Uncategorized

ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ (ਸੋਢੇ ਵਾਲਾ) ਫਿਰੋਜ਼ਪੁਰ ਵਿਖੇ ਲਗਾਇਆ ਗਿਆ ਤਿੰਨ ਦਿਨਾਂ ਯੋਗਾ ਕੈਂਪ

(ਪੰਜਾਬ) ਫਿਰੋਜ਼ਪੁਰ 19 ਜੂਨ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=

ਸ਼ਹੀਦ ਭਗਤ ਕਾਲਜ ਆਫ ਨਰਸਿੰਗ, ਸੋਡੇਵਾਲਾ, ਫਿਰੋਜਪੁਰ ਯੋਗ ਦਿਵਸ ਨੂੰ ਮੁੱਖ ਰੱਖਦਿਆਂ ਹੋਇਆ ਤਿੰਨ ਦਿਨਾ ਯੋਗ ਕੈਂਪ ਲਾਇਆ ਗਿਆ ਹੈ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਯੋਗ ਅਚਾਰਿਆ ਨੀਰੂ ਰਾਣੀ ਪਹੁੰਚੇ ਅਤੇ ਉਹਨਾ ਵਲੋਂ ਯੋਗ ਕਰਵਾਇਆ ਅਤੇ ਯੋਗ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ । ਇਹ ਵਿਸ਼ਵ ਦਾ ਗਿਆਰਾਂ ਇੰਟਰਨੈਸ਼ਨਲ ਯੋਗ ਦਿਵਸ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਵਿਸ਼ਵ ਦੇ ਕੋਨੇ- ਕੋਨੇ ਤੋਂ ਲੋਕ ਯੋਗ ਨਾਲ ਜੁੜ ਰਹੇ ਹਨ। ਅੱਜ ਦੇ ਸਮੇਂ ਵਿੱਚ ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਦੇ ਲਈ ਯੋਗ ਸਭ ਤੋਂ ਵਧੀਆ ਅਤੇ ਸਸਤਾ ਤਰੀਕਾ ਹੈ। ਜਿਸ ਨੂੰ ਅਸੀ ਅਪਣੇ ਘਰ ਵਿੱਚ ਬੈਠ ਕੇ ਕਰ ਸਕਦੇ ਹਾਂ ਇਸ ਨੂੰ ਕਰਨ ਲਈ ਕੋਈ ਵੀ ਕੀਮਤੀ ਸਮਾਨ ਦੀ ਜਰੂਰਤ ਨਹੀ ਪੈਂਦੀ ਜਿਸ ਨਾਲ ਅਸੀ ਕਈ ਬਿਮਾਰੀਆਂ ਤੋ ਛੁਟਕਾਰਾ ਪਾ ਸਕਦੇ ਹਾਂ ਇਸ ਦਾ ਉਮਰ ਵਰਗ ਨਾਲ ਕੋਈ ਸਬੰਧ ਨਹੀ ਹੈ । ਇਹ ਹਮੇਸ਼ਾ ਚੰਗੀ ਜੀਵਨ ਜਾਂਚ ਸਿਖਾਉਂਦਾ ਹੈ। ਇਸ ਸਾਲ 2025 ਦਾ ਯੋਗ ਦਿਵਸ ਦਾ ਥੀਮ “ ਧਰਤੀ ਲਈ ਯੋਗ , ਇਕ ਸਿਹਤ” ਹੈ। ਮੌਸਮ ਵਿੱਚ ਤਬਦੀਲੀ, ਮਾਨਸਿਕ ਸਿਹਤ ਸੰਘਰਸ਼ ਅਤੇ ਬਦਲੀ ਹੋਈ ਜੀਵਨ ਸ਼ੈਲੀ ਕਾਰਨ ਰੋਗ ਵੱਧ ਰਹੇ ਹਨ ।ਇਸ ਸਾਲ ਦੇ ਯੋਗ ਥੀਮ ਵਿੱਚ 100 ਤੋਂ ਵੱਧ ਦੇਸ਼ ਭਾਗ ਲੈ ਰਹੇ ਹਨ ।
“ਕਰੋ ਯੋਗ ਰਹੋ ਨਿਰੋਗ”
ਸਵੇਰ ਹੋਵੇ ਜਾਂ ਸ਼ਾਮ ,ਰੋਜ਼ ਕਰੋ ਯੋਗ
ਨਿਕਟ ਨਾ ਆਵੇਗਾ ਕੋਈ ਰੋਗ “
ਸ਼ਹੀਦ ਭਗਤ ਕਾਲਜ ਆਫ ਨਰਸਿੰਗ, ਸੋਡੇਵਾਲਾ, ਫਿਰੋਜਪੁਰ ਦੇ ਡਾਇਰੈਕਟਰ ਸ਼੍ਰੀ ਧਰਮਪਾਲ ਬਾਂਸਲ ਜੀ ਵਲੋਂ ਸਾਰਿਆ ਨੂੰ ਵੱਧ ਤੋ ਵੱਧ ਯੋਗ ਨਾਲ ਜੁੜਨ ਲਈ ਪ੍ਰੇਰਿਤ ਕਰਦਿਆ ਕਿਹਾ ਗਿਆ ਕਿ ਹਰ ਉਮਰ ਦੇ ਵਿਅਕਤੀ ਲਈ ਯੋਗ ਸੌ ਬੀਮਾਰੀਆ ਦਾ ਇੱਕ ਇਲਾਜ ਹੈ।ਯੋਗ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਹੈ ਇਸ ਨਾਲ ਮਨੁੱਖ ਅਧਿਅਤਮਕ ਪੱਖ ਤੋਂ ਵੀ ਚੜਦੀ ਕਲਾ ਵਿੱਚ ਰਹਿੰਦਾ ਹੈ ਅਤੇ ਯੋਗ ਰਾਹੀਂ ਅਸੀ ਪਰਮਾਤਮਾ ਨਾਲ ਵੀ ਜੁੜਦੇ ਹਾਂ ਜੋ ਕਿ ਸਾਨੂੰ ਮਾਨਸਿਕ ਤੌਰ ਤੇ ਤੰਦਰੁਸਤ ਰੱਖਦਾ ਹੈ ।ਅੱਜ ਦੇ ਸਮੇਂ ਵਿੱਚ ਸਭ ਤੋਂ ਵੱਡਾ ਸੁੱਖ ਸਰੀਰ ਦਾ ਤੰਦਰੁਸਤ ਹੋਣਾ ਹੀ ਹੈ। ਜੋ ਕਿ ਅੱਜ ਕੱਲ ਦੀ ਭਾਗਦੌੜ ਤੇ ਜਿੰਮੇਵਾਰੀਆ ਭਰੀ ਜਿੰਦਗੀ ਵਿੱਚ ਇਨਸਾਨ ਆਪਣੀ ਸਿਹਤ ਵੱਲ ਧਿਆਨ ਨਹੀ ਦੇ ਪਾਉਂਦਾ। ਕਈ ਵਾਰ ਜਿੰਦਗੀ ਵਿੱਚ ਜਿੰਮੇਵਾਰੀਆ ਅਤੇ ਆਪਣੀ ਸਿਹਤ ਪ੍ਰਤੀ ਸੰਤੁਲਨ ਬਣਾ ਕੇ ਰੱਖਣਾ ਮੁਸ਼ਕਿਲ ਹੋ ਜਾਂਦਾ ਹੈ।ਜਿਸ ਨਾਲ ਇਨਸਾਨ ਟੈਨਸ਼ਨ ਵਿੱਚ ਚਲਾ ਜਾਦਾ ਹੈ। ਯੋਗ ਵਿਅਕਤੀ ਦੇ ਸਰੀਰ, ਮਨ ਅਤੇ ਆਤਮਾ ਨੂੰ ਨਿਯੰਤਰਣ ਕਰਨ ਵਿੱਚ ਮਦਦ ਕਰਦਾ ਹੈ ਅਤੇ ਵਿਅਕਤੀ ਨੂੰ ਮਾਨਸਿਕ ਪ੍ਰੇਸ਼ਾਨੀਆ ਤੋ ਮੁਕਤ ਕਰਦਾ ਹੈ। ਇਸ ਤੋਂ ਇਲਾਵਾ ਨੀਰੂ ਰਾਣੀ ਵਲੋਂ ਸਾਰਿਆ ਨੂੰ ਯੋਗ ਵੱਲ ਉਤਸ਼ਾਹਿਤ ਕਰਦਿਆ ਵੱਖ – ਵੱਖ ਆਸਨ ਕਰਵਾਏ ਗਏ ਅਤੇ ਨਾਲ-ਨਾਲ ਉਹਨਾਂ ਦੇ ਫਾਇਦੇ ਵੀ ਦੱਸੇ ਗਏ । ਇਹ ਸਾਰਾ ਪ੍ਰੋਗਰਾਮ ਡਾ ਸਜੀਵ ਮਾਨਕਟਾਲਾ(ਪ੍ਰਿੰਸੀਪਲ ਸਹੀਦ ਭਗਤ ਸਿੰਘ ਆਯੂਵੈਦਿਕ ਕਾਲਜ ) ਦੀ ਦੇਖ ਰੇਖ ਵਿੱਚ ਕਰਵਾਇਆ ਗਿਆ । ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾਂ ਮਨਜੀਤ ਕੌਰ ਸਲਵਾਨ, ਸ਼ਰਨਜੀਤ ਕੌਰ, ਸੁਖਵਿੰਦਰ ਕੌਰ, ਜਗਦੇਵ ਸਿੰਘ,ਅਮਨਦੀਪ ਕੌਰ, ਅਮਨਦੀਪ ਕੌਰ , ਸੰਗੀਤਾ, ਹਾਂਡਾ,ਰਮਨਦੀਪ ਕੌਰ ,ਕੋਮਲਜੀਤ ਕੌਰ, ਗੀਤਾਂਜਲੀ, ਗੁਰਮੀਤ ਕੌਰ,ਮਨਪ੍ਰੀਤ ਕੌਰ, ਖੁਸ਼ਪਾਲ ਕੌਰ, ਅਰਸ਼ਦੀਪ ਕੌਰ, ਮੁਸਕਾਨ, ਸੰਜਵੀਨੀ, ਰਮਨਦੀਪ ਸਿੰਘ, ਸੁਖਮਨਦੀਪ ਕੌਰ, ਬਲਵਿੰਦਰ ਕੌਰ , ਸੁਖਵੀਰ ਕੌਰ,ਆਂਚਲ , ਪ੍ਰਤਾਪ ਸਿੰਘ, ਨਿਸ਼ਾਨ ਸਿੰਘ,ਹਰਦੇਵ ਸਿੰਘ ਆਦਿ ਮੌਜੁਦ ਰਹੇ।

Related Articles

Leave a Reply

Your email address will not be published. Required fields are marked *

Back to top button
plz call me