Uncategorized
ਰੋਟਰੀ ਕਲੱਬ ਫਿਰੋਜਪੁਰ ਨੇ ਫੁਟਪਾਥ ਤੇ ਬੈਠੇ ਬੇਸਹਾਰਾ ਲੋਕਾਂ ਨੂੰ ਕੰਬਲ ਵੰਡੇ-ਕਿਰਪਾਲ ਸਿੰਘ ਮੱਕੜ

(ਪੰਜਾਬ) ਫਿਰੋਜਪੁਰ 07 ਦਿਸੰਬਰ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=
ਜਿਵੇਂ ਕਿ ਸਰਦੀ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ। ਸਾਡੇ ਆਸ-ਪਾਸ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕ ਹੁੰਦੇ ਹਨ ਜਿਨ੍ਹਾਂ ਕੋਲ ਠੰਢ ਤੋਂ ਬਚਣ ਲਈ ਕੋਈ ਸਾਧਨ ਨਹੀਂ ਹੁੰਦਾ। ਇਸੇ ਸਰਦੀ ਵਿੱਚ ਕੁਝ ਲੋਕਾਂ ਨੂੰ ਬਚਾਉਣ ਲਈ ਰੋਟਰੀ ਕਲੱਬ ਫਿਰੋਜਪੁਰ ਨੇ ਪਰਧਾਨ ਕਿਰਪਾਲ ਸਿੰਘ ਮਕੜ ਦੀ ਅਗਵਾਈ ਹੇਠ ਫੁਟਪਾਥ ,ਸੜਕਾਂ,ਰੇਲਵੇ ਸਟੇਸ਼ਨਾਂ ਤੇ ਵੱਖ-ਵੱਖ ਥਾਂਵਾਂ ਤੇ ਬੈਠੇ ਲੋਕਾਂ ਨੂੰ ਕੰਬਲ ਵੰਡਣ ਦਾ ਉਪਰਾਲਾ ਕੀਤਾ। ਪਰੋਜੇਕਟ ਚੇਅਰਮੈਨ ਰੋਟੇਰੀਅਨ ਅਜੈ ਬਜਾਜ ਨੇ ਦੱਸਿਆ ਕਿ ਰੋਟਰੀ ਕਲੱਬ ਫਿਰੋਜਪੁਰ ਇਕ ਇੰਟਰਨੈਸ਼ਨਲ ਸੰਸਥਾ ਹੈ ਜੋ ਹਮੇਸ਼ਾ ਸਮਾਜਿਕ ਕੰਮ ਕਰਦੀ ਰਹੀ ਹੈ ਤੇ ਇਹ ਸਮਾਜਿਕ ਕੰਮ ਜਾਰੀ ਰਹਿਣਗੇ। ਰੋਟਰੀ ਟੀਮ ਵਿੱਚ ਸਕੱਤਰ ਸੰਦੀਪ ਸਿੰਗਲਾਂ, ਕੈਸ਼ੀਅਰ ਦਿਨੇਸ਼ ਕਟਾਰੀਆ, ਡਾਕਟਰ ਸੁਰਿੰਦਰ ਸਿੰਘ ਕਪੂਰ, ਪਰਦੀਪ ਬਿੰਦਰਾ ਹਾਜ਼ਰ ਸਨ।




