ਹਰ ਨਾਗਰਿਕ ਨੂੰ ਸਿਵਲ ਡਿਫੈਂਸ ਦੀ ਟਰੇਨਿੰਗ ਲੈਣੀ ਚਾਹੀਦੀ ਹੈ-ਆਈਏਐਸ ਮੈਡਮ ਲਿੰਦਿਆ

ਸਿਵਲ ਡਿਫੈਂਸ ਦੇ ਸੱਤ ਰੋਜ਼ਾ ਟਰੇਨਿੰਗ ਕੈਂਪ ਦੀ ਸ਼ਹੀਦ ਭਗਤ ਸਿੰਘ ਯੂਨੀਵਰਸਟੀ ਵਿਖੇ ਹੋਈ ਸ਼ੁਰੂਆਤ

‘ਟਰੇਨਿੰਗ ਐਂਡ ਕਪੈਸਟੀ ਬਿਲਡਿੰਗ ਆਫ ਸਿਵਲ ਡਿਫੈਂਸ ਵਰਕਸ਼ਾਪ’ ’ਚ ਲਗਾਤਾਰ ਸੱਤ ਦਿਨ ਦਿੱਤੀ ਜਾਵੇਗੀ ਟਰੇਨਿੰਗ

ਸਿਵਲ ਡਿਫੈਂਸ ਵਲੰਟੀਅਰਜ਼ ਦੇਸ਼ ਦੇ ਅੱਖ ਅਤੇ ਕੰਨ ਹੁੰਦੇ ਹਨ; ਅਨਿਲ ਪਰੂਥੀ , ਡਵੀਜ਼ਨਲ ਕਮਾਂਡੈਂਟ

ਫਿਰੋਜ਼ਪੁਰ 07 ਜਨਵਰੀ 2026 {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=

      ਸਿਵਲ ਡਿਫੈਂਸ ਦਾ ਸੱਤ ਰੋਜ਼ਾ ਟਰੇਨਿੰਗ ਕੈਂਪ ਬੁੱਧਵਾਰ ਨੂੰ ਸ਼ਹੀਦ ਭਗਤ ਸਿੰਘ ਯੂਨੀਵਰਸਟੀ ਦੇ ਸੀਵੀ ਰਮਨ ਹਾਲ ਵਿਖੇ ਸ਼ੁਰੂ ਹੋਇਆ। ‘ਟਰੇਨਿੰਗ ਐਂਡ ਕਪੈਸਟੀ ਬਿਲਡਿੰਗ ਆਫ ਸਿਵਲ ਡਿਫੈਂਸ’ ਨਾਂਅ ਦੀ ਇਸ ਵਰਕਸ਼ਾਪ ’ਚ ਲਗਾਤਾਰ ਸੱਤ ਦਿਨ ਤੱਕ ਵਲੰਟੀਅਰਜ਼ ਨੂੰ ਵੱਖ ਵੱਖ ਤਰਾਂ ਦੀ ਟਰੇਨਿੰਗ ਦਿੱਤੀ ਜਾਵੇਗੀ। ਇਸ ਟਰੇਨਿੰਗ ਵਰਕਸ਼ਾਪ ਦੌਰਾਨ ਵਲੰਟੀਅਰਜ਼ ਵਿਚ ਬਹੁਤ ਜ਼ਿਆਦਾ ਉਤਸ਼ਾਹ ਵੇਖਣ ਨੂੰ ਮਿਲਿਆ । ਕੈਂਪ ਦੀ ਸ਼ੁਰੂਆਤ ਮੌਕੇ ਮੁੱਖ ਮਹਿਮਾਨ ਵਜੋਂ ਆਈ ਏ ਐਸ ਅਧਿਕਾਰੀ ਮੈਡਮ ਲਿੰਦਿਆ ਬਤੌਰ ਸਿਵਲ ਡਿਫੈਂਸ ਕੰਟਰੋਲਰ ਪਹੁੰਚੇ। ਉਨ੍ਹਾਂ ਤੋਂ ਇਲਾਵਾ ਹੋਮ ਗਾਰਡਜ਼ ਦੇ ਡਵੀਜ਼ਨਲ ਕਮਾਂਡੈਂਟ ਅਨਿਲ ਪਰੂਥੀ ਬਤੌਰ ਵਿਸ਼ੇਸ਼ ਮਹਿਮਾਨ ਪਹੁੰਚੇ। 

 ਇਸ ਮੌਕੇ ਹੋਮਗਾਰਡਜ਼ ਦੇ ਜ਼ਿਲ੍ਹਾ ਕਮਾਂਡੈਂਟ ਗੁਰਲਵਦੀਪ ਸਿੰਘ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਵੈਲਕਮ ਕਰਦਿਆਂ ਸਿਵਲ ਡਿਫੈਂਸ ਸਬੰਧੀ ਚਾਨਣਾ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਕੈਂਪ ਦੌਰਾਨ ਸੱਤ ਦਿਨਾਂ ਵਿਚ ਸਿਵਲ ਡਿਫੈਂਸ, ਸਿਹਤ ਵਿਭਾਗ, ਫਾਇਰ ਸਰਵਿਸਿਜ਼ ਅਤੇ ਐਨਡੀਆਰਐਫ ਵੱਲੋਂ ਟਰੇਨਿੰਗ ਦਿੱਤੀ ਜਾਵੇਗੀ। ਇਸ ਮੌਕੇ ਆਪਣੇ ਸੰਬੋਧਨ ਵਿਚ ਮੈਡਮ ਲਿੰਦਿਆਂ ਆਈ ਏ ਐਸ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਵਿਚ ਸੇਵਾ ਦੀ ਭਾਵਨਾ ਬਹੁਤ ਜ਼ਿਆਦਾ ਹੈ। ਅਪਰੇਸ਼ਨ ਸਿੰਧੂਰ ਦੌਰਾਨ ਵੀ ਸਿਵਲ ਡਿਫੈਂਸ ਵਾਰਡਨਜ਼ ਵੱਲੋਂ ਨਿਭਾਈ ਗਈ ਭੂਮਿਕਾ ਬਹੁਤ ਸ਼ਲਾਘਾਯੋਗ ਰਹੀ।  

   ਇਸ ਦੌਰਾਨ ਡਵੀਜ਼ਨਲ ਕਮਾਂਡੈਂਟ ਅਨਿਲ ਪਰੁਥੀ ਨੇ ਆਖਿਆ ਕਿ ਸਿਵਲ ਡਿਫੈਂਸ ਵਲੰਟੀਅਰ ਜਿਥੇ ਆਫਤ ਦੇ ਸਮੇਂ ਦੇਸ਼ ਸੇਵਾ ਵਿਚ ਅਹਿਮ ਰੋਲ ਅਦਾ ਕਰਦੇ ਹਨ, ਉਥੇ ਉਹ ਦੇਸ਼ ਦੀਆਂ ਅੱਖਾਂ ਅਤੇ ਕੰਨਾਂ ਵਜੋਂ ਵੀ ਕੰਮ ਕਰਦੇ ਹਨ। ਉਨ੍ਹਾਂ ਦੱਸਿਆ ਕਿ ਕਿਵੇਂ ਇਕ ਸਿਵਲ ਡਿਫੈਂਸ ਵਲੰਟੀਅਰ ਜਾਂ ਵਾਰਡਨ ਬਾਹਰੋਂ ਆਏ ਅਜਨਬੀ ਲੋਕਾਂ ’ਤੇ ਨਿਗ੍ਹਾ ਰੱਖਦਾ ਹੈ। ਅਨਿਲ ਪਰੂਥੀ ਨੇ ਕੈਂਪ ਵਿਚ ਹਿੱਸਾ ਲੈਣ ਵਾਲਿਆਂ ਨੂੰ ਸੋਸ਼ਲ ਮੀਡੀਆ ਦੇ ਮਾੜੇ ਪ੍ਰਭਾਵਾਂ ਤੋਂ ਬਚਣ ਦੀ ਵੀ ਅਪੀਲ ਕੀਤੀ। 

      ਇਸ ਮੋਕੇ ਸਿਵਲ ਡਿਫੈਂਸ ਫਿਰੋਜ਼ਪੁਰ ਦੇ ਚੀਫ ਵਾਰਡਨ ਪਰਮਿੰਦਰ ਸਿੰਘ ਥਿੰਦ ਨੇ ਦੱਸਿਆ ਕਿ ਸਿਵਲ ਡਿਫੈਂਸ ਫਿਰੋਜ਼ਪੁਰ ਦੀ ਮੋਜੂਦਾ ਟੀਮ ਵਿਚੋਂ ਜਿਆਦਾਤਰ ਸਾਥੀਆਂ ਵੱਲੋਂ ਕਾਰਗਿਲ ਵਾਰ ਅਤੇ ਦੇਸ਼ ’ਤੇ ਹੋਏ ਪਾਰਲੀਮੈਂਟ ਅਟੈਕ ਮਗਰੋਂ ਬਣੇ ਹਲਾਤ ਦੌਰਾਨ ਵੀ ਕਾਫੀ ਕੰਮ ਕੀਤਾ । ਇਸ ਤੋਂ ਇਲਾਵਾ ਸਾਲ 2025 ਵਿਚ ਅਪਰੇਸ਼ਨ ਸਿੰਧੂਰ ਸਮੇਂ ਅਤੇ ਬਾਅਦ ਵਿਚ ਹੜ੍ਹਾਂ ਦੌਰਾਨ ਸਿਵਲ ਡਿਫੈਂਸ ਵਾਰਡਨਜ਼ ਨੇ ਬੜੀ ਅਹਿਮ ਭੂਮਿਕਾ ਨਿਭਾਈ। 

    ਇਸ ਮੌਕੇ ਸਟੋਰ ਸੁਪਰਡੈਂਟ ਪਰਮਿੰਦਰ ਸਿੰਘ ਬਾਠ, ਕੰਪਨੀ ਕਮਾਂਡਰ ਅਨੀਸ਼ ਗੁੱਪਤਾ, ਪਰਮਜੀਤ ਸਿੰਘ, ਰਮਨਦੀਪ ਸਿੰਘ ,ਰਾਜਕੁਮਾਰ ਪਲਾਟੂਨ ਕਮਾਂਡਰ, ਪੋਸਟ ਵਾਰਡਨ ਹਰੀ ਰਾਮ ਖਿੰਦੜੀ, ਰਾਜੇਸ਼ ਖੰਨਾ, ਦਲਬੀਰ ਸਿੰਘ,ਰਾਜੀਵ ਵਧਵਾ , ਅਰੁਣ ਸ਼ਰਮਾ, ਵਿਸ਼ਾਲਦੀਪ ਸਿੰਘ , ਨਵਜੋਤ ਸਿੰਘ ਅਤੇ ਸਮੂਹ ਸੈਕਟਰ ਵਾਰਡਨ ਹਾਜ਼ਰ ਸਨ।

VV NEWS

राष्ट्रीय कार्यालय रमाकान्त पाण्डेय(गोपालपुरी) संरक्षक/संस्थापक ग्राम व पोस्ट- गोपालपुर (टावर) थाना व तहसील- मेहनगर जिला-आजमगढ़, उत्तर प्रदेश पिंन कोड़-276204 मोबाईल-9838825561,7054825561 हेंड कार्यालय/प्रशासनिक कार्यालय जितेंद्र पटेल (प्रमुख संपादक/प्रशासनिक संपादक) ग्राम व पोस्ट- 495668 थाना व तहसील-जांजगीर जिला-जांजगीर (छत्तीसगढ) पिंन कोड़-495668 मोबाईल-6265564514

Leave a Reply

Your email address will not be published. Required fields are marked *

Next Post

मुंशीगंज शहीद स्मारक पर आयोजित वॉलीबॉल प्रतियोगिता में विजेता एवं उपविजेता टीमों को शील्ड व मेडल आदि देकर किया सम्मानित

Thu Jan 8 , 2026
रायबरेलीरिपोर्टर विपिन राजपूत मुंशीगंज शहीद स्मारक पर आयोजित वॉलीबॉल प्रतियोगिता में विजेता एवं उपविजेता टीमों को शील्ड व मेडल आदि देकर सम्मानित किया गया।कार्यक्रम के मुख्य अतिथि उ प्र युवा उद्योग व्यापार मंडल के प्रदेश अध्यक्ष अतुल गुप्ता के साथ जिला अध्यक्ष पंकज प्रजापति एवं अखिल भारतीय उद्योग व्यापार मंडल […]

You May Like

advertisement