾਲਨ ਸੁਖਵਿੰਦਰ ਸਿੰਘ ਲੈਕ ਪੰਜਾਬੀ ਦੁਆਰਾ ਬਾਖੂਬੀ ਨਿਭਾਇਆ ਗਿਆ। ਸਚਿਨ ਨਾਰੰਗ ਸਾਇੰਸ ਮਾਸਟਰ ਸਰਕਾਰੀ ਹਾਈ ਸਕੂਲ ਮੋਹਨ ਕੇ ਹਿਠਾੜ ਅਤੇ ਗੁਰਮੀਤ ਸਿੰਘ ਸਾਇੰਸ ਮਾਸਟਰ ਸਰਕਾਰੀ ਹਾਈ ਸਕੂਲ ਝੰਡੂ ਵਾਲਾ ਨੇ ਵਾਤਾਵਰਨ ਵਿਸ਼ੇ ਤੇ ਕੁਇਜ਼ ਵੀ ਕਰਵਾਈ |ਇਹ ਪ੍ਰੋਗਰਾਮ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਸ਼੍ਰੀ ਕਮਲ ਸ਼ਰਮਾ ਨੋਡਲ ਇੰਚਾਰਜ ਪ੍ਰੋਗਰਾਮ ,ਡਾ. ਸ਼ੈਲੀਨ ਦਾਸ ਐਂਡ ਬਰਾਊਨ ਵਰਲਡ ਸਕੂਲ ,ਸਮੂਹ ਬਲਾਕ ਈ ਈ ਪੀ ਕੋਆਰਡੀਨੇਟਰ ਨੇ ਅਹਿਮ ਭੂਮਿਕਾ ਨਿਭਾਈ । ਇਸ ਮੌਕੇ ਤੇ ਨਦੀਨ ਵਿਗਿਆਨੀ ਡਾ. ਰਾਇ ਸਿੰਘ ਦੁਆਰਾ ਵਾਤਾਵਰਣੀ ਪ੍ਰਭਾਵਾਂ ਸਬੰਧੀ ਵਿਸ਼ੇਸ਼ ਲੈਕਚਰ ਦਿੱਤਾ ਗਿਆ। ਮਿਸ਼ਨ ਲਾਈਫ ਤਹਿਤ ਸਾਰਿਆਂ ਵਲੋ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਲਈ ਪ੍ਰਣ ਲਿਆ ਗਿਆ।
ਬੱਚਿਆਂ ਵਲੋ ਵਾਤਾਵਰਨ ਸਬੰਧੀ ਚਾਰਟ ਮੇਕਿੰਗ ਮੁਕਾਬਲੇ ਵਿੱਚ ਭਾਗ ਲਿਆ ਗਿਆ ਜਿਸ ਵਿਚ ਜੇਤੂ ਬੱਚਿਆਂ ਨੂੰ ਪੋਧੇ ਅਤੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ । ਜ਼ਿਲ੍ਹਾ ਰੀਸੋਰਸ ਕੋਆਰਡੀਨੇਟਰ ਸੁਮੀਤ ਗਲ੍ਹੋਤਰਾ ਨੇ ਵੀ ਵਰਕਸ਼ਾਪ ਵਿਚ ਭਾਗ ਲਿਆ।
ਅੰਤ ਵਿੱਚ ਸਭ ਨੂੰ ਸਨਮਾਨ ਦੇ ਰੂਪ ਵਿੱਚ ਪੌਦੇ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ।
ਸਾਰੇ ਟ੍ਰੇਨਿੰਗ ਲੈਣ ਵਾਲੇ ਅਧਿਆਪਕਾਂ ਨੂੰ ਸਰਟੀਫਿਕੇਟ ਵੀ ਦਿੱਤੇ ਗਏ । ਵੱਖ ਵੱਖ ਜ਼ਿਲ੍ਹੇ ਤੋਂ ਆਏ ਅਧਿਆਪਕ ਸਾਥੀਆਂ ਵਲੋਂ ਪੂਰੇ ਪ੍ਰੋਗਰਾਮ, ਪ੍ਰਬੰਧ ਦੀ ਪ੍ਰਸ਼ੰਸਾ ਕੀਤੀ ਗਈ। ਇਸ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ (ਸ ਸ) ਫਿਰੋਜ਼ੇਪੁਰ ਵਧਾਈ ਦਾ ਪਾਤਰ ਹੈ ।ਸਕੂਲ ਵਲੌ ਐਕਟਿਵਟੀ ਕੋਆਰਡੀਨੇਟਰ ਗੁਰਿੰਦਰ, ਗ੍ਰਾਫਿਕ ਡਿਜਿਆਨਰ ਰੂਪਾਲੀ, ਐ ਐਸ ਐ ਜਸਪਾਲ, ਧਰਮਿੰਦਰ, ਸੋਨੂੰ , ਨਿਆਲਾ ਆਦਿ ਦਾ ਯੋਗਦਾਨ ਰਿਹਾ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

भारत विकास परिषद फिरोजपुर छावनी शाखा द्वारा सांस्कृतिक विकास सप्ताह के अंतर्गत बच्चों की प्रतियोगिता का किया गया आयोजन:नरेश गोयल

Mon Aug 12 , 2024
फिरोजपुर 12 अगस्त {कैलाश शर्मा जिला विशेष संवाददाता}= भारत विकास परिषद फिरोजपुर छावनी शाखा द्वारा सांस्कृतिक विकास सप्ताह के अंतर्गत मनोहर लाल हाई स्कूल संतलाल रोड में बच्चों की प्रतियोगिता कराई गई इसमें बच्चों में मेहंदी रंगोली और 15 अगस्त के उपलक्ष में तिरंगा महोत्सव पर ड्राइंग कंपटीशन हुआ। इस […]

You May Like

Breaking News

advertisement