ਸ੍ਰੀ ਵੀਰਇੰਦਰ ਅਗਰਵਾਲ, ਜ਼ਿਲ੍ਹਾ ਅਤੇ ਸੈਸ਼ਨ ਜੱਜ, ਫਿਰੋਜੁਪਰ ਵੱਲੋਂ ਕੇਂਦਰੀ ਜ਼ੇਲ੍ਹ, ਫਿਰੋਜਪੁਰ ਦਾ ਕੀਤਾ ਦੌਰਾ

ਫਿਰੋਜ਼ਪੁਰ 17 ਅਗਸਤ, 2024 {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=
ਸ਼੍ਰੀ ਵੀਰਇੰਦਰ ਅਗਰਵਾਲ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਸਹਿਤ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਵੱਲੋਂ ਜ਼ਿਲ੍ਹਾ ਫਿਰੋਜ਼ਪੁਰ ਦੀ ਕੇਂਦਰੀ ਜ਼ੇਲ੍ਹ ਦਾ ਦੌਰਾ ਕੀਤਾ ਗਿਆ । ਇਸ ਮੌਕੇ ਸ੍ਰੀ ਰਾਜਦੀਪ ਸਿੰਘ ਬਰਾੜ, ਅਡਿਸ਼ਨਲ ਸੁਪਰਡੈਂਟ, ਕੇਂਦਰੀ ਜ਼ੇਲ੍ਹ, ਫਿਰੋਜਪੁਰ ਅਤੇ ਹੋਰ ਜ਼ੇਲ੍ਹ ਸਟਾਫ ਵੀ ਮੌਜੂਦ ਸੀ। ਇਸ ਦੌਰਾਨ ਜੱਜ ਸਾਹਿਬ ਨੇ ਕੇਂਦਰੀ ਜੇਲ੍ਹ ਵਿਖੇ ਹਵਾਲਾਤੀਆਂ/ਕੈਦੀਆਂ ਦੀਆਂ ਮੁਸ਼ਕਿਲਾਂ ਸੁਣੀਆਂ। ਜੱਜ ਸਾਹਿਬਾਨ ਦੇ ਨਾਲ ਸ੍ਰੀ ਸੁਖਦੀਪ ਗੁੰਬਰ, ਚੀਫ, ਲੀਗਲ ਏਡ ਡਿਫੈਂਸ ਕਾਊਸਲ ਸਿਸਟਮ, ਮਿਸ ਪ੍ਰਿਅੰਕਾ ਗਰਗ, ਅਸਿਸਟੈਂਟ, ਲੀਗਲ ਏਡ ਡਿਫੈਂਸ ਕਾਊਸਲ ਸਿਸਟਮ, ਫਿਰੋਜਪੁਰ ਵੀ ਮੌਕੇ ਤੇ ਹਾਜ਼ਰ ਸਨ। ਇਸ ਤੋਂ ਬਾਅਦ ਜੱਜ ਸਾਹਿਬ ਨੇ ਜ਼ੇਲ੍ਹ ਵਿਖੇ ਬਣੀ ਰਸੋਈ ਦਾ ਅਤੇ ਇੱਥੇ ਬਣੇ ਖਾਣੇ ਦਾ ਨਿਰੀਖਣ ਕੀਤਾ। ਫਿਰ ਜੱਜ ਸਾਹਿਬ ਨੇ ਜਨਾਨਾ ਵਾਰਡ ਵਿੱਚ ਹਾਜ਼ਰ ਔਰਤਾਂ ਦੀਆਂ ਸਮੱਸਿਆਵਾਂ ਸੁਣੀਆਂ। ਅੰਤ ਵਿੱਚ ਜੱਜ ਸਾਹਿਬ ਨੇ ਜੇਲ੍ਹ ਵਿੱਚ ਬੰਦ ਹਵਾਲਾਤੀਆਂ ਅਤੇ ਕੈਦੀਆਂ ਨੂੰ ਸੰਬੋਧਨ ਕਰਦੇ ਹੋਏ ਇਹ ਕਿਹਾ ਕਿ ਤੁਸੀਂ ਇੱਥੋਂ ਦੇਸ਼ ਦੇ ਇੱਕ ਚੰਗੇ ਨਾਗਰਿਕ ਬਣ ਕੇ ਬਾਹਰ ਜਾਓ ਅਤੇ ਜ਼ਿੰਦਗੀ ਵਿੱਚ ਕੋਈ ਵੀ ਗਲਤ ਕੰਮ ਨਾ ਕਰਨ ਦਾ ਪ੍ਰਣ ਲਓ ਤਾਂ ਕਿ ਤੁਹਾਡੀ ਆਉਣ ਵਾਲੀ ਜ਼ਿੰਦਗੀ ਸੁਖਮਈ ਹੋਵੇ ਅਤੇ ਉਹ ਪ੍ਰਮਾਤਮਾ ਨੂੰ ਇਹੀ ਪ੍ਰਾਰਥਨਾ ਕਰਦੇ ਹਨ ਕਿ ਇੱਥੋਂ ਦੇ ਕਿਸੇ ਵੀ ਵਿਅਕਤੀ ਨੂੰ ਦੁਬਾਰਾ ਜੇਲ੍ਹ ਨਾ ਆਉਣਾ ਪਵੇ ਤਾਂ ਜ਼ੋ ਤੁਸੀਂ ਦੇਸ਼ ਦੇ ਇੱਕ ਚੰਗੇ ਨਾਗਰਿਕ ਬਣਦੇ ਹੋਏ ਦੇਸ਼ ਨੂੰ ਹੋਰ ਮਹਾਨ ਬਣਾਉਣ ਵਿੱਚ ਆਪਣਾ ਅਹਿਮ ਯੋਗਦਾਨ ਪਾਉਣ। ਇਸ ਮੌਕੇ ਪੈਰਾ ਲੀਗਲ ਵਲੰਟੀਅਰ ਸ਼੍ਰੀ ਗਗਨਦੀਪ ਸਿੰਘ ਵੀ ਆਪਣੇ ਜੇਲ੍ਹ ਲੀਗਲ ਸਰਵਿਸਜ਼ ਕਲੀਨਿਕ ਰਿਕਾਰਡ ਦੇ ਨਾਲ ਮੌਜੂਦ ਸਨ। ਇਸ ਦੇ ਨਾਲ ਜੱਜ ਸਾਹਿਬ ਦਾ ਇੱਥੇ ਮੌਜੂਦ ਸਾਰੇ ਅਫਸਰ ਸਾਹਿਬਾਨਾਂ ਨੇ ਧੰਨਵਾਦ ਕੀਤਾ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

मध्य प्रदेश/ रीवा/ बहन बेटियों के सम्मान में.."जय महाकाल सेवा संघ" मैदान में

Sat Aug 17 , 2024
स्टेट हेड /राहुल कुशवाहा मध्य प्रदेश,8889284934 विनय तिवारी के नेतृत्व मे कॉलेज चौराहा स्थित विवेकानंद पार्क में पश्चिम बंगाल के आरजी कर मेडिकल कॉलेज और अस्पताल के सेमिनार हॉल में 9 अगस्त को एक महिला डॉक्टर के साथ कथित तौर पर बलात्कार कर उसकी हत्या कर दी गई थी. .सर्वप्रथम […]

You May Like

advertisement