ਇੰਜੀਨੀਅਰ ਇਨ ਚੀਫ ਸ: ਹਰਪ੍ਰੀਤ ਸਿੰਘ ਬਰਾੜ ਜ਼ਿਲਾ ਮੰਡੀ ਬੋਰਡ ਸਾਢੇ 34 ਸਾਲਾ ਸੇਵਾ ਉਪਰੰਤ ਸੇਵਾ ਮੁਕਤ

ਫਿ਼ਰੋਜ਼ਪੁਰ, 31 ਜੁਲਾਈ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:-

ਕੁਝ ਸਖਸ਼ੀਅਤਾਂ ਇਹੋ ਜਿਹੀਆਂ ਹੁੰਦੀਆਂ ਹਨ, ਜੋ ਆਪਣੀ ਸਰਕਾਰੀ ਨੌਕਰੀ ਵਿਚ ਸੇਵਾ ਭਾਵਨਾ ਨਾਲ ਆਪਣਾ ਘਰ ਬਾਰ ਤਿਆਗ ਦੇ ਸੇਵਾ ਕਰਦੇ ਹਨ, ਉਨਾਂ ਸਖਸ਼ੀਅਤਾਂ ਵਿਚ ਇੰਜੀਨੀਅਰ ਇਨ ਚੀਫ ਸ: ਹਰਪ੍ਰੀਤ ਸਿੰਘ ਬਰਾੜ ਪੰਜਾਬ ਮੰਡੀ ਬੋਰਡ ਹਨ, ਜਿਨਾਂ ਆਪਣਾ ਘਰ ਬਾਰ ਤਿਆਗ ਕੇ ਪੰਜਾਬ ਮੰਡੀ ਬੋਰਡ ਦੀ ਸੇਵਾ ਕੀਤੀ ਅਤੇ ਪੰਜਾਬ ਮੰਡੀ ਬੋਰਡ ਨੂੰ ਤਰੱਕੀ ਦੀਆਂ ਬੁਲੰਦੀਆਂ ਤੱਕ ਪਹੁੰਚਾਇਆ। ਸ: ਹਰਪ੍ਰੀਤ ਸਿੰਘ ਬਰਾੜ ਜਿਥੇ ਇਮਾਨਦਾਰ ਅਫਸਰ ਵਜੋਂ ਆਪਣੀ ਪਹਿਚਾਣ ਕਾਇਮ ਰੱਖਦੇ ਹਨ, ਉਥੇ ਲੋੜ ਪੈਣ ਤੇ ਹਰ ਮੁਲਾਜ਼ਮ ਦਾ ਸਾਥ ਦੇਣ ਦੇ ਨਾਲ ਨਾਲ ਮੰਡੀ ਵਿਚ ਕੰਮ ਕਰਦੇ ਮਜ਼ਦੂਰ ਤੱਕ ਦੀ ਬਾਂਹ ਫੜਦੇ ਰਹੇ ਹਨ। ਅੱਜ ਸੇਵਾ ਮੁਕਤੀ ਮੌਕੇ ਇੰਜੀਨੀਅਰ ਇਨ ਚੀਫ ਸ੍ਰੀ ਹਰਪ੍ਰੀਤ ਸਿੰਘ ਬਰਾੜ ਜ਼ਿਲਾ ਮੰਡੀ ਬੋਰਡ ਨੂੰ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਸੇਵਾ ਮੁਕਤ ਕਰਦਿਆਂ ਸਨਮਾਨਿਤ ਕੀਤਾ ਅਤੇ ਇਸ ਮੌਕੇ ਹਾਜ਼ਰ ਸਟਾਫ ਨੇ ਸ੍ਰੀ ਬਰਾੜ ਦੇ ਕਿਰਦਾਰ ਬਾਰੇ ਦੋ ਸ਼ਬਦ ਬੋਲਦਿਆਂ ਲੰਬਾ ਸਮਾਂ ਸਟੇਜ ਤੋਂ ਉਨਾਂ ਦੁਆਰਾ ਕੀਤੇ ਕਾਰਜਾਂ ਬਾਰੇ ਜ਼ਿਕਰ ਕਰਦੇ ਰਹੇ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਜੇਕਰ ਸਾਰੇ ਹੀ ਅਫਸਰ ਸ੍ਰੀ ਹਰਪ੍ਰੀਤ ਸਿੰਘ ਬਰਾੜ ਵਾਂਗ ਮਹਿਕਮੇ ਵਿਚ ਨਿਰਪੱਖਤਾ ਨਾਲ ਸੇਵਾ ਕਰਨ ਤਾਂ ਮਹਿਕਮਾ ਇਸੀ ਤਰਾਂ ਬੁਲੰਦੀਆਂ ਨੂੰ ਛੂਹਦਾ ਰਹੇਗਾ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

ਕਿਸਾਨੀ ਸੰਘਰਸ਼ ਵਿਚ ਇੰਟਰਨੈਸ਼ਨਲ ਪੰਥਕ ਦਲ ਨੇ 12ਵਾਂ ਜਥਾ ਭੇਜਿਆ ਦਿੱਲੀ

Sun Aug 1 , 2021
ਫਿ਼ਰੋਜ਼ਪੁਰ,31 ਜੁਲਾਈ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:- ਭਾਰਤ ਸਰਕਾਰ ਦੇ ਅੜੀਅਲ ਵਤੀਰੇ ਵਿਰੁੱਧ ਰੋਹ ਜ਼ਾਹਿਰ ਕਰ ਰਹੇ ਕਿਸਾਨਾਂ ਦੇ ਧਰਨੇ ਵਿਚ ਸ਼ਮੂਲੀਅਤ ਕਰਨ ਲਈ ਪਿੰਡ ਪਿੰਡ ਪਹੁੰਚ ਕਰ ਰਹੀ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਅੱਜ ਪਿੰਡ ਸ਼ਾਮ ਸਿੰਘ ਵਾਲਾ ਵਿਖੇ ਪਹੁੰਚ ਕਰਕੇ ਕਿਸਾਨਾਂ ਨੂੰ ਕੀਤਾ ਜਾਗਰੂਕ। ਫ਼ਿਰੋਜ਼ਪੁਰ ਦੇ ਪਿੰਡ ਸ਼ਾਮ ਸਿੰਘ […]

You May Like

Breaking News

advertisement