ਏ.ਐਸ.ਜੀ. ਟੀਮ ਵੱਲੋਂ ਨਵ ਨਿਯੁਕਤ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਅਤੇ ਐਲੀਮੈਂਟਰੀ ਦਾ ਕੀਤਾ ਗਿਆ ਰਸਮੀ ਸੁਆਗਤ

ਫਿਰੋਜ਼ਪੁਰ 27 ਅਗਸਤ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=

ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਅਤੇ ਰਾਜ ਵਿਦਿਅਕ ਸਿੱਖਿਆ ਅਤੇ ਖੋਜ ਸਿਖਲਾਈ ਪ੍ਰੀਸ਼ਦ ਦੇ ਯਤਨਾ ਸਦਕਾ ਪੰਜਾਬ ਦੇ ਸਮੂਹ ਸਰਕਾਰੀ ਸਕੂਲਾਂ ਨੂੰ ਅਕਾਦਮਿਕ ਪੱਧਰ ‘ਤੇ ਸਹਾਇਤਾ ਪ੍ਰਦਾਨ ਕਰਨ ਲਈ ਅਕਾਦਮਿਕ ਸਪੋਰਟ ਗਰੁੱਪ ਦਾ ਗਠਨ ਕੀਤਾ ਗਿਆ ਹੈ। ਜਿਸ ਦਾ ਮੁੱਖ ਕੰਮ ਸਮੂਹ ਸਰਕਾਰੀ ਸਕੂਲਾਂ ਵਿੱਚ ਚੱਲ ਰਹੇ ਤਰ੍ਹਾਂ ਤਰ੍ਹਾਂ ਦੇ ਅਕਾਦਮਿਕ ਪ੍ਰੋਜੈਕਟਾਂ ,ਅਕਾਦਮਿਕ ਪ੍ਰੋਗਰਾਮ ਨੂੰ ਸਮੇਂ ਸਮੇਂ ‘ਤੇ ਲਾਗੂ ਕਰਵਾਉਣਾ ਅਤੇ ਉਹਨਾਂ ਪ੍ਰੋਜੈਕਟਾਂ ਨੂੰ ਸਫਲਤਾਪੂਰਵਕ ਚੱਲਣ ਵਾਸਤੇ ਸਮੇਂ ਸਮੇਂ ‘ਤੇ ਲੋੜੀਦੀ ਟ੍ਰੇਨਿੰਗ, ਲੋੜੀਂਦੀ ਸਿੱਖਿਆ ਸਮੱਗਰੀ ਤਿਆਰ ਕਰਕੇ ਪ੍ਰਦਾਨ ਕਰਨਾ ਹੈ। ਉਪ ਜਿਲਾ ਸਿੱਖਿਆ ਅਫ਼ਸਰ ਪ੍ਰਗਟ ਸਿੰਘ ਬਰਾੜ ਅਤੇ ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ (ਅੱਪਰ ਪ੍ਰਾਇਮਰੀ) ਸੁਮਿਤ ਗਲਹੋਤਰਾ ਨੇ ਦੱਸਿਆ ਕਿ ਮੈਡਮ ਮੁਨੀਲਾ ਅਰੋੜਾ ਨੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਅਤੇ ਮੈਡਮ ਸੁਨੀਤਾ ਨੇ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਵਜੋਂ ਆਪਣਾ ਆਪਣਾ ਕਾਰਜਕਾਰ ਸੰਭਾਲਿਆ ਹੈ। ਇਹਨਾਂ ਅਫਸਰਾਂ ਦੀਆਂ ਨਵ ਨਿਯੁਕਤੀਆਂ ‘ਤੇ ਖੁਸ਼ੀ ਜਾਹਰ ਕਰਦਿਆਂ ਹੋਇਆਂ ਜ਼ਿਲ੍ਹੇ ਦੀ ਏ.ਐਸ.ਜੀ. ਟੀਮ ਵੱਲੋਂ ਜ਼ਿਲ੍ਹਾ ਸਿੱਖਿਆ ਅਫਸਰ ਸੈਕਡੰਰੀ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਦਾ ਰਸਮੀ ਤੌਰ ਤੇ ਸਵਾਗਤ ਕੀਤਾ ਅਤੇ ਉਨਾਂ ਨੂੰ ਭਰੋਸਾ ਦਿੱਤਾ ਕਿ ਏ.ਐਸ. ਜੀ. ਟੀਮ ਸਿੱਖਿਆ ਵਿਭਾਗ ਪੰਜਾਬ ਅਤੇ ਜਿਲਾ ਸਿੱਖਿਆ ਅਫਸਰ ਦਫਤਰ ਵੱਲੋਂ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਿਲਣ ਵਾਲੇ ਹਰ ਕੰਮ ਨੂੰ ਨਿੱਠ ਕੇ ਕਰਨ ਵਾਸਤੇ ਤਤਪਰ ਹੈ। ਹੋਰ ਜਾਣਕਾਰੀ ਦਿੰਦਿਆਂ ਡੀ ਆਰ ਸੀ ਸੁਮਿਤ ਗਲਹੋਤਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਕਾਦਮਿਕ ਸਪੋਰਟ ਗਰੁੱਪ (ਅਪਰ ਪ੍ਰਾਇਮਰੀ) ਵਿੱਚ ਫਿਰੋਜ਼ਪੁਰ ਜ਼ਿਲ੍ਹੇ ਦੇ 11 ਬਲਾਕਾਂ ਕੁੱਲ 22 ਬਲਾਕ ਰਿਸੋਰਸ ਕੋਆਰਡੀਨੇਟਰ ਜਾ ਰਹੇ ਹਨ ਜਿਨ੍ਹਾਂ ਦਾ ਮੁੱਖ ਮੰਤਵ ਸਕੂਲਾਂ ਵਿੱਚ ਕੁਆਲਿਟੀ ਐਜੂਕੇਸ਼ਨ ਅਤੇ ਅਧਿਆਪਕਾਂ ਦੀ ਮੈਂਟਰਿੰਗ ਕਰਕੇ ਸਪੋਰਟ ਕਰਨਾ ਹੈ। ਇਸ ਤੋਂ ਇਲਾਵਾ ਹਰ ਬਲਾਕ ਰਿਸੋਰਸ ਕੋਆਰਡੀਨੇਟਰ ਆਪਣੇ ਬਲਾਕ ਦਾ ਟਰੇਨਿੰਗ ਨੋਡਲ ਅਫਸਰ ਹੈ। ਰਸਮੀ ਸਵਾਗਤ ਦੌਰਾਨ ਗੁਰਪ੍ਰੀਤ ਸਿੰਘ ਬੀ.ਆਰ.ਸੀ ਬਲਾਕ ਸਤੀਏ ਵਾਲਾ,ਗੁਰਦੇਵ ਸਿੰਘ ਬੀ.ਆਰ.ਸੀ ਬਲਾਕ ਸਤੀਏ ਵਾਲਾ, ਹਰਪ੍ਰੀਤ ਸਿੰਘ ਭੁੱਲਰ ਬੀ.ਆਰ.ਸੀ ਬਲਾਕ ਫਿਰੋਜ਼ਪੁਰ-3, ਅਮਿਤ ਆਨੰਦ ਬੀ.ਆਰ.ਸੀ ਬਲਾਕ ਫਿਰੋਜ਼ਪੁਰ-3, ਕਮਲ ਸ਼ਰਮਾ ਬੀ.ਆਰ.ਸੀ ਬਲਾਕ ਫ਼ਿਰੋਜ਼ਪੁਰ-1, ਗੌਰਵ ਤ੍ਰਿਖਾ ਬੀ.ਆਰ.ਸੀ ਬਲਾਕ ਫਿਰੋਜ਼ਪੁਰ-1, ਅਨਮੋਲ ਸ਼ਰਮਾ ਬੀ.ਆਰ.ਸੀ ਬਲਾਕ ਫ਼ਿਰੋਜ਼ਪੁਰ-2, ਗਗਨਦੀਪ ਗੱਖੜ ਬੀ.ਆਰ.ਸੀ ਬਲਾਕ ਫਿਰੋਜ਼ਪੁਰ -2, ਕਮਲ ਵਧਵਾ ਬੀ.ਆਰ.ਸੀ ਬਲਾਕ ਮਮਦੋਟ, ਪਰਵੀਨ ਬੀ.ਆਰ.ਸੀ ਬਲਾਕ ਮਮਦੋਟ, ਸੰਦੀਪ ਸਿੰਘ ਬੀ.ਆਰ.ਸੀ ਬਲਾਕ ਗੁਰੂ ਹਰਸਹਾਇ-2, ਸੰਦੀਪ ਕੁਮਾਰ ਬੀ.ਆਰ.ਸੀ ਬਲਾਕ ਘੱਲ ਖੁਰਦ, ਰਾਜੀਵ ਸ਼ਰਮਾ ਬੀ.ਆਰ.ਸੀ ਬਲਾਕ ਘੱਲ ਖੁਰਦ, ਸੁਖਦੇਵ ਮਸੀਹ ਬੀ.ਆਰ.ਸੀ ਬਲਾਕ ਜ਼ੀਰਾ, ਸਤੀਸ਼ ਕੁਮਾਰ ਬੀ.ਆਰ.ਸੀ ਬਲਾਕ ਮੱਖੂ, ਗੁਰਲਾਲ ਸਿੰਘ ਬੀ.ਆਰ.ਸੀ ਬਲਾਕ ਮੱਲਾਂਵਾਲਾ ਖਾਸ ਹਾਜ਼ਰ ਸਨ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

श्री राधा कृष्ण मंदिर बजार रामसुखदास मन्दिर में हर्षउल्लास से मनाई गई श्री कृष्णा जन्माष्टमी

Tue Aug 27 , 2024
मन्दिर कमेटी सदस्यों नें बच्चों को बाटे सुन्दर खिलौने व प्रशाद:प्रदीप चानना फिरोजपुर 27 अगस्त {कैलाश शर्मा जिला विशेष संवाददाता}= श्री राधा कृष्ण मन्दिर बजार राम सुखदास मन्दिर कमेटी व अमृत वेला प्रभात फेरी के सदस्यों नें मिलकर श्री कृष्ण जन्माष्टमी मन्दिर में हर्षउल्लास से मनाई। मन्दिर कमेटी अध्यक्ष व […]

You May Like

Breaking News

advertisement