ਸਰਬੱਤ ਦਾ ਭਲਾ ਟਰੱਸਟ ਚੈਰੀਟੇਬਲ ਟਰੱਸਟ ਵੱਲੋਂ ਜ਼ੀਰਾ ਵਿੱਚ ਇਸ਼ਾਨ ਕੈਂਸਰ ਕੇਅਰ ਫਾਊਂਡੇਸ਼ਨ ਸੁਸਾਇਟੀ ਜ਼ੀਰਾ ਦੇ ਸਹਿਯੋਗ ਨਾਲ ਖੋਲ੍ਹਿਆ ਫਿਜ਼ੀਓਥਰੈਪੀ ਸੈਂਟਰ

ਡਾ ਐਸ ਪੀ ਸਿੰਘ ਉਬਰਾਏ ਅਤੇ ਜ਼ੀਰਾ ਵਿਧਾਇਕ ਸ਼੍ਰੀ ਨਰੇਸ਼ ਕਟਾਰੀਆ ਵੱਲੋਂ ਕੀਤਾ ਗਿਆ ਉਦਘਾਟਨ

ਸਵਰਗੀ ਇਸ਼ਾਨ ਜੁਨੇਜਾ ਅਤੇ ਸਵਰਗੀ ਹਰਜਿੰਦਰ ਸਿੰਘ ਕਤਨਾ ਨੂੰ ਸਮਰਪਿਤ ਫਿਜ਼ੀਓਥਰੈਪੀ ਸੈਂਟਰ-ਡਾ ਓਬਰਾਏ

ਜਲਦੀ ਹੀ ਜ਼ੀਰਾ ਵਿੱਚ ਖੁੱਲੇਗਾ ਦੰਦਾ ਦਾ ਹਸਪਤਾਲ -ਡਾ ਓਬਰਾਏ

ਫਿਰੋਜਪੁਰ/ਜ਼ੀਰਾ,23 ਸਤੰਬਰ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=

ਸਮਾਜ ਸੇਵਾ ਦੇ ਖੇਤਰ ਵਿੱਚ ਸਭ ਤੋਂ ਮੋਹਰੀ ਹੋ ਕੇ ਸੇਵਾ ਕਰਨ ਵਾਲੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਹੁਣ ਜ਼ੀਰਾ ਵਿੱਚ ਨਾਂਮਾਤਰ ਰੇਟਾਂ ਤੇ ਆਧੁਨਿਕ ਸਹੂਲਤਾ ਨਾਲ ਲੈਸ ਫਿਜ਼ੀਓਥਰੈਪੀ ਸੈਂਟਰ ਖੋਲ ਦਿੱਤਾ ਗਿਆ ਹੈ।ਇਸ ਫਿਜ਼ੀਓਥਰੈਪੀ ਸੈਂਟਰ ਦਾ ਉਦਘਾਟਨ ਅੱਜ ਸੰਸਥਾ ਦੇ ਮੈਨੇਜਿੰਗ ਟਰੱਸਟੀ ਡਾ ਐਸ ਪੀ ਸਿੰਘ ਓਬਰਾਏ, ਸਿਹਤ ਸੇਵਾਵਾਂ ਦੇ ਡਾਇਰੈਕਟਰ ਡਾ ਆਰ ਐਸ ਅਟਵਾਲ,ਵਿਧਾਇਕ ਜ਼ੀਰਾ ਸ਼੍ਰੀ ਨਰੇਸ਼ ਕਟਾਰੀਆ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ ਚੰਦ ਸਿੰਘ ਗਿੱਲ, ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ,ਨਗਰ ਕੌਂਸਲ ਦੇ ਪ੍ਰਧਾਨ ਗੁਰਪ੍ਰੀਤ ਸਿੰਘ ,ਸੀਡੀਪੀਓ ਸਤਵੰਤ ਸਿੰਘ ਜ਼ੀਰਾ ਵੱਲੋਂ ਸਾਂਝੇ ਤੋਰ ਤੇ ਕੀਤਾ ਗਿਆ । ਸਮਾਗਮ ਦੀ ਸ਼ੁਰੂਆਤ ਗੁਰੂ ਸਾਹਿਬ ਦਾ ਕੋਟ ਆਸਰਾ ਲੈਂਦੇ ਹੋਏ ਅਰਦਾਸ ਉਪਰੰਤ ਕੀਤੀ ਗਈ । ਇਸ ਮੌਕੇ ਡਾ ਐਸ ਪੀ ਸਿੰਘ ਓਬਰਾਏ ਵੱਲੋੰ ਫਿਜ਼ੀਓਥਰੈਪੀ ਸੈਂਟਰ ਲਈ ਆਪਣੇ ਸਵ ਬੇਟੇ ਇਸ਼ਾਨ ਜੁਨੇਜਾ ਦੀ ਯਾਦ ਵਿੱਚ ਬਗੈਰ ਕਿਰਾਏ ਤੋਂ ਦੁਕਾਨਾ ਮਹੱਈਆ ਕਰਵਾਉਣ ਵਾਲੇ ਇਸ਼ਾਨ ਕੈਂਸਰ ਕੇਅਰ ਫਾਊਂਡੇਸ਼ਨ ਸੁਸਾਇਟੀ ਜ਼ੀਰਾ ਦੇ ਸਰਪ੍ਰਸਤ ਸ਼੍ਰੀ ਸਤੀਸ਼
ਜੁਨੇਜਾ ਅਤੇ ਉਨ੍ਹਾਂ ਦੇ ਸਾਥੀਆਂ ਸੁਖਵਿੰਦਰ ਕੰਡਾ,ਕਰਨ ਛਾਬੜਾ,ਸੋਮ ਪ੍ਰਕਾਸ਼ , ਸੁਨੀਲ ਜੁਨੇਜਾ ਦਾ ਵਿਸ਼ੇਸ਼ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਪਹੁੰਚੀਆਂ ਸਮਾਜ ਸੇਵੀ ਸੰਸਥਾਵਾਂ ਦੇ ਆਹੁਦੇਦਾਰਾਂ ਦਾ ਸਨਮਾਨ ਕੀਤਾ। ਉਦਘਾਟਨ ਦੀ ਰਸਮ ਅਦਾ ਕਰਨ ਤੋਂ ਬਾਅਦ ਡਾ ਓਬਰਾਏ ਵੱਲੋਂ ਗੱਲਬਾਤ ਦੋਰਾਨ ਆਉਣ ਵਾਲੇ ਕੁੱਝ ਸਮੇਂ ਵਿੱਚ ਇੱਥੇ ਇੱਕ ਦੰਦਾ ਦਾ ਹਸਪਤਾਲ ਖੋਲਣ ਦਾ ਵੀ ਐਲਾਨ ਕੀਤਾ ਗਿਆ ਕਿਉਂਕਿ ਇਸ ਦੇ ਲਈ ਵੀ ਜੁਨੇਜਾ ਪਰਿਵਾਰ , ਕੰਡਾ ਪਰਿਵਾਰ ਅਤੇ ਕਰਨ ਛਾਬੜਾ ਵੱਲੋਂ ਟਰੱਸਟ ਨੂੰ ਸਮਾਜ ਸੇਵੀ ਕਾਰਜ ਸ਼ੁਰੂ ਕਰਨ ਲਈ ਹੋਰ ਦੁਕਾਨਾਂ ਦੇਣ ਦਾ ਵਾਅਦਾ ਕੀਤਾ। ਇਸ ਮੌਕੇ ਸ਼੍ਰੀ ਨਰੇਸ਼ ਕਟਾਰੀਆ ਵਿਧਾਇਕ ਜ਼ੀਰਾ ,ਨੇ ਇਸ ਨੇਕ ਕਾਰਜ ਲਈ ਡਾ ਓਬਰਾਏ ਦਾ ਧੰਨਵਾਦ ਕੀਤਾ ਅਤੇ ਟਰੱਸਟ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਅਤੇ ਕੁਲਬੀਰ ਸਿੰਘ ਜ਼ੀਰਾ ਵੱਲੋਂ ਵੀ ਸੰਬੋਧਨ ਕਰਦਿਆਂ ਓਬਰਾਏ ਸਰ ਦਾ ਧੰਨਵਾਦ ਕੀਤਾ।ਇਸ ਮੋਕੇ ਸਿਹਤ ਸੇਵਾਵਾਂ ਦੇ ਡਾਇਰੈਕਟਰ ਡਾ ਆਰ ਐਸ ਅਟਵਾਲ, ਜਿਲ੍ਹਾ ਫਿਰੋਜਪੁਰ ਦੇ ਜਿਲ੍ਹਾ ਪ੍ਰਧਾਨ ਅਮਰਜੀਤ ਕੌਰ ਛਾਬੜਾ,ਮੀਤ ਪ੍ਰਧਾਨ ਦਵਿੰਦਰ ਸਿੰਘ ਛਾਬੜਾ, ਕੈਸ਼ੀਅਰ ਵਿਜੈ ਕੁਮਾਰ ਬਹਿਲ,ਰਣਜੀਤ ਸਿੰਘ ਰਾਏ ਪ੍ਰਧਾਨ ਜ਼ੀਰਾ, ਜਗਸੀਰ ਸਿੰਘ ਸੀਨੀਅਰ ਮੈਂਬਰ, ਬਲਵਿੰਦਰ ਕੌਰ ਲੋਹਕੇ ਇਸਤਰੀ ਵਿੰਗ ਪ੍ਰਧਾਨ ਜ਼ੀਰਾ, ਮੈਡਮ ਜਸਪ੍ਰੀਤ ਕੌਰ ਸੀਨੀਅਰ ਮੈਂਬਰ, ਪਾਲ ਸਿੰਘ ,ਕਿਰਨ ਪੇਂਟਰ, ਬਲਵਿੰਦਰ ਪਾਲ ਸ਼ਰਮਾ ਇੰਚਾਰਜ ਛਾਉਣੀ ਸਿਟੀ, ਤਲਵਿੰਦਰ ਕੌਰ ਪ੍ਰਧਾਨ ਇਸਤਰੀ ਵਿੰਗ, ਰਣਧੀਰ ਜੋਸ਼ੀ,ਬਿ੍ਜ ਭੂਸ਼ਨ,ਬਾਜ ਸਿੰਘ ਬੱਡਾ,
ਨਛੱਤਰ ਸਿੰਘ ਸਹਾਰਾ ਕਲੱਬ, ਹੈਲਪਿੰਗ ਹੈਂਡ ਟੀਮ, ਪ੍ਰਿੰਸ ਘੁਰਕੀ,ਦਰਸ਼ਨ ਕੌਰ ਜੀਰਵੀ ਪੰਜਾਬ ਇਸਤਰੀ ਸਭਾ ਜ਼ੀਰਾ,ਹਜ਼ੂਰ ਸਾਹਿਬ ਸੇਵਾ ਸੁਸਾਇਟੀ ਜ਼ੀਰਾ, ਪਰਮਜੀਤ ਕੌਰ, ਡਾ ਕਨਿਕਾ ਬਜਾਜ, ਗੋਲਡੀ,ਹਰਜਿੰਦਰ ਸਿੰਘ,ਭਜਨ ਸਿੰਘ ਸਮੂਹ ਪੱਤਰਕਾਰ ਭਾਈਚਾਰਾ
ਸਮੇਤ ਹੋਰ ਪਤਵੰਤੇ ਮੌਜੂਦ ਸਨ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

ਜਿਲਾ ਪੱਧਰੀ ਰੈੱਡ ਰਿਬਨ (ਏ.ਈ ਪੀ) ਕੁਇਜ ਮੁਕਾਬਲੇ ਕਰਵਾਏ

Tue Sep 24 , 2024
ਫਿਰੋਜਪੁਰ 23 ਸਤੰਬਰ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}= ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੁਆਰਾ ਨਿਰਧਾਰਿਤ ਪ੍ਰੋਗਰਾਮਾਂ ਤਹਿਤ ਜ਼ਿਲਾ ਪੱਧਰੀ ਰੈੱਡ ਰਿਬਨ ਕੁਇੱਜ਼ ਮੁਕਾਬਲੇ(ਕਿਸ਼ੋਰ ਸਿੱਖਿਆ ਪ੍ਰੋਗਰਾਮ ਅਧੀਨ) ਜ਼ਿਲਾ ਸਿੱਖਿਆ ਅਫਸਰ (ਸੈ.ਸਿ). ਫਿਰੋਜਪੁਰ ਮੁਨਿਲਾ ੳੳਰੋੜਾ ਅਤੇ ਉੱਪ ਜ਼ਿਲਾ ਸਿੱਖਿਆ ਅਫ਼ਸਰ (ਸੈ.ਸਿ.) ਡਾ. ਸਤਿੰਦਰ ਸਿੰਘ ਦੇ ਦਿਸ਼ਾ- ਨਿਰਦੇਸ਼ਾ ਅਤੇ ਜ਼ਿਲਾ ਕੋ-ਆਰਡੀਨੇਟਰ […]

You May Like

Breaking News

advertisement