ਭਗਤੀ ਭਜਨ ਗਰੁੱਪ ਦੇ ਸੰਸਥਾਪਕ ਧਰਮਪਾਲ ਬਾਂਸਲ ਅਤੇ ਉਨਾਂ ਦੇ ਪਰਿਵਾਰ ਵੱਲੋਂ ਰੱਖੜੀ ਦਾ ਪਵਿੱਤਰ ਤਿਉਹਾਰ ਬੀਐਸਐਫ ਹੈਡ ਕੁਆਰਟਰ ਤੇ ਜਾ ਕੇ ਜਵਾਨਾ ਨਾਲ ਮਨਾਇਆ ਗਿਆ

(ਪੰਜਾਬ) ਫਿਰੋਜਪੁਰ 11 ਅਗਸਤ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=
ਭਗਤੀ ਭਜਨ ਗਰੁੱਪ ਦੇ ਸੰਸਥਾਪਕ ਧਰਮਪਾਲ ਬਾਂਸਲ (ਡਾਇਰੈਕਟਰ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਅਤੇ ਹਾਰਮਨੀ ਆਯੂਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ ਫਿਰੋਜਪੁਰ) ਵੱਲੋਂ ਭਗਤੀ ਭਜਨ ਗਰੁੱਪ ਅਤੇ ਆਪਣੇ ਪਰਿਵਾਰ ਨਾਲ ਰੱਖੜੀ ਦਾ ਤਿਉਹਾਰ ਬੀ. ਐੱਸ.ਐੱਫ ਹੈੱਡਕੁਆਟਰ 155 ਬਟਾਲੀਅਨ ਕੇ.ਐੱਮ.ਐੱਸ ਵਿਖੇ ਜਾ ਕੇ ਮਨਾਇਆ ਗਿਆ। ਸ਼੍ਰੀ ਧਰਮਪਾਲ ਬਾਸਲ ਵੱਲੋਂ ਰੱਖੜੀ ਦਾ ਤਿਉਹਾਰ ਹਰ ਸਾਲ
ਬੀ.ਐੱਸ.ਐੱਫ ਦੇ ਜਵਾਨਾਂ ਨਾਲ ਮਨਾਇਆ ਜਾਂਦਾ ਹੈ। ਇਹ ਸਾਰਾ ਪ੍ਰੋਗਰਾਮ ਕਮਾਂਡੈਟ ਅਫਸਰ ਐਸ.ਕੇ ਗੋਸੁਆਮੀ ਦੀ ਦੇਖ ਰੇਖ ਵਿੱਚ ਕਰਵਾਇਆ ਗਿਆ। ਪ੍ਰੋਗਰਾਮ ਦਾ ਪੂਰਾ ਪ੍ਰਬੰਧ ਡਿਪਟੀ ਕਮਾਡੈਂਟ ਨਰੇਸ਼ ਜੀ ਅਤੇ ਐੱਮ. ਐੱਸ ਬਿਸ਼ਾਤ ਜੀ ਵੱਲੋ ਕੀਤਾ ਗਿਆ। ਇਸ ਮੌਕੇ ਬੀ.ਐੱਸ.ਐੱਫ ਦੇ ਸਾਰੇ ਜਵਾਨਾਂ ਨੂੰ ਰੱਖੜੀਆਂ ਬੰਨੀਆਂ ਗਈਆਂ ਅਤੇ ਸਾਰਿਆ ਦਾ ਮੂੰਹ ਮਿੱਠਾ ਕਰਵਾਇਆ ਗਿਆ। ਇਸ ਪ੍ਰੋਗਰਾਮ ਤੋਂ ਬਾਅਦ ਵਾਤਾਵਰਣ ਦੀ ਸੰਭਾਲ ਵਾਸਤੇ ਬੂਟੇ ਲਗਾਏ ਗਏ। ਸ਼੍ਰੀ ਧਰਮਪਾਲ ਬਾਂਸਲ ਵੱਲੋਂ ਸੰਬੋਧਨ ਕਰਦਿਆ ਕਿਹਾ ਗਿਆ ਕਿ ਫੌਜੀ ਜਵਾਨਾਂ ਕਰਕੇ ਹੀ ਅਸੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਹਾਂ । ਸਾਨੂੰ ਤਹਿ ਦਿਲੋ ਇਹਨਾ ਦਾ ਧੰਨਵਾਦ ਕਰਨਾ ਚਾਹੀਦਾ ਹੈ। ਫੌਜੀ ਜਵਾਨ ਆਪਣੇ ਘਰਾਂ ਤੋਂ ਦੂਰ ਰਹਿੰਦੇ ਹਨ ਇਸ ਲਈ ਪਰਿਵਾਰਾਂ ਨਾਲ ਸਾਰੇ ਤਿਉਹਾਰ ਨਹੀ ਮਨਾ ਸਕਦੇ। ਇਸ ਕਰਕੇ ਸਾਨੂੰ ਵੱਧ ਤੋਂ ਵੱਧ ਤਿਉਹਾਰ ਇਹਨਾ ਨਾਲ ਮਨਾਉਣੇ ਚਾਹੀਦੇ ਹਨ ਤਾਕਿ ਅਸੀ ਇਹਨਾ ਦੀ ਹੌਸਲਾ ਅਫਜਾਈ ਕਰ ਸਕੀਏ। ਬੀ.ਐੱਸ.ਐੱਫ ਦੇ ਸਾਰੇ ਜਵਾਨਾਂ ਵੱਲੋਂ ਵੀ ਸਾਰੇ ਹੀ ਗਰੁੱਪ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਉੱਥੇ ਪਹੁੰਚਣ ਤੇ ਧੰਨਵਾਦ ਕੀਤਾ ਗਿਆ । ਇਸ ਮੌਕੇ ਵਿਸ਼ੇਸ਼ ਤੌਰ ਤੇ ਸ਼੍ਰੀ ਧਰਮਪਾਲ ਬਾਸਲ ਦੇ ਪਰਿਵਾਰਕ ਮੈਂਬਰ ਮੈਡਮ ਕਿਰਨ ਬਾਸਲ, ਪ੍ਰਿੰਯਕਾ (CA), ਪ੍ਰਾਸ਼ੀ ਅਗਰਵਾਲ, ਐਡਮਿਨਸਟੇਟਰ ਹੈੱਡ ਸੁਖਵਿੰਦਰ ਕੌਰ,ਪਰਮਪ੍ਰੀਤ ਕੌਰ, ਪ੍ਰੋਫੈਸਰ ਜਗਦੇਵ ਸਿੰਘ ਹਾਜ਼ਰ ਰਹੇ।




