ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਸੋਢੇ ਵਾਲਾ ਫਿਰੋਜ਼ਪੁਰ ਵਿਖੇ ਫਰੈਸ਼ਰ ਪਾਰਟੀ ਦਾ ਕੀਤਾ ਗਿਆ ਆਯੋਜਨ

(ਪੰਜਾਬ) ਫਿਰੋਜ਼ਪੁਰ 30 ਅਗਸਤ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=
ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਸੋਡੇਵਾਲਾ ਫਿਰੋਜ਼ਪੁਰ ਵਿਖੇ ਫਰੈਸ਼ਰ ਪਾਰਟੀ ਦਾ ਆਯੋਜਨ ਕੀਤਾ ਗਿਆ । ਇਸ ਪ੍ਰੋਗਰਾਮ ਵਿੱਚ ਖਾਸ ਮਹਿਮਾਨ ਵਜੋਂ ਮੈਡਮ ਕਿਰਨ ਬਾਂਸਲ, (CA)ਪ੍ਰਿਯੰਕਾ ਬਾਂਸਲ, ਪ੍ਰਾਸ਼ੀ ਅਗਰਵਾਲ ਵੱਲੋਂ ਸ਼ਿਰਕਤ ਕੀਤੀ ਗਈ । ਸ਼੍ਰੀ ਧਰਮਪਾਲ ਬਾਂਸਲ ਜੀ (ਡਾਇਰੈਕਟਰ ਐਸ.ਬੀ.ਐਸ ਕਾਲਜ ਆਫ ਨਰਸਿੰਗ, ਹਾਰਮਨੀ ਆਯੂਰਵੈਦਿਕ ਕਾਲਜ ਫਿਰੋਜ਼ਪੁਰ) ਵੱਲੋਂ ਸਾਰੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਜਵਲ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆ ਗਈਆ। ਸਾਰੇ ਹੀ ਵਿਦਿਆਰਥੀਆਂ ਨੂੰ ਸਮਾਜਿਕ ਕੁਰੀਤੀਆ, ਨਸ਼ਿਆ, ਭ੍ਰਿਸ਼ਟਾਚਾਰ ਤੋ ਦੂਰ ਰਹਿਣ ਅਤੇ ਸਭ ਤੋਂ ਪਹਿਲਾਊ ਇੱਕ ਚੰਗੇ ਨਾਗਰਿਕ ਬਣਨ ਕਿਉਕਿ ਨਰਸਿੰਗ ਇੱਕੋ ਅਜਿਹਾ ਕਿੱਤਾ ਹੈ ਜਿਸ ਵਿੱਚ ਤੁਸੀ ਕੰਮ ਦੇ ਨਾਲ-ਨਾਲ ਸਮਾਜਿਕ ਭਲਾਈ ਤੇ ਮਨੁੱਖਤਾ ਦੀ ਸੇਵਾ ਕਰ ਸਕਦੇ ਹੋ ਅਤੇ ਨਰਸਿੰਗ ਕਿੱਤੇ ਨੂੰ ਚੁਣਨ ਵਾਸਤੇ ਸਾਰੇ ਵਿਦਿਆਰਥੀਆਂ ਅਤੇ ਉਹਨਾ ਦੇ ਮਾਪਿਆਂ ਦਾ ਵੀ ਧੰਨਵਾਦ ਕੀਤਾ ਗਿਆ। ਸ਼੍ਰੀ ਧਰਮਪਾਲ ਬਾਂਸਲ ਜੀ ਸਾਰੇ ਵਿਦਿਆਰਥੀਆਂ ਨੂੰ ਆਪਣੇ ਕਿੱਤੇ ਪ੍ਰਤੀ ਇਮਾਨਦਾਰ ਰਹਿਣ ਲਈ ਪ੍ਰੇਰਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਵੱਖ-ਵੱਖ ਮੁਕਾਬਲੇ ਜਿਵੇਂ ਕਿ ਮੋਡਲਿੰਗ , ਭਾਸ਼ਣ ਮੁਕਾਬਲੇ, ਚਾਰਟ ਪ੍ਰਤੀਯੋਗਤਾ, ਰੰਗੋਲੀ ਮੁਕਾਬਲੇ, ਕਰਵਾਏ ਗਏ। ਜੇਤੁ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਵਿਦਿਆਰਥੀਆਂ ਵੱਲੋਂ ਨਸ਼ੇ ਅਤੇ ਨਰਸਿੰਗ ਕਿੱਤੇ ਨਾਲ ਸੰਬੰਧਿਤ ਕੋਰਉਗ੍ਰਾਫੀ ਵੀ ਪੇਸ਼ ਕੀਤੀ ਗਈ। ਮੈਡਮ ਕਿਰਨ ਬਾਸਂਲ ਅਤੇ ਪ੍ਰਿੰਸੀਪਲ ਸੁਖਦੀਪ ਕੌਰ ਵੱਲੋਂ ਵਿਦਿਆਰਥੀਆਂ ਨੂੰ ਜੀ ਜਾਨ ਨਾਲ ਆਪਣੇ ਕਿੱਤੇ ਨੂੰ ਮੁੱਖ ਰੱਖਦੇ ਹੋਏ ਮਨੁੱਖਤਾ ਦੀ ਸੇਵਾ ਕਰਨ ਲਈ ਪ੍ਰੇਰਿਆ ਗਿਆ। ਵਿਦਿਆਰਥੀਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ ।ਵਿਦਿਆਰਥੀਆ ਵੱਲੋਂ ਗਿੱਧੇ ਅਤੇ ਭੰਗੜੇ ਦੀਆਂ ਕਿਸਮਾਂ ਪੇਸ਼ ਕੀਤੀਆਂ ਗਈਆਂ। ਮਿਸਟਰ ਫੇਅਰਵੈੱਲ ਮਿਸ ਫੇਅਰਵੈੱਲ ਚੁਣੇ ਗਏ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ।ਸਾਰੇ ਪ੍ਰੋਗਰਾਮ ਦਾ ਪ੍ਰਬੰਧ ਜਗਦੇਵ ਸਿੰਘ ਅਤੇ ਖੁਸ਼ਪਾਲ ਕੌਰ ਵੱਲੋਂ ਦੇਖਿਆ ਗਿਆ। ਜਿਸ ਵਿੱਚ ਸਾਰੇ ਸਟਾਫ ਵੱਲੋਂ ਉਹਨਾ ਦਾ ਸਾਥ ਦਿੱਤਾ ਗਿਆ। ਇਸ ਤੋਂ ਇਲਾਵਾ ਡਾ. ਸੰਜੀਵ ਮਾਨਕੋਟਾਲਾ, ਸ਼ਰਨਜੀਤ ਕੌਰ, ਸੁਖਵਿੰਦਰ ਕੌਰ, ਗੁਰਦੀਪ ਕੌਰ, ਅਮਨਦੀਪ ਕੌਰ, ਰਮਨਦੀਪ ਸਿੰਘ, ਅਮਨਦੀਪ ਕੌਰ, ਜਗਦੇਵ ਸਿੰਘ, ਖੁਸ਼ਪਾਲ ਕੌਰ, ਗਗਨਦੀਪ ਕੌਰ, ਅਮਨਦੀਪ ਕੌਰ , ਸੁਖਮਨਦੀਪ ਕੌਰ,ਸੁਖਵੀਰ ਕੌਰ, ਮਮਤਾ,ਪ੍ਰਿੰਯਕਾ, ਕੋਮਲਪ੍ਰੀਤ ਕੌਰ, ਸੰਜੀਵਨੀ, ਅਰਸ਼ਦੀਪ ਕੌਰ,ਸੰਗੀਤਾ ਹਾਂਡਾ, ਗੁਰਪ੍ਰੀਤ ਕੌਰ, ਕੋਮਲਜੀਤ ਕੌਰ, ਗੀਤਾਂਜਲੀ, ਗੁਰਮੀਤ ਕੌਰ,ਮਨਪ੍ਰੀਤ ਕੌਰ, ਆਦਿ ਮੌਜੁਦ ਰਹੇ।