“ਓਮ ਜੈ ਜਗਦੀਸ਼ ਹਰੇ” ਆਰਤੀ ਦੇ ਰਚੇਤਾ ਧਰਮ ਰਕਸ਼ਕ ਪੰਡਿਤ ਸ਼ਰਧਾ ਰਾਮ ਫਿਲੌਰੀ ਦਾ ਜਨਮ ਦਿਹਾੜਾ ਫਿਰੋਜਪੁਰ ਦੇ 50 ਤੋਂ ਵੱਧ ਮੰਦਰਾਂ, ਰਾਮ ਲੀਲਾ ਕਮੇਟੀਆਂ ਵਿੱਚ ਸ਼੍ਰੀ ਰਾਮ ਗੋਪਾਲ ਸੰਜੋਜਕ ਦੀ ਅਗਵਾਈ ਵਿਚ ਮਨਾਇਆ ਗਿਆ:ਅਸ਼ੋਕ ਬਹਲ

(ਪੰਜਾਬ) ਫਿਰੋਜ਼ਪੁਰ 03 ਅਕਤੂਬਰ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=
ਪੂਰੀ ਦੁਨੀਆਂ ਦੇ ਵਿੱਚ ਹਿੰਦੂ ਮੰਦਰਾਂ ਅਤੇ ਹਿੰਦੂ ਘਰਾਂ ਵਿੱਚ ਹਰ ਰੋਜ਼ ਸਵੇਰੇ ਅਤੇ ਸ਼ਾਮ ਨੂੰ “ਓਮ ਜੈ ਜਗਦੀਸ਼ ਹਰੇ” ਆਰਤੀ ਗਾਈ ਜਾਂਦੀ ਹੈ । ਸ਼੍ਰੀ ਰਾਮ ਗੋਪਾਲ ਸੰਯੋਜਕ ਪੰਜਾਬ ਦੀ ਅਗਵਾਈ ਵਿੱਚ ਇਸ ਆਰਤੀ ਦੇ ਰਚੇਤਾ ਧਰਮ ਰਕਸ਼ਕ ਪੰਡਿਤ ਸ਼ਰਧਾ ਰਾਮ ਫਿਲੋਰੀ ਦਾ ਜਨਮ ਦਿਹਾੜਾ 30 ਸਤੰਬਰ 2025 ਨੂੰ ਜਿਲ੍ਹਾ ਫਿਰੋਜ਼ਪੁਰ ਦੇ ਲਗਭਗ ਪੰਜਾਹ ਤੋਂ ਵੱਧ ਮੰਦਰਾਂ ਰਾਮਲੀਲਾ ਕਮੇਟੀਆਂ ਵਿੱਚ ਮਨਾਇਆ ਗਿਆ। ਇਹ ਜਾਣਕਾਰੀ ਸ੍ਰੀ ਅਸ਼ੋਕ ਬਹਿਲ, ਵਿਰਸਾ ਸੰਭਾਲ ਟਰੱਸਟ ਵਲੋਂ ਦਿੱਤੀ ਗਈ ਤਾਂ ਜੋ ਆਮ ਲੋਕਾਂ ਨੂੰ ਉਹਨਾਂ ਦੇ ਜੀਵਨ ਬਾਰੇ ਜਾਣਕਾਰੀ ਹੋਵੇ। ਪੰਡਿਤ ਸ਼ਰਦਾ ਰਾਮ ਫਿਲੋਰੀ ਜੀ ਸੰਸਕ੍ਰਿਤ, ਹਿੰਦੀ, ਫਾਰਸੀ ਅਤੇ ਪੰਜਾਬੀ ਦੇ ਵਿਦਵਾਨ ਸਨ । ਉਨਾਂ ਵੱਲੋਂ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਗਈਆਂ। ਉਹ ਧਰਮ ਦੇ ਨਾਲ ਨਾਲ ਬਹੁਤ ਵੱਡੇ ਸਮਾਜ ਸੁਧਾਰਕ ਵੀ ਸਨ ਅਤੇ ਧਰਮ ਪਰਿਵਰਤਨ ਦੇ ਘੋਰ ਵਿਰੋਧੀ ਸਨ। 1863 ਵਿੱਚ ਕਪੂਰਥਲਾ ਦੇ ਰਾਜਾ ਰਣਧੀਰ ਸਿੰਘ ਨੂੰ ਧਰਮ ਪਰਿਵਰਤਨ ਲਈ ਜ਼ੋਰ ਪਾਇਆ ਗਿਆ ਅਤੇ ਉਹ ਤਿਆਰ ਵੀ ਹੋ ਗਏ ਪ੍ਰੰਤੂ ਜਦੋਂ ਪੰਡਿਤ ਸ਼ਰਧਾ ਰਾਮ ਫਿਲੋਰੀ ਜੀ ਨੂੰ ਇਸ ਵਿਸ਼ੇ ਦੀ ਜਾਣਕਾਰੀ ਮਿਲੀ ਤਾਂ ਮਹਾਰਾਜਾ ਰਣਧੀਰ ਸਿੰਘ ਨੂੰ ਸਮਝਾਇਆ ਗਿਆ ।ਇਸ ਤਰਾਂ ਉਹਨਾਂ ਨੂੰ ਧਰਮ ਪਰਿਵਰਤਨ ਕਰਨ ਤੋਂ ਰੋਕਿਆ ਗਿਆ। ਉਨਾਂ ਦੁਆਰਾ ਸਵਤੰਤਰਤਾ ਦੇ ਲਈ ਵੀ ਲੋਕਾਂ ਨੂੰ ਜਾਗਰੂਕ ਕੀਤਾ, ਜਿਸ ਬਦਲੇ ਉਹਨਾਂ ਨੂੰ ਗ੍ਰਫਤਾਰ ਵੀ ਕੀਤਾ ਗਿਆ ਅਤੇ ਸਜ਼ਾ ਵੀ ਦਿੱਤੀ ਗਈ। ਨਾਰੀ ਸਸ਼ਕਤੀਕਰਨ ਦੇ ਲਈ ਉਹਨਾਂ ਨੇ ਫਿਲੋਰ ਵਿੱਚ ਸ੍ਰੀ ਹਰਿ ਮੰਦਿਰ ਦਾ ਨਿਰਮਾਣ ਕਰਵਾਇਆ, ਜਿਸ ਦਾ ਪੂਰਾ ਪ੍ਰਬੰਧ ਮਹਿਲਾਵਾਂ ਦੇ ਹੱਥ ਵਿੱਚ ਹੀ ਸੌਂਪਿਆ ਗਿਆ ਤਾਂ ਜ਼ੋ ਪਰਿਵਾਰਾਂ ਵਿੱਚ ਧਰਮਾਂਤਰਨ ਨੂੰ ਰੋਕਿਆ ਜਾ ਸਕੇ।