ਜੈ ਮਾਂ ਛਿਨ ਮਸਤਿਕਾ ਚਿੰਤਪੁਰਨੀ ਸੇਵਾ ਸਭਾ ਦੇ ਉਪਰਾਲੇ ਸਦਕਾ ਸ੍ਰੀ ਧਰਮਪਾਲ ਬਾਂਸਲ ਸੰਸਥਾਪਕ ਭਗਤੀ ਭਜਨ ਗਰੁੱਪ ਮੈਂਬਰਾਂ ਵੱਲੋਂ ਮਾਂ ਚਿੰਤਪੁਰਨੀ ਜਾਗਰਨ ਦੇ ਸ਼ੁਭ ਅਫਸਰ ਤੇ ਡਾਕਟਰ ਮਨਪ੍ਰੀਤ ਸਚਦੇਵਾ ਦੇ ਗ੍ਰਹਿ ਨਿਵਾਸ ਤੇ ਏਕ ਸ਼ਾਮ ਮਾਂ ਕੇ ਨਾਮ ਕੀਰਤਨ ਦਾ ਕੀਤਾ ਗਿਆ ਆਯੋਜਨ

(ਪੰਜਾਬ) ਫਿਰੋਜ਼ਪੁਰ 22 ਅਗਸਤ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

   ਜੈ ਮਾਂ ਛਿਨ ਮਸਤਿਕਾ ਚਿੰਤਪੁਰਨੀ ਸੇਵਾ ਸਭਾ ਦੇ ਉਪਰਾਲੇ ਨਾਲ ਸ੍ਰੀ ਧਰਮਪਾਲ ਬਾਂਸਲ ਸੰਸਥਾਪਕ ਭਗਤੀ ਭਜਨ ਗਰੁੱਪ ਅਤੇ ਮੈਂਬਰਾਂ ਵੱਲੋਂ ਮਾਂ ਚਿੰਤਪੁਰਨੀ ਜਾਗਰਨ ਦੇ ਸ਼ੁਭ ਅਵਸਰ ਤੇ ਡਾਕਟਰ ਮਨਪ੍ਰੀਤ ਸਚਦੇਵਾ ਦੇ ਗ੍ਰਹਿ ਨਿਵਾਸ ਤੇ ਏਕ ਸਾਮ ਮਾਂ ਕੇ ਨਾਮ ਕੀਰਤਨ ਦਾ ਭਵਿਆ ਆਯੋਜਨ ਕੀਤਾ ਗਿਆ।  

     ਧਰਮਪਾਲ ਬਾਸਲ (ਸੰਸਥਾਪਕ ਭਗਤੀ ਭਜਨ ਗਰੁੱਪ, ਚੇਅਰਮੈਨ ਹਾਰਮਨੀ ਵਨਿਅਮ, ਹਾਰਮਨੀ ਆਯੂਰਵੈਦਿਕ  ਕਾਲਜ  ਅਤੇ  ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ) 

ਵੱਲ਼ੋਂ ਇਸ ਪੂਰੇ ਪ੍ਰੋਗਰਾਮ ਦੀ ਸ਼ੂਰੁਆਤ ਸ੍ਰੀ ਗਣੇਸ਼ ਵੰਦਨਾ, ਮਾਂ ਸਰਸਵਤੀ ਵੰਦਨਾ ਤੋ ਕੀਤੀ ਗਈ। ਇਸ ਤੋਂ ਉਪਰੰਤ ਸ਼੍ਰੀ ਹਨੂਮਾਨ ਚਾਲੀਸਾ ਦਾ ਪਾਠ ਕੀਤਾ ਗਿਆ।

    ਪਰਿਵਾਰ ਵੱਲੋਂ ਬਹੁਤ ਹੀ ਸੁੰਦਰ ਭਵਨ ਸਜਾਇਆ ਗਿਆ। ਇਸ ਮੌਕੇ ਤੇ ਗੁਰਚਰਨ ਸਿੰਘ (ਲੱਕੀ) ਪ੍ਰਧਾਨ ਡਾਕਟਰ ਮਨਪ੍ਰੀਤ ਸਿੰਘ (ਖਜਾਨਚੀ) ਨਵਜੋਤ ਸਿੰਘ (ਪਿੰਕੀ) ਮਿਉਂਸੀਪਲ ਕੌਂਸਲਰ (ਐਮਸੀ)  ਮੁੱਖ ਸੇਵਾਦਾਰ, ਮਹੰਤ ਨੀਟਾ,ਅਰਜਨ ਗੌਤਮ, ਕਾਲੀ ਜੋਤੀ, ਦਵਿੰਦਰ ਕਾਕਾ ਸੇਵਾਦਾਰ ਨੇ ਵੀ ਮਾਤਾ ਜੀ ਦਾ ਗੁਣ ਗਾਣ ਕੀਤਾ। ਡਾਕਟਰ ਮਨਪ੍ਰੀਤ ਸਚਦੇਵਾ ਨੇ ਦੱਸਿਆ ਕਿ  ਲੁਧਿਆਣਾ ਤੋਂ ਆਏ ਗਾਇਕ ਸੁਮੀਤ ਰਾਏ, ਅਤੇ ਰਮਨ ਮਲਹੋਤਰਾ ਫਿਰੋਜਪੁਰ ਵਾਲੇ ਮਾਤਾ ਜੀ ਦਾ ਗੁਣਗਾਨ ਕਰਨਗੇ ਅਤੇ ਫਿਰੋਜ਼ਪੁਰ ਦੀ ਸਾਰੀ ਸੰਗਤ ਨੂੰ ਵੱਧ ਤੋਂ ਵੱਧ ਪਹੁੰਚਣ ਦੀ ਅਪੀਲ ਕੀਤੀ।

     ਭਗਤੀ ਭਜਨ ਗਰੁੱਪ ਦੇ ਮੈਂਬਰਾਂ ਵੱਲੋਂ ਗਾਏ ਗਏ ਹਰ ਇਕ ਭਜਨ ਵਿੱਚ ਰੂਹਾਨੀ ਅਰਥ ਅਤੇ ਪ੍ਰਭੂ ਪ੍ਰਤੀ ਅਟੱਲ ਵਿਸ਼ਵਾਸ ਦੀ ਝਲਕ ਮਿਲੀ। ਸੁਰਾਂ ਦੀ ਮਿੱਠਾਸ ਅਤੇ ਸ਼ਬਦਾਂ ਦੀ ਗਹਿਰਾਈ ਨੇ ਮਾਹੌਲ ਨੂੰ ਇੰਨਾ ਪਵਿੱਤਰ ਬਣਾ ਦਿੱਤਾ ਕਿ ਹਰ ਕਿਸੇ ਨੇ ਆਪਣੇ ਆਪ ਨੂੰ ਰੱਬ ਦੇ ਨੇੜੇ ਮਹਿਸੂਸ ਕੀਤਾ। ਸ੍ਰੀ ਧਰਮਪਾਲ ਬਾਂਸਲ ,ਅਸ਼ੋਕ ਗਰਗ ਪ੍ਰਧਾਨ, ਗੌਰਵ ਅਨਮੋਲ ਮਿਊਜਿਕ ਡਾਇਰੈਕਟਰ ਨੇ ਆਪਣੀ ਮਧੁਰ ਆਵਾਜ਼ ਵਿੱਚ ਮਾਤਾ ਰਾਣੀ ਦੀਆਂ ਭੇਟਾਂ ਗਾਈਆਂ ਅਤੇ ਪੰਡਾਲ ਨੂੰ ਭਗਤੀ ਮਈ ਬਣਾ ਕੇ ਸੰਗਤ ਨੂੰ ਨੱਚਣ ਲਈ ਮਜਬੂਰ ਕੀਤਾ। ਡਾਕਟਰ ਅਨਿਲ ਸ਼ਰਮਾ (ਗੁਰੂ ਜੀ) ਪੰਡਿਤ ਕੈਲਾਸ਼ ਸ਼ਰਮਾ ਮਠ ਮੰਦਿਰ ਪ੍ਰਮੁੱਖ ਜਿਲ੍ਹਾ ਫਿਰੋਜਪੁਰ, ਮਹਿੰਦਰ ਪਾਲ ਬਜਾਜ, ਅਸ਼ੋਕ ਕੱਕੜ ਨੇ ਵੀ ਮਾਤਾ ਰਾਣੀ ਜੀ ਦਾ ਗੁਣਗਾਨ ਕਰਕੇ ਅਸ਼ੀਰਵਾਦ ਪ੍ਰਾਪਤ ਕੀਤਾ।

     ਧਰਮਪਾਲ ਬਾਂਸਲ ਨੇ ਦੱਸਿਆ ਕਿ ਭਜਨਾਂ ਵਿੱਚ ਭਗਤੀ ਦੇ ਨਾਲ-ਨਾਲ ਜੀਵਨ ਨੂੰ ਸਹੀ ਦਿਸ਼ਾ ਵਿੱਚ ਲੈ ਜਾਣ ਵਾਲੇ ਸੰਦੇਸ਼ ਵੀ ਦਿੱਤੇ ਗਏ।  ਇਸ ਤਰ੍ਹਾਂ ਦੇ ਅਧਿਆਤਮਿਕ ਸਮਾਗਮ ਮਨੁੱਖ ਦੇ ਜੀਵਨ ਵਿੱਚ ਸਕਾਰਾਤਮਕ ਸੋਚ ਅਤੇ ਸ਼ਾਂਤੀ ਲਿਆਉਂਦੇ ਹਨ। ਅੱਜ ਦੇ ਦੌਰ ਵਿੱਚ ਜਿੱਥੇ ਮਨੁੱਖ ਤਣਾਅ ਅਤੇ ਭੌਤਿਕਤਾ ਵਿੱਚ ਫਸਿਆ ਹੋਇਆ ਹੈ, ਉੱਥੇ ਇਸ ਤਰ੍ਹਾਂ ਦੇ ਕੀਰਤਨ ਉਸ ਨੂੰ ਅੰਦਰੂਨੀ ਸੁੱਖ ਅਤੇ ਸੰਤੁਲਨ ਪ੍ਰਦਾਨ ਕਰਦੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਭਗਤੀ ਸਿਰਫ ਮੰਦਰ ਜਾਂ ਸਮਾਗਮ ਤੱਕ ਸੀਮਿਤ ਨਹੀਂ ਹੋਣੀ ਚਾਹੀਦੀ, ਸਗੋਂ ਇਹ ਸਾਡੇ ਰੋਜ਼ਾਨਾ ਦੇ ਜੀਵਨ ਦਾ ਹਿੱਸਾ ਬਣਨੀ ਚਾਹੀਦੀ ਹੈ। 

       ਡਾ. ਮਨਪ੍ਰੀਤ ਸਚਦੇਵਾ ਨੇ ਸਾਰੇ ਆਏ ਹੋਏ ਭਗਤੀ ਭਜਨ ਗਰੁੱਪ ਦੇ ਮੈਂਬਰਾਂ ਦਾ ਦਿਲੋਂ ਸਵਾਗਤ ਕੀਤਾ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਸਮਾਗਮ ਕਰਵਾਉਣ ਦੀ ਇੱਛਾ ਜ਼ਾਹਰ ਕੀਤੀ।

     ਇਸ ਦੌਰਾਨ ਭਗਤੀ ਭਜਨ ਗਰੁੱਪ ਵੱਲੋਂ ਇੱਕ ਸ਼੍ਰੀ ਹਨੁਮਾਨ ਜੀ ਦਾ ਸਰੂਪ ਪਰਿਵਾਰ ਨੂੰ ਭੇਂਟ ਕੀਤਾ ਗਿਆ ਅਤੇ ਸਰੋਪੇ ਪਾ ਕੇ ਸਨਮਾਨਿਤ ਕੀਤਾ ਗਿਆ।  ਆਈ ਹੋਈ ਸੰਗਤ ਨੂੰ ਪ੍ਰਸਾਦ ਵਿਤਰਣ ਕੀਤਾ ਗਿਆ।

VV NEWS

राष्ट्रीय कार्यालय रमाकान्त पाण्डेय(गोपालपुरी) संरक्षक/संस्थापक ग्राम व पोस्ट- गोपालपुर (टावर) थाना व तहसील- मेहनगर जिला-आजमगढ़, उत्तर प्रदेश पिंन कोड़-276204 मोबाईल-9838825561,7054825561 हेंड कार्यालय/प्रशासनिक कार्यालय जितेंद्र पटेल (प्रमुख संपादक/प्रशासनिक संपादक) ग्राम व पोस्ट- 495668 थाना व तहसील-जांजगीर जिला-जांजगीर (छत्तीसगढ) पिंन कोड़-495668 मोबाईल-6265564514

Leave a Reply

Your email address will not be published. Required fields are marked *

Next Post

4th शादी राम नन्द लाल मेमोरियल डिक्लेमेशन प्रयोगिता 2026 का किया गया आयोजन

Sun Aug 23 , 2026
(पंजाब) फिरोजपुर 22 अगस्त {कैलाश शर्मा जिला विशेष संवाददाता}=

You May Like

Breaking News

advertisement