Uncategorized

ਪਰਿਆਵਰਣ ਨੂੰ ਬਚਾਉਣ ਲਈ 150 ਫਲਦਾਰ ਬੂਟੇ ਲਗਾਏ ਗਏ:ਤਰਲੋਚਨ ਚੋਪੜਾ ਪ੍ਰਧਾਨ

(ਪੰਜਾਬ) ਫਿਰੋਜ਼ਪੁਰ 05 ਅਗਸਤ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

ਸ਼ਹੀਦ ਭਗਤ ਸਿੰਘ ਟੈਕਨੀਕਲ ਤੇ ਐਜੂਕੇਸ਼ਨਲ ਯੂਨੀਵਰਸਟੀ ਮੋਗਾ ਰੋਡ, ਫਿਰੋਜਪੁਰ ਵਿਖੇ ਹਰਿਆਵਲ ਪੰਜਾਬ ਸੰਸਥਾ ਦੇ ਮੈਂਬਰ ਸ੍ਰੀ ਸੁਨੀਲ ਬਹਿਲ ਅਸਿਸਟੈਂਸ ਪ੍ਰੋਫੈਸਰ ( ਐਨਸੀਸੀ ਆਫਿਸਰ) ਗੁਰਪ੍ਰੀਤ ਸਿੰਘ ਜੀ ਨੋਡਲ ਅਫੀਸਰ ਡਾਕਟਰ ਕਿਰਨਜੀਤ ਕੌਰ ਹਰਪਿੰਦਰ ਪਾਲ ਸਿੰਘ ਏ ਪੀ ਆਰ ਓ ਜਸਬੀਰ ਚੰਦ ਐਨਐਸਐਸ ਆਫਿਸਰ ਗੁਰਜੀਵਨ ਸਿੰਘ ਐਨਐਸਐਸ ਅਫੀਸਰ ਮੈਡਮ ਲੀਨਾ ਅਸਿਸਟੈਂਟ ਪ੍ਰੋਫੈਸਰ ਮੈਡਮ ਹਰਮਨਪ੍ਰੀਤ ਅਸਿਸਟੈਂਟ ਪ੍ਰੋਫੈਸਰ ਅਤੇ ਪਹਿਲੇ ਸਾਲ ਦੇ ਵਿਦਿਆਰਥੀਆਂ ਜੋ ਕਿ ਬੀਟੈਕ ,ਬੀਸੀਏ, ਬੀਐਸਸੀ, ਬੀਕੌਮ ਨਾਲ ਮਿਲ ਕੇ ਵੱਖ ਵੱਖ ਗਰਾਉਂਡ ਵਿੱਚ ਫਲਦਾਰ ਲਾਏ ਗਏ ਹਰੇਕ ਫਲਦਾਰ ਪੌਦੇ ਦਾ ਨਾਮ ਬੱਚੇ ਦੇ ਨਾਮ ਤੇ ਰੱਖਿਆ ਤਾਂ ਜੋ ਬੱਚੇ ਨੂੰ ਪੌਦੇ ਨਾਲ ਆਪਣਾਪਨ ਮਹਿਸੂਸ ਹੋਵੇ ਤੇ ਹਰੇਕ ਬੱਚਾ ਉਸ ਦੀ ਦੇਖਭਾਲ ਤੇ ਪਾਣੀ ਵਗੈਰਾ ਦਾ ਪ੍ਰਬੰਧ ਕਰ ਸਕੇ। ਅੱਜ ਦੇ ਸਮੇਂ ਪਰਿਆਵਰਨ ਨੂੰ ਬਚਾਉਣਾ ਬਹੁਤ ਹੀ ਮੁਸ਼ਕਿਲ ਹੋ ਰਿਹਾ ਹੈ ਜਿਵੇਂ ਹਰੇਕ ਘਰ ਅੰਦਰ ਸਕੂਟਰ ਮੋਟਰਸਾਈਕਲ ਤੋਂ ਲੈ ਕੇ ਕਾਰ ਵਗੈਰਾ ਹਰੇਕ ਘਰ ਵਿੱਚ ਹੈ ਜੋ ਕਿ ਕਾਰਬਨ ਡਾਈਆਕਸਾਈਡ ਧੂਏ ਦੇ ਰੂਪ ਵਿੱਚ ਪੈਦਾ ਕਰਦੇ ਹਨ ਅਤੇ ਹਰ ਇਕ ਘਰ ਵਿੱਚ ਏਅਰ ਕੰਡੀਸ਼ਨ ਲਗਾਉਣ ਕਾਰਣ ਵੀ ਗਰਮੀ ਦਿਨ-ਬ-ਦਿਨ ਵਧਦੀ ਜਾ ਰਹੀ ਹੈ। ਇਸ ਨੂੰ ਬੈਲੈਂਸ ਕਰਨ ਲਈ ਪੌਦਾ ਹੀ ਇੱਕ ਮਾਤਰ ਵਿਕਲਪ ਹੈ ਜ਼ੋ ਕਾਰਬਨ-ਡਾਉਕਸਾਈਡ ਉਨ੍ਹਾਂ ਦੀ ਖ਼ੁਰਾਕ ਹੈ। ਸਾਨੂੰ ਸਾਰਿਆਂ ਨੂੰ ਧਰਤੀ ਨੂੰ ਬਚਾਉਣ ਲਈ ਥੋੜਾ ਬਹੁਤ ਉਪਰਾਲਾ ਜਰੂਰ ਕਰਨਾ ਚਾਹੀਦਾ ਹੈ । ਤਰਲੋਚਨ ਚੌਪੜਾ ਪ੍ਰਧਾਨ ਨੇ ਸੁਰਿੰਦਰ ਕੁਮਾਰ ਸੋਡੀ , ਫੈਕਲਟੀ ਮੈਂਬਰ ਤੇ ਸਾਰੇ ਬੱਚਿਆਂ ਦਾ ਪੌਦਿਆਂ ਨੂੰ ਲਗਵਾਉਣ ਵਿੱਚ ਸਹਿਯੋਗ ਕਰਨ ਲਈ ਧੰਨਵਾਦ ਕੀਤਾ। ਇੰਜ ਗਜ਼ਲਪ੍ਰੀਤ ਸਿੰਘ ਰਜਿਸਟਰਾਰ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਤੇ ਐਜ਼ੂਕੇਸ਼ਨਲ ਯੂਨੀਵਰਸਿਟੀ ਜੀ ਨੇ ਪਰਿਆਵਰਨ ਨੂੰ ਬਚਾਉਣਾ ਸਭ ਦੀ ਜੁੰਮੇਵਾਰੀ ਬਣਦੀ ਹੈ ਤੇ ਸਭ ਦਾ ਸਹਿਯੋਗ ਕਰਨ ਲਈ ਧੰਨਵਾਦ ਕੀਤਾ।

Related Articles

Leave a Reply

Your email address will not be published. Required fields are marked *

Back to top button

Compare Listings

Title Price Status Type Area Purpose Bedrooms Bathrooms
plz call me jitendra patel