ਨਵੇ ਬਣੇ ਸਾਰੇ ਹੀ ਆਹੁਦੇਦਾਰਾਂ ਨੂੰ ਦ ਡਿਸਟ੍ਰਿਕ ਪ੍ਰੈਸ ਕਲੱਬ ਫਿਰੋਜ਼ਪੁਰ ਐਡ ਵੈਲਫੇਅਰ ਸੋਸਾਇਟੀ ਦੀ ਸਮੂਹ ਟੀਮ ਵਲੋਂ ਦਿੱਤੀਆਂ ਗਈਆਂ ਵਧਾਈਆਂ।
ਫਿਰੋਜ਼ਪੁਰ 29 ਸਤੰਬਰ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=
ਫਿਰੋਜ਼ਪੁਰ ਦਿਹਾਤੀ ਦੇ ਵੱਖ ਵੱਖ ਕਸਬਿਆਂ ਮਮਦੋਟ, ਮੱਲਾਵਾਲਾ, ਮੁਦਕੀ, ਤਲਵੰਡੀ ਭਾਈ , ਮਖੂ ਦੇ ਪੱਤਰਕਾਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਬਲਬੀਰ ਜੰਡੂ ਪ੍ਰਧਾਨ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਅਤੇ ਬਲਵਿੰਦਰ ਜੰਮੂ ਚੇਅਰਮੈਨ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀ ਪ੍ਰਧਾਨਗੀ ਹੇਠ ਹੋਈ l ਇਸ ਮੌਕੇ ਪੰਜਾਬ ਕਾਰਜਕਾਰਨੀ ਮੈਂਬਰ ਬਲਦੇਵ ਸ਼ਰਮਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਮੀਟਿੰਗ ਦੌਰਾਨ ਸਰਬ ਸੰਮਤੀ ਨਾਲ ਜਸਵੰਤ ਸਿੰਘ ਥਿੰਦ ਨੂੰ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਫਿਰੋਜ਼ਪੁਰ (ਦਿਹਾਤੀ) ਦਾ ਪ੍ਰਧਾਨ ਚੁਣ ਲਿਆ ਗਿਆ। ਇਸ ਮੌਕੇ ਜਸਬੀਰ ਸਿੰਘ ਕੰਬੋਜ ਮਮਦੋਟ ਚੇਅਰਮੈਨ, ਸੁਰਜਨ ਸਿੰਘ ਮੱਲਾਂ ਵਾਲਾ ਸਰਪ੍ਰਸਤ,
ਜਸਪਾਲ ਸਿੰਘ ਮੱਲਾਂਵਾਲਾ ਸੀਨੀਅਰ ਮੀਤ ਪ੍ਰਧਾਨ, ਜਗਦੀਸ਼ ਪਾਲ ਤਲਵੰਡੀ ਭਾਈ ਸੀਨੀਅਰ ਮੀਤ ਪ੍ਰਧਾਨ, ਰਵਿੰਦਰ ਕਾਲਾ ਮਮਦੋਟ ਮੀਤ ਪ੍ਰਧਾਨ, ਬਲਵੀਰ ਸਿੰਘ ਲਹਿਰਾ ਮਖੂ ਜਨਰਲ ਸਕੱਤਰ, ਰਵਿੰਦਰ ਸਿੰਘ ਬਜਾਜ ਤਲਵੰਡੀ ਭਾਈ ਸਕੱਤਰ, ਸੁਦੇਸ਼ ਕੁਮਾਰ ਹੈਪੀ ਮੁਦਕੀ ਪ੍ਰੈਸ ਸਕੱਤਰ, ਕੁਲਵਿੰਦਰ ਸਿੰਘ ਖਜਾਨਚੀ, ਰਛਪਾਲ ਸਿੰਘ ਸੰਧੂ ਮਖੂ ਮੁੱਖ ਸਲਾਹਕਾਰ, ਅਤੇ ਗੁਰਪ੍ਰੀਤ ਸਿੰਘ ਸੰਧੂ ਮਮਦੋਟ ਨੂੰ ਸਕੱਤਰ ਬਣਾਇਆ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਪ੍ਰਧਾਨ ਜਸਵੰਤ ਸਿੰਘ ਥਿੰਦ ਨੇ ਕਿਹਾ ਕਿ ਪੱਤਰਕਾਰਾਂ ਨੂੰ
ਕਿਸੇ ਕਿਸਮ ਦੀ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ I ਉਹਨਾਂ ਕਿਹਾ ਕਿ ਫਿਰੋਜ਼ਸ਼ਾਹ ਟੋਲ ਪਲਾਜਾ ਅਤੇ ਕੋਟ ਕਰੋੜ ਟੋਲ ਪਲਾਜੇ ਪੱਤਰਕਾਰਾਂ ਨੂੰ ਛੋਟ ਦਿਵਾਉਣ ਸਬੰਧੀ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ ਜਲਦ ਹੀ ਇੱਕ ਵਫਦ ਲੈ ਕੇ ਮਿਲਿਆ ਜਾਵੇਗਾ। ਇਸ ਮੋਕੇ ਤੇ ਫਿਰੋਜ਼ਪੁਰ ਦਿਹਾਤੀ ਏਰੀਏ ਤੋਂ ਸੰਬੰਧਿਤ ਪੱਤਰਕਾਰਾਂ ਤੋ ਇਲਾਵਾ ਦ ਡਿਸਟ੍ਰਿਕ ਪ੍ਰੈਸ ਕਲੱਬ ਫਿਰੋਜ਼ਪੁਰ ਐਡ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਅਸ਼ੋਕ ਭਾਰਦਵਾਜ,ਚੇਅਰਮੈਨ ਸ਼ੁਭਾਸ ਆਨੰਦ,ਵਾਇਸ ਪ੍ਰਧਾਨ ਅਰੁਣ ਮਹਿਰਾ,ਜਰਨਲ ਸਕੱਤਰ ਪਰੇਸ਼ ਕੁਮਾਰ, ਖਜਾਨਚੀ ਸ਼ਿਵਮ ਸੇਠੀ,ਮੀਡੀਆ ਸਲਾਹਕਾਰ ਰਾਜ ਕੁਮਾਰ,ਅਨਮੋਲ ਰਤਨ,ਸੁਖਮੰਦਰ ਸ਼ਾਤਰ,ਕੋਸ਼ਲ ਗਾਂਧੀ,ਗੁਰਪ੍ਰੀਤ ਸਿੰਘ,ਰਿੰਕੂ ਮਹਿਤਾ,ਕੈਲਾਸ਼ ਸ਼ਰਮਾਂ,ਪ੍ਰਗਟ ਸਿੰਘ,ਅਜੇ ਸ਼ਰਮਾਂ,ਹਨੀ ਘਾਰੂ ਆਦਿ ਤੋਂ ਇਲਾਵਾ ਕੁੱਝ ਹੋਰ ਵੀ ਸਾਥੀ ਹਾਜਿਰ ਰਹੇ ਤੇ ਸਮੂਹ ਟੀਮ ਨੇ ਨਵੀ ਬਣੀ ਹਲਕਾ ਫਿਰੋਜ਼ਪੁਰ ਦਿਹਾਤੀ ਦੀ ਪੂਰੀ ਬਾਡੀ ਨੂੰ ਵਧਾਈਆਂ ਤੇ ਸ਼ੁਭਕਾਮਨਾਵਾਂ ਦਿੱਤੀਆਂ।