ਫਿਰੋਜਪੁਰ 01 ਸਤੰਬਰ ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=
ਹਾ ਹਾ ਬੀ ਹੈਪੀ ਗਰੁੱਪ, ਯੋਗ ਤੇ ਸਾਇਕਲਿੰਗ ਵਿੰਗ, ਫਿਰੋਜਪੁਰ, ਜੋ ਪਿਛਲੇ 7 ਸਾਲਾਂ ਤੋਂ, ਤੰਦਰੁਸਤ ਚੋਗਿਰਦਾ ਦੀ ਸੋਚ ਨਾਲ, ਯੋਗਾ ਸੈਸ਼ਨ, ਰੋਜਾਨਾ ਸਵੇਰ, ਕਰਦਾ ਆ ਰਿਹਾ ਹੈ, ਅੱਜ ਇਸਦੇ ਚਾਰ ਸਾਥੀਆਂ ਨੇ, ਜਿਲਾ ਪਧੱਰੀ ਯੋਗਾ ਚੈਮਪਿਅਨਸ਼ਿਪ, ਜਿਲਾ ਯੋਗਾ ਐਸੋਸਿਏਸ਼ਨ, ਫਿਰੋਜਪੁਰ ਵਲੋਂ ਆਯੋਜਿਤ ਚ ਭਾਗ ਲਿਆ, ਸ਼੍ਰੀ ਰੋਸ਼ਨ ਬਾਜਾਜ, ਸ਼੍ਰੀ ਪੁਰਨ ਸਿੰਘ ਨੇ ਪਹਿਲੀ ਤੇ ਦੂਜੀ ਪੋਜਿਸ਼ਨ ਹਾਸਿਲ ਕਰ, ਗਰੁੱਪ ਲਈ ਮਾਣ ਹਾਸਿਲ ਕੀਤਾ। ਸ਼ੀ੍ ਜੁਗਲ ਸ਼ਰਮਾ 79 ਤੇ ਜਾਗੀਰ ਸਿੰਘ 69 ਸਾਲ, ਨੇ ਮੁਕਾਬਲੇ ਦਾ ਹਿੱਸਾ ਬਣ, ਗਰੁੱਪ ਲਈ ਨਵੀ ਮਿਸਾਲ ਤਿਆਰ ਕਰ, ਸੱਭ ਨੂੰ ਹੈਰਾਨ ਕੀਤਾ। ਸਿਤੰਬਰ 20, 2024 ਨੂੰ ਲੁਧਿਆਣਾ ਵਿਖੇ, ਪ੍ਰਯੋਜਿਤ ਰਾਜ ਪੱਧਰੀ, ਯੋਗ ਚੈਮਪਿਅਨਸ਼ਿਪ ਚ, ਗਰੁੱਪ ਸਾਥੀ, ਭਾਗ ਲੈਣਗੇ।