Uncategorized
ਰੋਟਰੀ ਕਲੱਬ ਫਿਰੋਜਪੁਰ ਨੇ ਦਿਵਾਲੀ ਦਾ ਤਿਉਹਾਰ ਕਿਰਪਾਲ ਸਿੰਘ ਮੱਕੜ ਪ੍ਰਧਾਨ ਦੀ ਅਗਵਾਈ ਵਿੱਚ ਸਮੂਹ ਮੈਂਬਰਾਂ ਨਾਲ ਮਿਲ ਕੇ ਮਨਾਇਆ

(ਪੰਜਾਬ) ਫਿਰੋਜਪੁਰ 22 ਅਕਤੂਬਰ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=
ਰੋਟਰੀ ਕਲੱਬ ਫਿਰੋਜਪੁਰ ਨੇ ਆਪਣੇ ਸਮੂਹ ਮੈਂਬਰਾਂ ਨਾਲ ਮਿਲ ਕੇ ਦੀਵਾਲੀ ਦੇ ਤਿਉਹਾਰ ਦਾ ਆਯੋਜਨ ਪ੍ਰਧਾਨ ਕਿਰਪਾਲ ਸਿੰਘ ਮਕੜ ਦੀ ਅਗਵਾਈ ਹੇਠ ਰੋਟਰੀ ਭਵਨ ਫਿਰੋਜਪੁਰ ਵਿਖੇ ਕੀਤਾ।
ਰੋਟਰੀ ਪ੍ਰਧਾਨ ਨੇ ਆਏ ਹੋਏ ਸਾਰੇ ਮੈਂਬਰਾਂ ਨੂੰ ਜੀ ਆਇਆ ਆਖਿਆ ਤੇ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਪਰੋਜੇਕਟ ਚੇਅਰਮੈਨ ਸ੍ਰੀ ਸੁਰਿੰਦਰ ਸਚਦੇਵਾ ਨੇ ਕਿਹਾ ਕਿ ਰੋਟਰੀ ਪਰਿਵਾਰ ਦੀ ਇਹ ਮਿਲਣੀ ਸਿਰਫ ਖੁਸ਼ੀਆਂ ਹੀ ਨਹੀਂ ਸਗੋਂ ਭਾਈਚਾਰੇ, ਪਰੇਮ ਤੇ ਏਕਤਾ ਦਾ ਪ੍ਰਤੀਕ ਹੈ। ਇਸ ਸਮਾਗਮ ਵਿੱਚ ਰੋਟਰੀ ਪਰਿਵਾਰ ਵਿੱਚ ਸ਼ਾਮਲ ਹੋਏ 5 ਨਵੇਂ ਨੌਜਵਾਨ ਮੈਂਬਰਾਂ ਦਾ ਵੀ ਪ੍ਰਧਾਨ ਕਿਰਪਾਲ ਸਿੰਘ ਨੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਤੇ ਰੋਟਰੀ ਕਲੱਬ ਦੇ ਚਲ ਰਹੇ ਸਮਾਜਿਕ ਕੰਮਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ।
ਅਖੀਰ ਵਿੱਚ ਆਏ ਹੋਏ ਸਾਰੇ ਮੈਂਬਰਾਂ ਦਾ ਪ੍ਰਧਾਨ ਕਿਰਪਾਲ ਸਿੰਘ ਮਕੜ ਨੇ ਦੀਵਾਲੀ ਤੋਹਫੇ ਦੇ ਕੇ ਸਨਮਾਨਿਤ ਕੀਤਾ ਅਤੇ ਧੂੰਆਂ ਰਹਿਤ ਦੀਵਾਲੀ ਮਨਾਉਣ ਦੀ ਅਪੀਲ ਕੀਤੀ।




